Dairy Farming: ਕਿਸਾਨਾਂ ਲਈ ਖੁਸ਼ਖਬਰੀ! ਹੁਣ ਉਠਾਓ ਸਰਕਾਰ ਦੀ ਇਸ ਸਕੀਮ ਦਾ ਲਾਭ
Dairy Farming: ਡੇਅਰੀ ਸੈਕਟਰ ਭੋਜਨ ਉਦਯੋਗ ਦਾ ਇੱਕ ਤੇਜ਼ੀ ਨਾਲ ਵਧ ਰਿਹਾ ਤੇ ਪ੍ਰਮੁੱਖ ਖੇਤਰ ਹੈ। ਬੇਸ਼ੱਕ ਕਿਸਾਨਾਂ ਨੇ ਪਸ਼ੂ ਪਾਲਣ ਤੋਂ ਪੈਰ ਪਿਛਾਂਹ ਖਿੱਚੇ ਹਨ ਪਰ ਡੇਅਰੀ ਫਾਰਮਿੰਗ ਹਰ ਸਾਲ ਲਗਾਤਾਰ ਵਧ ਰਿਹਾ ਹੈ।

Dairy Farming: ਡੇਅਰੀ ਸੈਕਟਰ ਭੋਜਨ ਉਦਯੋਗ ਦਾ ਇੱਕ ਤੇਜ਼ੀ ਨਾਲ ਵਧ ਰਿਹਾ ਤੇ ਪ੍ਰਮੁੱਖ ਖੇਤਰ ਹੈ। ਬੇਸ਼ੱਕ ਕਿਸਾਨਾਂ ਨੇ ਪਸ਼ੂ ਪਾਲਣ ਤੋਂ ਪੈਰ ਪਿਛਾਂਹ ਖਿੱਚੇ ਹਨ ਪਰ ਡੇਅਰੀ ਫਾਰਮਿੰਗ ਹਰ ਸਾਲ ਲਗਾਤਾਰ ਵਧ ਰਿਹਾ ਹੈ। ਕੇਂਦਰੀ ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਨੇ ਵੀ ਅੱਜ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਅੱਜ ਡੇਅਰੀ ਸੈਕਟਰ 19 ਲੱਖ ਕਰੋੜ ਰੁਪਏ ਦਾ ਹੈ ਪਰ ਆਉਣ ਵਾਲੇ ਅੱਠ ਸਾਲਾਂ ਵਿੱਚ ਡੇਅਰੀ ਸੈਕਟਰ ਦੇ 57 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ। ਸਰਕਾਰ ਦਾ ਦਾਅਵਾ ਹੈ ਕਿ ਇਹ ਸਭ ਕਿਸਾਨ ਕ੍ਰੈਡਿਟ ਕਾਰਡ (KCC) ਰਾਹੀਂ ਸੰਭਵ ਹੋਵੇਗਾ।
ਦੱਸ ਦਈਏ ਕਿ ਕਿਸਾਨਾਂ ਵਾਂਗ ਕੇਂਦਰ ਸਰਕਾਰ ਪਸ਼ੂ ਪਾਲਣ ਤੇ ਮੱਛੀ ਪਾਲਕਾਂ ਦੀ ਆਮਦਨ ਦੁੱਗਣੀ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਪਸ਼ੂ ਪਾਲਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਰਿਆਇਤੀ ਦਰਾਂ 'ਤੇ ਕਰਜ਼ੇ ਵੀ ਦਿੱਤੇ ਜਾ ਰਹੇ ਹਨ। ਪਸ਼ੂ ਪਾਲਕਾਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ (KCC) ਦਾ ਲਾਭ ਦਿੱਤਾ ਜਾ ਰਿਹਾ ਹੈ। ਇੱਕ ਮੁਹਿੰਮ ਚਲਾ ਕੇ ਪਸ਼ੂ ਪਾਲਕਾਂ ਨੂੰ ਕੇਸੀਸੀ ਵੰਡਿਆ ਜਾ ਰਿਹਾ ਹੈ। ਉਨ੍ਹਾਂ ਨੂੰ KCC ਦੇ ਲਾਭ ਦੱਸੇ ਜਾ ਰਹੇ ਹਨ ਤਾਂ ਜੋ ਪਸ਼ੂ ਪਾਲਕ ਕਰਜ਼ਾ ਲੈ ਕੇ ਪਸ਼ੂਆਂ ਦੀ ਗਿਣਤੀ ਵਧਾ ਸਕੇ ਤੇ ਦੁੱਧ ਵੇਚਣ ਦੇ ਨਾਲ-ਨਾਲ ਇਸ ਤੋਂ ਉਤਪਾਦ ਵੀ ਬਣਾ ਸਕੇ।
ਇਸ ਤਰ੍ਹਾਂ ਪਸ਼ੂ ਪਾਲਣ ਵਿੱਚ KCC ਦਾ ਮਿਲਦਾ ਲਾਭ
ਮਾਹਿਰਾਂ ਦੇ ਅਨੁਸਾਰ ਕਿਸਾਨ KCC ਦਾ ਲਾਭ ਲੈ ਸਕਦੇ ਹਨ ਤੇ ਰਿਆਇਤੀ ਵਿਆਜ ਦਰ 'ਤੇ ਕਰਜ਼ਾ ਪ੍ਰਾਪਤ ਕਰ ਸਕਦੇ ਹਨ। ਇਹ ਕਰਜ਼ਾ ਪਸ਼ੂ ਪਾਲਣ, ਮੁਰਗੀ ਪਾਲਣ ਤੇ ਮੱਛੀ ਪਾਲਣ ਵਿੱਚ ਮਦਦ ਕਰਦਾ ਹੈ। ਕੇਸੀਸੀ ਪਸ਼ੂਧਨ ਬੀਮਾ, ਨਿੱਜੀ ਬੀਮਾ, ਜਾਇਦਾਦ ਬੀਮਾ ਤੇ ਸਿਹਤ ਬੀਮਾ (ਜਿੱਥੇ ਵੀ ਉਤਪਾਦ ਉਪਲਬਧ ਹੋਵੇ) ਪ੍ਰਾਪਤ ਕਰਨ ਦਾ ਵਿਕਲਪ ਪੇਸ਼ ਕਰਦਾ ਹੈ। ਇਹ ਲੋਅ ਰਿਵਾਲਵਿੰਗ ਨਕਦ ਕਰਜ਼ੇ ਦੇ ਰੂਪ ਵਿੱਚ ਹੈ, ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਨਕਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ। ਕਿਸਾਨ ਕੇਸੀਸੀ ਤੋਂ ਕਰਜ਼ਾ ਲੈ ਸਕਦੇ ਹਨ ਤੇ ਪਸ਼ੂ ਪਾਲਣ ਕਰ ਸਕਦੇ ਹਨ। ਇਸ ਨੂੰ ਖੇਤੀਬਾੜੀ ਤੋਂ ਇਲਾਵਾ ਆਮਦਨ ਦਾ ਇੱਕ ਹੋਰ ਸਰੋਤ ਬਣਾ ਸਕਦੇ ਹਨ।
ਕੇਸੀਸੀ ਦੀ ਵਰਤੋਂ ਖੇਤੀਬਾੜੀ ਤੇ ਪਸ਼ੂ ਪਾਲਣ ਵਿੱਚ ਕੀਤੀ ਜਾ ਰਹੀ
ਕੁਝ ਸਮਾਂ ਪਹਿਲਾਂ ਲੋਕ ਸਭਾ ਵਿੱਚ ਜਾਣਕਾਰੀ ਦਿੰਦੇ ਹੋਏ ਕੇਂਦਰੀ ਪਸ਼ੂ ਪਾਲਣ ਤੇ ਡੇਅਰੀ ਮੰਤਰੀ ਨੇ ਕਿਹਾ ਸੀ ਕਿ ਕੁਝ ਰਾਜ ਅਜਿਹੇ ਹਨ ਜਿੱਥੇ ਜ਼ਿਆਦਾਤਰ ਕਿਸਾਨ ਕੇਸੀਸੀ ਦਾ ਲਾਭ ਲੈ ਰਹੇ ਹਨ ਤੇ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਵਧਾ ਰਹੇ ਹਨ। ਅਜਿਹੇ ਰਾਜਾਂ ਵਿੱਚ ਹਰਿਆਣਾ ਵਿੱਚ 2.16 ਲੱਖ ਕਿਸਾਨਾਂ, ਹਿਮਾਚਲ ਪ੍ਰਦੇਸ਼ ਵਿੱਚ 70 ਹਜ਼ਾਰ, ਜੰਮੂ ਤੇ ਕਸ਼ਮੀਰ ਵਿੱਚ 2.19 ਲੱਖ, ਪੰਜਾਬ ਵਿੱਚ 3.79 ਲੱਖ ਤੇ ਰਾਜਸਥਾਨ ਵਿੱਚ 6.28 ਲੱਖ ਕਿਸਾਨਾਂ ਨੇ ਪਸ਼ੂ ਪਾਲਣ ਲਈ ਕੇਸੀਸੀ ਦੀ ਵਰਤੋਂ ਕੀਤੀ ਹੈ।
ਇਸੇ ਤਰ੍ਹਾਂ ਬਿਹਾਰ ਵਿੱਚ 2.90 ਲੱਖ, ਮੱਧ ਪ੍ਰਦੇਸ਼ ਵਿੱਚ 2.20 ਲੱਖ, ਉੱਤਰ ਪ੍ਰਦੇਸ਼ ਵਿੱਚ 6.12 ਲੱਖ, ਗੁਜਰਾਤ ਵਿੱਚ 4.75 ਲੱਖ, ਮਹਾਰਾਸ਼ਟਰ ਵਿੱਚ 1 ਲੱਖ, ਕਰਨਾਟਕ ਵਿੱਚ 2.21 ਲੱਖ, ਤਾਮਿਲਨਾਡੂ ਵਿੱਚ 7.14 ਲੱਖ ਲੋਕਾਂ ਨੇ ਕੇਸੀਸੀ ਲਿਆ ਹੈ। ਜੇਕਰ ਇਨ੍ਹਾਂ ਸਾਰੇ ਰਾਜਾਂ ਦੇ KCC ਡੇਟਾ ਨੂੰ ਇਕੱਠਾ ਜੋੜਿਆ ਜਾਵੇ ਤਾਂ 47 ਲੱਖ ਤੋਂ ਵੱਧ ਲੋਕ ਪਸ਼ੂ ਪਾਲਣ ਲਈ KCC ਦੀ ਵਰਤੋਂ ਕਰ ਰਹੇ ਹਨ।






















