Wheat: ਸਾਵਧਾਨ! ਵਧਦੀ ਗਰਮੀ ਕਰਕੇ ਇਸ ਫਸਲ ਦਾ ਹੋ ਸਕਦਾ ਨੁਕਸਾਨ ਤੇ ਲੱਗ ਸਕਦੀ ਆਹ ਗੰਭੀਰ ਬਿਮਾਰੀ
Wheat: ਗਰਮੀ ਕਰਕੇ ਕਣਕ ਦੀ ਫਸਲ ਖਰਾਬ ਹੋ ਸਕਦੀ ਹੈ। ਇਸ ਕਰਕੇ ਬਿਮਾਰੀ ਲੱਗਣ ਦਾ ਖਤਰਾ ਵੀ ਵੱਧ ਜਾਂਦਾ ਹੈ। ਕਿਸਾਨ ਕਣਕ ਦੀ ਫ਼ਸਲ ਨੂੰ ਗਰਮੀ ਤੋਂ ਬਚਾਉਣ ਲਈ ਸਿੰਚਾਈ ਕਰ ਸਕਦੇ ਹਨ।
Wheat: ਇਸ ਸਾਲ ਵੀ ਗਰਮੀ ਵੱਧ ਪੈਣ ਦੀ ਸੰਭਾਵਨਾ ਹੈ ਜਿਸ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਤੋਂ ਹੋ ਚੁੱਕੀ ਹੈ, ਮੌਸਮ ਦਾ ਪਾਰਾ ਵੱਧ ਗਿਆ ਹੈ, ਜਿਸ ਦਾ ਅਸਰ ਆਮ ਲੋਕਾਂ ਤੋਂ ਲੈਕੇ ਕਿਸਾਨਾਂ ‘ਤੇ ਪੈ ਸਕਦਾ ਹੈ। ਇੱਕ ਪਾਸੇ ਜਿੱਥੇ ਆਮ ਲੋਕ ਗਰਮੀ ਕਰਕੇ ਪਰੇਸ਼ਾਨ ਹੋ ਸਕਦੇ ਹਨ ਤਾਂ ਦੂਜੇ ਪਾਸੇ ਗਰਮੀ ਕਰਕੇ ਕਿਸਾਨਾਂ ਦੀ ਫਸਲ ਖਰਾਬ ਹੋ ਸਕਦੀ ਹੈ। ਆਉਣ ਵਾਲੇ ਸਮੇਂ ਵਿੱਚ ਗਰਮੀ ਦਾ ਸਭ ਤੋਂ ਵੱਧ ਅਸਰ ਕਣਕ ਦੀ ਫਸਲ ‘ਤੇ ਪੈ ਸਕਦਾ ਹੈ। ਗਰਮੀ ਕਰਕੇ ਇਸ ਦੀ ਪੈਦਾਵਾਰ ਵੀ ਘੱਟ ਹੋ ਸਕਦੀ ਹੈ।
ਭਾਰਤ ਵਿੱਚ ਵੱਡੀ ਮਾਤਰਾ ਵਿੱਚ ਕਣਕ ਦੀ ਖੇਤੀ ਕੀਤੀ ਜਾਂਦੀ ਹੈ ਪਰ ਵੱਧ ਗਰਮੀ ਪੈਣ ਕਰਕੇ ਇਹ ਪ੍ਰਭਾਵਿਤ ਵੀ ਹੋ ਸਕਦੀ ਹੈ। ਮਾਹਰਾਂ ਦੀ ਮੰਨੀਏ ਤਾਂ ਵੱਧ ਗਰਮੀ ਕਰਕੇ ਕਣਕ ਦੀ ਚਮਕ ਅਤੇ ਕੁਆਲਿਟੀ ‘ਤੇ ਅਸਰ ਪੈ ਸਕਦਾ ਹੈ। ਅਜਿਹੇ ਵਿੱਚ ਕਿਸਾਨ ਆਪਣੀ ਫਸਲ ਨੂੰ ਗਰਮੀ ਤੋਂ ਬਚਾਉਣ ਲਈ ਹਲਕੀ ਸਿੰਚਾਈ ਦੀ ਮਦਦ ਲੈ ਸਕਦੇ ਹਨ।
ਇਹ ਵੀ ਪੜ੍ਹੋ: Study Abroad: ਵਿਦੇਸ਼ ਵਿੱਚ ਪੜ੍ਹਾਈ ਕਰਨ ਦੀ ਬਣਾ ਰਹੇ ਹੋ ਯੋਜਨਾ, ਤਾਂ ਬਜਟ ਤੋਂ ਲੈ ਕੇ ਹੋਣ ਵਾਲੇ ਖਰਚਿਆਂ ਤੱਕ ਜਾਣ ਲਓ ਇਹ ਜ਼ਰੂਰੀ ਗੱਲਾਂ
ਬਿਮਾਰੀ ਲੱਗਣ ਦਾ ਖਤਰਾ
ਜ਼ਿਆਦਾ ਗਰਮੀ ਕਰਕੇ ਫ਼ਸਲ ਨੂੰ ਪੀਲੀ ਕੁੰਗੀ ਦੀ ਬਿਮਾਰੀ ਲੱਗਣ ਸੰਭਾਵਨਾ ਵੀ ਵੱਧ ਜਾਂਦੀ ਹੈ। ਇਸ ਲਈ ਕਿਸਾਨਾਂ ਨੂੰ ਕਣਕ ਦੀ ਫ਼ਸਲ ‘ਤੇ ਪੀਲੀ ਕੁੰਗੀ ਦੀ ਬਿਮਾਰੀ ਦੀ ਨਿਯਮਤ ਨਿਗਰਾਨੀ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਖੇਤ ਵਿੱਚ ਪੀਲੀ ਕੁੰਗੀ ਦੀ ਬਿਮਾਰੀ ਨਾਲ ਸੰਕਰਮਿਤ ਕੋਈ ਬੂਟਾ ਨਜ਼ਰ ਆਵੇ ਤਾਂ ਉਸ ਨੂੰ ਤੁਰੰਤ ਖੇਤ ਵਿੱਚੋਂ ਕੱਢ ਦਿਓ, ਕਿਉਂਕਿ ਇਸ ਕਾਰਨ ਹੋਰ ਪੌਦੇ ਵੀ ਖਰਾਬ ਹੋ ਸਕਦੇ ਹਨ।
ਇੰਨੀ ਹੈ ਉਮੀਦ
ਭਾਰਤ ਵਿੱਚ ਇਸ ਸਾਲ ਰਿਕਾਰਡ 112.5 ਮਿਲੀਅਨ ਮੀਟ੍ਰਿਕ ਟਨ ਕਣਕ ਪੈਦਾ ਹੋਣ ਦੀ ਉਮੀਦ ਹੈ, ਜੋ ਕਿ ਸਮੇਂ ਸਿਰ ਅਤੇ ਰਿਕਾਰਡ ਬਿਜਾਈ ਕਰਕੇ ਹੋਇਆ ਹੈ। ਘਰੇਲੂ ਮੰਗ, ਸਰਕਾਰੀ ਕਣਕ ਦੇ ਸਟਾਕ ਦੀ ਕਮੀ ਅਤੇ ਕਮਜ਼ੋਰ ਸੰਸਾਰਕ ਕੀਮਤਾਂ ਦੇ ਕਾਰਨ ਵੀ ਕਣਕ ਦੀ ਦਰਾਮਦ 2 ਮਿਲੀਅਨ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Wheat Procurement: ਕਣਕ ਦੀ ਖਰੀਦ 'ਤੇ ਕੇਂਦਰ ਸਰਕਾਰ ਦੀ ਵਪਾਰੀਆਂ ਨੂੰ ਸਲਾਹ, ਕਿਸਾਨਾਂ ਤੋਂ ਨਾ ਖਰੀਦੀ ਜਾਵੇ ਫਸਲ