(Source: ECI/ABP News/ABP Majha)
Home Garden : ਬਰਸਾਤ ਦੇ ਮੌਸਮ ’ਚ ਇੰਞ ਕਰੋ ਘਰੇਲੂ ਬਗ਼ੀਚੀ, ਰੰਗ – ਬਰੰਗੇ ਫੁੱਲਾਂ ਨਾਲ ਮਹਿਕਾਓ ਘਰ
Flower - ਫੁੱਲ ਹਰ ਕਿਸੇ ਨੂੰ ਪਸੰਦ ਹੁੰਦੇ ਹਨ, ਹਰ ਕੋਈ ਆਪਣੇ ਘਰ ਵਿੱਚ ਬਾਗਬਾਨੀ ਕਰਦਾ ਹੈ। ਰੰਗ – ਬਰੰਗੇ ਫੁੱਲ ਸਭ ਦੇ ਮਨ ਨੂੰ ਭਾਉਂਦੇ ਹਨ। ਬਰਸਾਤ ਦੇ ਮੌਸਮ ’ਚ...
Home Garden - ਫੁੱਲ ਹਰ ਕਿਸੇ ਨੂੰ ਪਸੰਦ ਹੁੰਦੇ ਹਨ, ਹਰ ਕੋਈ ਆਪਣੇ ਘਰ ਵਿੱਚ ਬਾਗਬਾਨੀ ਕਰਦਾ ਹੈ। ਰੰਗ – ਬਰੰਗੇ ਫੁੱਲ ਸਭ ਦੇ ਮਨ ਨੂੰ ਭਾਉਂਦੇ ਹਨ। ਬਰਸਾਤ ਦੇ ਮੌਸਮ ’ਚ ਘਰੇਲੂ ਬਗ਼ੀਚੀ ’ਚ ਕੁੱਕੜ ਕਲਗੀ, ਬਾਲਸਮ, ਐਮਰੈਂਥਸ, ਮੌਰਨਿੰਗ ਗਲੋਰੀ ਆਦਿ ਫੁੱਲ-ਪੌਦੇ ਉਗਾਏ ਜਾ ਸਕਦੇ ਹਨ।
ਦੱਸ ਦਈਏ ਕਿ ਮੌਰਨਿੰਗ ਗਲੋਰੀ ਬਰਸਾਤ ਚ ਉਗਾਇਆ ਜਾਣ ਵਾਲਾ ਵੇਲ ਨੁਮਾ ਪੌਦਾ ਹੈ। ਇਸ ਦੇ ਬੀਜ ਕਾਲੇ, ਮੋਟੇ ਅਨਿਯਮਤ ਆਕਾਰ ਦੇ ਹੁੰਦੇ ਹਨ। ਫੁੱਲ ਕੀਪ ਨੁਮਾ, ਆਸਮਾਨੀ, ਗੂੜ੍ਹੇ ਨੀਲੇ, ਜਾਮਨੀ, ਸਫ਼ੈਦ ਆਦਿ ਰੰਗ ਦੇ ਹੁੰਦੇ ਹਨ।
ਕੁੱਕੜ ਕਲਗੀ ਨੂੰ ਲੰਮੀਆਂ- ਲੰਮੀਆਂ ਰੇਸ਼ਮ ਵਰਗੀਆਂ ਨਰਮ ਪਰਦਾਰ ਕਲਗੀਆਂ ਵਰਗੀਆਂ ਫੁੱਲ ਡੰਡੀਆਂ ਲੱਗਦੀਆਂ ਹਨ। ਇਸ ਦੇ ਫੁੱਲਾਂ ਦਾ ਰੰਗ ਲਾਲ, ਕਿਰਮਚੀ, ਗੁਲਾਨਾਰੀ, ਪੀਲੇ, ਸੁਨਹਿਰੀ ਪੀਲੇ ਤੇ ਚਾਂਦੀ ਚਿੱਟੇ ਰੰਗ ਦੇ ਹੁੰਦੇ ਹਨ। ਉੱਚੇ ਕੱਦ ਵਾਲੀਆਂ ਕਿਸਮਾਂ ਦੀ ਉੱਚਾਈ 90 ਸੈਂਟੀਮੀਟਰ ਤੱਕ ਅਤੇ ਮਧਰੀਆਂ ਕਿਸਮਾਂ ਦੀ ਉੱਚਾਈ 25 ਤੋਂ 30 ਸੈਂਟੀਮੀਟਰ ਤੱਕ ਹੁੰਦੀ ਹੈ। ਬੀਜ ਬਾਰੀਕ ਕਾਲੇ ਰੰਗ ਦੇ ਅਤੇ ਚਮਕੀਲੇ ਹੁੰਦੇ ਹਨ।
ਇਨ੍ਹਾਂ ਪੌਦਿਆਂ ਦੀ ਪਨੀਰੀ ਤਿਆਰ ਕਰਨ ਲਈ ਜੁਲਾਈ ’ਚ ਬੀਜ ਬੀਜਿਆ ਜਾਂਦਾ ਹੈ । 20-25 ਦਿਨਾਂ ’ਚ ਪਨੀਰੀ ਪੁੱਟ ਕੇ ਲਾਉਣ ਲਈ ਤਿਆਰ ਹੋ ਜਾਂਦੀ ਹੈ। ਜੇ ਬੀਜ ਸਿੱਧੇ ਕਿਆਰੀਆਂ ’ਚ ਬੀਜਣੇ ਹੋਣ ਤਾਂ ਬਾਅਦ ’ਚ ਵਿਰਲੇ ਕਰ ਦਿਓ। ਪਨੀਰੀ ਜਾਂ ਪੌਦਿਆਂ ’ਚ ਪਾਣੀ ਨਾ ਖੜ੍ਹਨ ਦਿਓ ਨਹੀਂ ਤਾਂ ਪੌਦੇ ਮਰ ਜਾਣਗੇ।
ਕਿਰਿਆ ’ਚ ਪੈਂਦੇ ਫੁੱਟ-ਫੁੱਟ ਦੀ ਵਿੱਥ ’ਤੇ ਲਾਓ। ਪੌਦਿਆਂ ਨੂੰ ਦੋ-ਢਾਈ ਮਹੀਨੇ ਬਾਅਦ ਫੁੱਲ ਆ ਜਾਂਦੇ ਹਨ। ਬਾਲਸਮ ਦੀਆਂ ਮੁੱਖ ਤਣੇ ਤੋਂ ਨਿਕਲਦੀਆਂ ਸ਼ਾਖਾਵਾਂ ਨੂੰ ਜੇ ਅਸੀਂ ਨਾਲੋਂ-ਨਾਲ ਕੱਟਦੇ ਰਹੀਏ ਤਾਂ ਮੁੱਖ ਤਣੇ ਦੇ ਨਾਲ- ਨਾਲ ਫੁੱਲ ਲੜੀ ਦੇ ਰੂਪ ’ਚ ਲੱਗਣਗੇ। ਮੌਰਨਿੰਗ ਗਲੋਰੀ ਨੂੰ ਕਿਸੇ ਵਾੜ, ਥਮਲੇ ਜਾਂ ਕੰਧ ਨਾਲ ਚਾੜ੍ਹਿਆ ਜਾ ਸਕਦਾ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial