ਪੜਚੋਲ ਕਰੋ
ਕੈਪਟਨ ਦੀ ਬਿੱਲੀ ਥੈਲਿਓਂ ਬਾਹਰ...ਕਿਸਾਨਾਂ 'ਤੇ ਤੱਸਦਦ ਸ਼ੁਰੂ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਰਕਾਰ ਨੇ ਵੀ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਆਪਣੇ ਹੱਕ ਮੰਗ ਰਹੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਅੱਗੇ ਕਰਜ਼ਾ ਮੁਕਤੀ ਪੰਜ ਰੋਜ਼ਾ ਧਰਨਾ ਦੇਣਾ ਸੀ। ਇਸ ਧਰਨੇ ਨੂੰ ਤਾਰਪੀਡੋ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕਈ ਕਿਸਾਨ ਆਗੂ ਗ੍ਰਿਫਤਾਰ ਵੀ ਕਰ ਲੈ ਹਨ। ਜਿਹੜੇ ਲੀਡਰ ਨਹੀਂ ਮਿਲ ਰਹੇ, ਉਨ੍ਹੇ ਦੇ ਘਰਦਿਆਂ ਨੂੰ ਚੁੱਕਿਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੱਕਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਪਟਿਆਲਾ, ਸੰਗਰੂਰ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ ਦੇ ਸਾਰੇ ਥਾਵਾਂ ਤੇ ਪੁਲਿਸ ਨੇ ਸਾਂਝੇ ਕਿਸਾਨ ਸੰਘਰਸ਼ ਨੂੰ ਕੁਚਲਣ ਲਈ ਛਾਪੇ ਮਾਰ ਰਹੀ ਹੈ। ਉਨ੍ਹਾਂ ਛਾਪੇਮਾਰੀ ਤੇ ਗ੍ਰਿਫਤਾਰੀਆਂ ਦੀ ਨਿੰਦਿਆ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਜਿਹੜੇ ਸਬਜ਼ਬਾਗ ਦਿਖਾ ਕੇ ਵੋਟਾਂ ਬਟੋਰੀਆ ਸੀ ਤੇ ਵਾਅਦਾ ਕੀਤਾ ਸੀ ਕਿ ਹਰ ਤਰ੍ਹਾਂ ਦਾ ਕਰਜਾ ਮੁਆਫ ਕੀਤਾ ਜਾਵੇਗਾ, ਉਹ ਪੂਰੇ ਨਹੀਂ ਕੀਤੇ ਜਾ ਰਹੇ। ਹੁਣ ਆਪਣੇ ਵਾਅਦੇ ਤੋਂ ਭੱਜਦਿਆਂ ਸਰਕਾਰ ਨੇ ਬੁਖਲਾਹਟ ਵਿੱਚ ਕਿਸਾਨਾਂ ਦੇ ਹੱਕੀ ਧਰਨੇ ਨੂੰ ਤਾਰਪੀਡੋ ਕਰਨ ਲਈ ਸਵੇਰੇ ਹੀ ਛਾਪੇਮਾਰੀ ਸ਼ੁਰੂ ਕੀਤੀ। ਕਿਸਾਨ ਆਗੂਆਂ ਮੁਤਾਬਕ ਮਾਨਸਾ ਵਿਖੇ ਅੱਜ ਸਵੇਰੇ 2:30 ਵਜੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਸ਼ੁਰੂ ਕੀਤੀ ਗਈ। ਇਸ ਵਿੱਚ ਬਲਾਕ ਬੁਢਲਾਡਾ ਦੇ ਆਗੂਆਂ ਜਿਨ੍ਹਾਂ ਵਿੱਚ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ, ਨਛੱਤਰ ਸਿੰਘ ਅਹਿਮਦਪੁਰ, ਗੁਰਮੇਲ ਸਿੰਘ ਜਲਵੇੜਾ ਨੂੰ ਗ੍ਰਿਫਤਾਰ ਕੀਤਾ। ਫਿਰ 4:00 ਵਜੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਜ਼ਿਲ੍ਹਾ ਆਗੂ ਦਲਵਾਰਾ ਸਿੰਘ ਕਿਸ਼ਨਗੜ੍ਹ, ਰਾਮਫਲ ਸਿੰਘ ਚੱਕ ਅਲੀਸ਼ੇਰ ਤੇ ਬਲਾਕ ਆਗੂ ਤਰਸੇਮ ਸਿੰਘ ਚੱਕ ਅਲੀਸ਼ੇਰ ਨੂੰ ਗ੍ਰਿਫਤਾਰ ਕਰ ਲਿਆ ਹੈ। ਬਰਨਾਲਾ ਜ਼ਿਲ੍ਹੇ ਵਿੱਚ ਦਰਸ਼ਨ ਉਗੋਕੇ, ਦਰਸ਼ਨ ਸਿੰਘ ਰਾਏਸਰ ਦੇ ਘਰ ਸਵੇਰ ਸਮੇਂ ਭਾਰੀ ਨਫਰੀ ਲੈ ਕੇ ਛਾਪਾ ਮਾਰਿਆ। ਦੋਵੇਂ ਆਗੂ ਪੁਲਿਸ ਦੇ ਹੱਥ ਨਹੀਂ ਲੱਗੇ ਪਰ ਦਰਸ਼ਨ ਸਿੰਘ ਉਗੋਕੇ ਦਾ ਮੋਬਾਈਲ ਘਰੋਂ ਚੁੱਕ ਲਿਆ ਹੈ। ਗ੍ਰਿਫਤਾਰੀਆਂ ਖਿਲਾਫ ਰੋਸ ਪ੍ਰਦਰਸ਼ਨ: ਇਸ ਸਬੰਧੀ ਇਨਕਲਾਬੀ ਕੇਂਦਰ ਸਮੇਤ ਦਰਜਨਾਂ ਜਥੇਬੰਦੀਆਂ ਦਾ ਵਫਦ ਕੰਵਲਜੀਤ ਖੰਨਾ ਦੀ ਅਗਵਾਈ ਵਿੱਚ ਲੁਧਿਆਣਾ ਦੇ ਜਿਲ੍ਹਾ ਪੁਲਿਸ ਮੁਖੀ ਤੇ ਐਸਡੀਐਮ ਨੂੰ ਮਿਲਿਆ। ਵਫਦ ਨੇ ਮੰਗ ਕੀਤੀ ਕਿ ਹੱਕੀ ਮੰਗਾਂ ਲਈ ਧਰਨਾ ਲਾਉਣ ਜਾ ਰਹੇ ਕਿਸਾਨਾਂ ਖਿਲਾਫ ਪੁਲਿਸ ਕਾਰਵਾਈ ਤੁਰੰਤ ਬੰਦ ਕੀਤੀ ਜਾਵੇ। ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਬਿਨਾ ਕਿਸ ਸ਼ਰਤ 'ਤੇ ਰਿਹਾਅ ਕੀਤਾ ਜਾਵੇ। ਜਥੇਬੰਦੀਆਂ ਨੇ ਐਸਐਸਪੀ ਦੇ ਦਫਤਰ ਬਾਹਰ ਨਾਅਰੇਬਾਜ਼ੀ ਵੀ ਕੀਤੀ। ਪੁਲੀਸ ਛਾਪਿਆਂ ਦੇ ਰੋਸ ਵਿੱਚ ਬੀਕੇਯੂ ਉਗਰਾਹਾਂ ਨੇ ਜ਼ਿਲ੍ਹਾ ਮਾਨਸਾ ਦੇ ਪਿੰਡ ਅਕਲੀਆ ਮੰਤੀ ਖੜਕ ਸਿੰਘ ਵਾਲਾ, ਸਾਹਨੇਵਾਲ ਟਾਲੀਆਂ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ।
ਪੁਲਿਸ ਛਾਪੇਮਾਰੀ ਦੀ ਨਿੰਦਾ: ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਜ਼ਿਲਾ ਪ੍ਰਧਾਨ ਨਾਮਦੇਵ ਭੁਟਾਲ, ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਤੇ ਰਣਜੀਤ ਲਹਿਰਾ, ਪਾਵਰਕੌਮ ਮੁਲਾਜ਼ਮ ਆਗੂ ਪੂਰਨ ਖਾਈ, ਰਾਮਚੰਦਰ ਖਾਈ, ਮਹਿੰਦਰ ਸਿੰਘ, ਡੀ.ਟੀ.ਐਫ. ਦੇ ਬਲਾਕ ਪ੍ਰਧਾਨ ਮਾ. ਹਰਭਗਵਾਨ ਸਿੰਘ ਗੁਰਨੇ, ਪਾਵਰਕੌਮ ਪੈਨਸ਼ਨਰਜ਼ ਯੂਨੀਅਨ ਦੇ ਆਗੂ ਗੁਰਚਰਨ ਸਿੰਘ ਕੈਸ਼ੀਅਰ, ਮਾਲਵਾ ਹੇਕ ਦੇ ਜਗਦੀਸ਼ ਪਾਪੜਾ ਤੇ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਆਗੂ ਰਣਦੀਪ ਸੰਗਤਪੁਰਾ ਨੇ ਪੁਲਿਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ।
ਕਿਸਾਨਾਂ ਦੀਆਂ ਹੱਕੀ ਮੰਗਾਂ: ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਣਾ, ਆਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਉਜਾੜ ਰਹੇ ਹਨ ਤੇ ਸੜਕਾਂ 'ਤੇ ਐਕਸੀਡੈਂਟ ਦਾ ਕਾਰਨ ਬਣ ਰਹੇ ਹਨ ਦਾ ਯੋਗ ਪ੍ਰਬੰਧ ਕੀਤਾ ਜਾਵੇ, ਝੋਨੇ ਦੀ ਪਰਾਲੀ ਦਾ ਸਰਕਾਰ ਪਹਿਲਾਂ ਕੋਈ ਯੋਗ ਪ੍ਰਬੰਧ ਕਰੇ ਜਾਂ ਕਿਸਾਨਾਂ ਨੂੰ ਪ੍ਰਤੀ ਏਕੜ ਪੰਜ ਹਜ਼ਾਰ ਰੁਪਏ ਪਹਿਲਾਂ ਦੇਵੇ ਤਾਂ ਜੋ ਕਰਜਈ ਕਿਸਾਨ ਇਸਦਾ ਕੋਈ ਹੱਲ ਕਰ ਸਕਣ ਇਨ੍ਹਾਂ ਮੰਗਾਂ ਨੂੰ ਲੈ ਕੇ ਹੀ ਧਰਨਾ ਦਿੱਤਾ ਜਾ ਰਿਹਾ ਹੈ।
ਪੁਲਿਸ ਛਾਪੇਮਾਰੀ ਦੀ ਨਿੰਦਾ: ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਜ਼ਿਲਾ ਪ੍ਰਧਾਨ ਨਾਮਦੇਵ ਭੁਟਾਲ, ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਤੇ ਰਣਜੀਤ ਲਹਿਰਾ, ਪਾਵਰਕੌਮ ਮੁਲਾਜ਼ਮ ਆਗੂ ਪੂਰਨ ਖਾਈ, ਰਾਮਚੰਦਰ ਖਾਈ, ਮਹਿੰਦਰ ਸਿੰਘ, ਡੀ.ਟੀ.ਐਫ. ਦੇ ਬਲਾਕ ਪ੍ਰਧਾਨ ਮਾ. ਹਰਭਗਵਾਨ ਸਿੰਘ ਗੁਰਨੇ, ਪਾਵਰਕੌਮ ਪੈਨਸ਼ਨਰਜ਼ ਯੂਨੀਅਨ ਦੇ ਆਗੂ ਗੁਰਚਰਨ ਸਿੰਘ ਕੈਸ਼ੀਅਰ, ਮਾਲਵਾ ਹੇਕ ਦੇ ਜਗਦੀਸ਼ ਪਾਪੜਾ ਤੇ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਆਗੂ ਰਣਦੀਪ ਸੰਗਤਪੁਰਾ ਨੇ ਪੁਲਿਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ।
ਕਿਸਾਨਾਂ ਦੀਆਂ ਹੱਕੀ ਮੰਗਾਂ: ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਣਾ, ਆਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਉਜਾੜ ਰਹੇ ਹਨ ਤੇ ਸੜਕਾਂ 'ਤੇ ਐਕਸੀਡੈਂਟ ਦਾ ਕਾਰਨ ਬਣ ਰਹੇ ਹਨ ਦਾ ਯੋਗ ਪ੍ਰਬੰਧ ਕੀਤਾ ਜਾਵੇ, ਝੋਨੇ ਦੀ ਪਰਾਲੀ ਦਾ ਸਰਕਾਰ ਪਹਿਲਾਂ ਕੋਈ ਯੋਗ ਪ੍ਰਬੰਧ ਕਰੇ ਜਾਂ ਕਿਸਾਨਾਂ ਨੂੰ ਪ੍ਰਤੀ ਏਕੜ ਪੰਜ ਹਜ਼ਾਰ ਰੁਪਏ ਪਹਿਲਾਂ ਦੇਵੇ ਤਾਂ ਜੋ ਕਰਜਈ ਕਿਸਾਨ ਇਸਦਾ ਕੋਈ ਹੱਲ ਕਰ ਸਕਣ ਇਨ੍ਹਾਂ ਮੰਗਾਂ ਨੂੰ ਲੈ ਕੇ ਹੀ ਧਰਨਾ ਦਿੱਤਾ ਜਾ ਰਿਹਾ ਹੈ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















