ਕੁਦਰਤ ਦੀ ਮਾਰ ਨਾਲ ਕਿਸਾਨ ਪ੍ਰੇਸ਼ਾਨ, ਸਰਕਾਰ ਦੇਵੇਗੀ ਮੁਆਵਜ਼ਾ?
ਕੁਦਰਤ ਦੀ ਮਾਰ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਮੰਗਲਵਾਰ ਰਾਤ ਤੇਜ਼ ਹਨੇਰੀ ਤੇ ਮੀਂਹ ਪੈਣ ਕਾਰਨ ਕਣਕਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕਈ ਇਲਾਕਿਆਂ ਵਿੱਚ ਦਰੱਖ਼ਤ ਤੇ ਬਿਜਲੀ ਦੇ ਖੰਭੇ ਟੁੱਟ ਗਏ। ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕੁਝ ਥਾਵਾਂ ’ਤੇ ਬਿਜਲੀ ਲਾਈਨਾਂ ਨੁਕਸਾਨੀਆਂ ਜਾਣ ਕਾਰਨ ਸਪਲਾਈ ਠੱਪ ਹੋ ਗਈ।
ਚੰਡੀਗੜ੍ਹ: ਕੁਦਰਤ ਦੀ ਮਾਰ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਮੰਗਲਵਾਰ ਰਾਤ ਤੇਜ਼ ਹਨੇਰੀ ਤੇ ਮੀਂਹ ਪੈਣ ਕਾਰਨ ਕਣਕਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕਈ ਇਲਾਕਿਆਂ ਵਿੱਚ ਦਰੱਖ਼ਤ ਤੇ ਬਿਜਲੀ ਦੇ ਖੰਭੇ ਟੁੱਟ ਗਏ। ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕੁਝ ਥਾਵਾਂ ’ਤੇ ਬਿਜਲੀ ਲਾਈਨਾਂ ਨੁਕਸਾਨੀਆਂ ਜਾਣ ਕਾਰਨ ਸਪਲਾਈ ਠੱਪ ਹੋ ਗਈ।
ਬਠਿੰਡਾ-ਜ਼ਿਲ੍ਹਾ ਬਠਿੰਡਾ ਵਿੱਚ ਵੀ ਹਨੇਰੀ ਝੱਖੜ ਕਾਰਨ ਸ਼ਹਿਰ ਦੇ ਕਈ ਇਲਾਕਿਆ ਵਿੱਚ ਨਕਸਾਨ ਹੋਇਆ। ਇਸ ਦੌਰਾਨ ਕਣਕ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਕਿਸਾਨਾਂ ਨੇ ਕਿਹਾ ਕਿ ਫਸਲ ਦਾ ਕਰੀਬ 50 ਫੀਸਦ ਨੁਕਸਾਨ ਹੋਇਆ ਹੈ। ਇਸ ਵਾਰ ਝਾੜ ਵੀ ਘੱਟ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਜੇ ਇੱਕ ਦੋ ਵਾਰ ਹੋਰ ਮੀਂਹ ਪਿਆ ਤਾਂ ਸਾਰੀ ਫਸਲ ਤਬਾਹ ਹੋ ਜਾਏਗੀ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਗਿਰਦਾਵਰੀ ਕਰਵਾ ਕੇ ਵੱਧ ਤੋਂ ਵੱਧ ਮੁਆਵਜ਼ਾ ਦੇਵੇ।
ਫਿਰੋਜ਼ਪੁਰ-ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵੀ ਕਈ ਥਾਵਾਂ ਤੇ ਬਾਰਸ਼ ਤੇ ਤੇਜ ਹਵਾਵਾਂ ਚੱਲਣ ਨਾਲ ਕਈ ਥਾਂ ਤੇ ਖੜ੍ਹੀ ਫਸਲ ਹੇਠਾਂ ਵਿੱਛ ਗਈ ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਤਾਂ ਖੇਤੀ ਕਾਨੂੰਨਾਂ ਕਰਕੇ ਸੰਘਰਸ਼ ਕਰ ਰਹੇ ਹਨ ਤੇ ਦੂਜੇ ਪਾਸੇ ਕੁਦਰਤ ਦੀ ਮਾਰ ਪੈ ਰਹੀ ਹੈ। ਪਹਿਲਾਂ ਵੀ ਬਾਰਸ਼ ਤੇ ਤੇਜ਼ ਹਵਾਵਾਂ ਚੱਲਣ ਨਾਲ ਫਸਲ ਹੇਠਾਂ ਵਿੱਛ ਗਈ ਸੀ ਤੇ ਹੁਣ ਫਿਰ ਤੇਜ ਹਵਾਵਾਂ ਤੇ ਮੀਂਹ ਪੈਣ ਨਾਲ ਫਸਲ ਹੋਰ ਨੁਕਸਾਨੀ ਗਈ ਹੈ।
ਗੁਰਦਾਸਪੁਰ-ਜ਼ਿਲ੍ਹਾ ਗੁਰਦਾਸਪੁਰ 'ਚ ਤੇਜ਼ ਹਵਾ ਕਰਕੇ ਕਈ ਪਿੰਡਾਂ ਦੇ ਵਿੱਚ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ, ਤੇਜ਼ ਹਵਾ ਚੱਲਣ ਦੇ ਕਾਰਨ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਹੇਠਾਂ ਡਿੱਗ ਗਈ ਹੈ ਜਿਸ ਦੇ ਚੱਲਦੇ ਝਾੜ ਇਸ ਵਾਰ ਘੱਟ ਹੋਣ ਦਾ ਖਦਸ਼ਾ ਹੈ ਤੇ ਫਸਲ ਦੇ ਦਾਣੇ ਦੀ ਕੁਆਲਿਟੀ 'ਤੇ ਵੀ ਅਸਰ ਪਵੇਗਾ।
ਇਸ ਦੇ ਚਲਦੇ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਰ ਤੋਂ ਅਪੀਲ ਕੀਤੀ ਹੈ ਫਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜਾ ਦਿੱਤਾ ਜਾਵੇ। ਗੁਰਦਾਸਪੂਰ ਦੇ ਪਿੰਡ ਥੇ ਕਲਾਂ ਨਬੀ ਦੇ ਕਿਸਾਨਾਂ ਨੇ ਕਿਹਾ ਕਿ "ਸਾਡੇ ਪਿੰਡ ਵਿਚ ਕਰੀਬ 290 ਏਕੜ ਫਸਲ ਹੈ ਤੇ ਤੇਜ਼ ਹਵਾ ਚੱਲਣ ਕਾਰਨ ਕਰੀਬ 50 ਫੀਸਦ ਫਸਲ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ।