(Source: ECI/ABP News/ABP Majha)
Delhi-NCR Weather: ਝੁਲਸਾਉਣ ਵਾਲੀ ਗਰਮੀ ਤੋਂ ਦਿੱਲੀ-ਐਨਸੀਆਰ ਵਾਲਿਆ ਨੂੰ ਮਿਲੀ ਰਾਹਤ, ਮੌਸਮ ਸੁਹਾਵਣਾ-ਕਈ ਥਾਂਈ ਹੋਈ ਬਾਰਸ਼
Delhi Rain: ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸ਼ਨੀਵਾਰ ਨੂੰ ਵੀ ਆਸਮਾਨ 'ਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਸ਼ ਹੋ ਸਕਦੀ ਹੈ।
ਨਵੀਂ ਦਿੱਲੀ: ਸ਼ੁੱਕਰਵਾਰ ਸ਼ਾਮ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਮੌਸਮ ਸੁਹਾਵਣਾ ਹੋ ਗਿਆ ਜਦੋਂ ਬਹੁਤ ਸਾਰੀਆਂ ਥਾਂਵਾਂ 'ਤੇ ਹਲਕੀ ਬੂੰਦਾਂ ਹੋਈ ਅਤੇ ਇਸ ਤੋਂ ਬਾਅਦ ਭਾਰੀ ਬਾਰਸ਼ ਹੋਈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਰਾਜਧਾਨੀ ਦੇ ਲੋਕ ਮੀਂਹ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਜੋ ਉਨ੍ਹਾਂ ਨੂੰ ਇਸ ਭਿਆਨਕ ਗਰਮੀ ਤੋਂ ਰਾਹਤ ਮਿਲ ਸਕੇ।
ਇਸ ਤੋਂ ਪਹਿਲਾਂ ਭਾਰਤੀ ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ ਵਿੱਚ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਹਨੇਰੀ ਦੇ ਨਾਲ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਵਲੋਂ ਇਹ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ ਆਸਮਾਨ 'ਚ ਬੱਦਲਵਾਈ ਰਹੇਗੀ ਅਤੇ ਹਲਕੀ ਬਾਰਸ਼ ਹੋ ਸਕਦੀ ਹੈ। ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਦਿਨ ਵੇਲੇ ਕੁਝ ਹੱਦ ਤਕ ਬੱਦਲ ਛਾਏ ਰਹਿਣ ਨਾਲ ਕੁਝ ਥਾਂਵਾਂ 'ਤੇ ਲੂ ਚਲਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਸ਼ਾਮ ਜਾਂ ਰਾਤ ਨੂੰ ਤੇਜ਼ ਹਵਾਵਾਂ ਦੇ ਨਾਲ ਧੂੜ ਦੇ ਤੂਫਾਨ ਜਾਂ ਗਰਜ ਦੇ ਨਾਲ ਹਲਕੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਸ਼ਹਿਰ ਦਾ ਘੱਟੋ ਘੱਟ ਤਾਪਮਾਨ 27.2 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਸਵੇਰੇ 8.30 ਵਜੇ ਹਵਾ ਵਿਚ ਨਮੀ ਦਾ ਪੱਧਰ 25 ਪ੍ਰਤੀਸ਼ਤ ਰਿਹਾ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਹੁਣ ਤਕ ਜੁਲਾਈ ਵਿੱਚ ਸਭ ਤੋਂ ਵੱਧ ਤਾਪਮਾਨ ਸੀ। ਘੱਟੋ ਘੱਟ ਤਾਪਮਾਨ 31.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐਮਡੀ ਨੇ ਕਿਹਾ ਕਿ 7 ਜੁਲਾਈ ਤੱਕ ਸ਼ਹਿਰ ਵਿੱਚ ਮੌਨਸੂਨ ਦੇ ਆਉਣ ਦਾ ਕੋਈ ਸੰਭਾਵਨਾ ਨਹੀਂ ਹੈ।
ਨਾਲ ਹੀ ਦੱਖਣ-ਪੱਛਮੀ ਮਾਨਸੂਨ ਦੇ ਪਹੁੰਚਣ ਦੇ ਲਗਪਗ ਇੱਕ ਮਹੀਨੇ ਬਾਅਦ ਕੇਰਲ ਵਿੱਚ ਹੁਣ ਤੱਕ ਬਹੁਤ ਘੱਟ ਮੀਂਹ ਪਿਆ। ਇਹ ਜਾਣਕਾਰੀ ਭਾਰਤ ਦੇ ਮੌਸਮ ਵਿਭਾਗ ਨੇ ਦਿੱਤੀ। ਮਹੱਤਵਪੂਰਣ ਗੱਲ ਇਹ ਹੈ ਕਿ ਮਾਨਸੂਨ ਸਿਰਫ ਕੇਰਲਾ ਰਾਹੀਂ ਦੇਸ਼ ਵਿਚ ਦਾਖਲ ਹੁੰਦਾ ਹੈ।
ਵਿਭਾਗ ਨੇ ਦੱਸਿਆ ਕਿ 1 ਜੂਨ ਤੋਂ 30 ਜੂਨ ਦਰਮਿਆਨ ਸੂਬੇ ਦੇ 14 ਚੋਂ 13 ਜ਼ਿਲ੍ਹਿਆਂ ਵਿੱਚ ਘੱਟ ਬਾਰਸ਼ ਹੋਈ ਅਤੇ ਸਿਰਫ ਇੱਕ ਜ਼ਿਲ੍ਹੇ ਵਿੱਚ ਆਮ ਬਾਰਸ਼ ਹੋਈ। ਮੌਸਮ ਵਿਭਾਗ ਨੇ ਕਿਹਾ ਕਿ ਜੁਲਾਈ ਵਿੱਚ ਦੇਸ਼ ਵਿੱਚ ਮੌਨਸੂਨ ਦੇ ਆਮ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904