ਪੜਚੋਲ ਕਰੋ
Advertisement
ਲੱਖ ਕਿਸਾਨਾਂ ਨੇ ਦਿੱਲੀ ਘੇਰ ਕੇ ਮਾਰਿਆ ਨਾਅਰਾ, 'ਅਯੁੱਧਿਆ ਨਹੀਂ, ਕਰਜ਼ ਮਾਫ਼ੀ ਚਾਹੀਏ'
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਤਕਰੀਬਨ ਇੱਕ ਲੱਖ ਕਿਸਾਨ ਕਰਜ਼ਾ ਮੁਆਫ਼ੀ ਲਈ ਇਕੱਠੇ ਹੋ ਚੁੱਕੇ ਹਨ। ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਕਿਸਾਨ ਅੱਜ ਦਿੱਲੀ ਵਿੱਚ ਸੰਸਦ ਭਵਨ ਤਕ ਪੈਦਲ ਮਾਰਚ ਕਰਨਗੇ। ਪੁਲਿਸ ਨੇ ਕਿਸਾਨਾਂ ਦੇ ਮਾਰਚ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਜਿੱਥੇ ਦੇਸ਼ ਵਿੱਚ ਰਾਮ ਮੰਦਰ ਦੇ ਮਸਲੇ 'ਤੇ ਫਿਰਕੂ ਤੇ ਸਿਆਸੀ ਹਨੇਰੀ ਵਗ ਰਹੀ ਹੈ, ਉੱਥੇ ਕਿਸਾਨਾਂ ਨੇ ਹੋਕਾ ਦਿੱਤਾ ਹੈ ਕਿ ਸਾਨੂੰ ਅਯੁੱਧਿਆ ਨਹੀਂ ਬਲਕਿ ਕਰਜ਼ ਮੁਆਫ਼ੀ ਚਾਹੀਦੀ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਵੱਡੇ ਲੀਡਰਾਂ ਤੇ ਸਿਆਸਤਦਾਨਾਂ ਦੇ ਨਾਲ-ਨਾਲ ਡਾਕਟਰਾਂ, ਵਕੀਲਾਂ, ਸਾਬਕਾ ਫ਼ੌਜੀਆਂ ਦੇ ਨਾਲ-ਨਾਲ ਵਿਦਿਆਰਥੀਆਂ ਤੇ ਆਮ ਲੋਕਾਂ ਦਾ ਸਾਥ ਵੀ ਮਿਲਿਆ। ਸਾਰੇ ਲੋਕ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋ ਰਹੇ ਹਨ। ਸਬੰਧਤ ਖ਼ਬਰ: ਸਰਕਾਰਾਂ ਦੇ ਝੰਬੇ ਕਿਸਾਨਾਂ ਲਈ ਗੁਰੂਘਰਾਂ ਨੇ ਖੋਲ੍ਹੇ ਦਰਵਾਜ਼ੇ ਤੇ ਆਮ ਲੋਕਾਂ ਨੇ ਦਿਲ ਦੇਸ਼ ਭਰ ਤੋਂ ਤਕਰਬੀਨ 200 ਕਿਸਾਨ ਜਥੇਬੰਦੀਆਂ ਇੱਕਜੁਟ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਕਿਸਾਨ ਰੇਲਵੇ ਸਟੇਸ਼ਨਾਂ ਨਿਜ਼ਾਮੂਦੀਨ, ਸਬਜ਼ੀ ਮੰਡੀ, ਆਨੰਦ ਵਿਹਾਰ ਟਰਮੀਨਲ ਤੇ ਮਜਨੂੰ ਕਾ ਟਿੱਲਾ ਤੋਂ ਮਾਰਚ ਕਰਦੇ ਹੋਏ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋਏ। ਇਨ੍ਹਾਂ ਕਿਸਾਨਾਂ ਨੇ ਹੁਣ ਸੰਸਦ ਭਵਨ ਵੱਲ ਮਾਰਚ ਸ਼ੁਰੂ ਕਰ ਦਿੱਤਾ ਹੈ।आपको पता है कि दाल, सब्ज़ी, फल के लिए हमें क्या भाव मिलता है और आप क्या दाम देते हैं?
मूंग का 46 दाम रुपये और आप देते हैं 120 रुपये टमाटर 5 रुपये और आप देते हैं 30 रुपये सेब 10 रुपये और आप देते हैं 110 रुपये दूध 20 रुपये और आप देते हैं 42रुपये यह है देश के किसानों की परेशानी pic.twitter.com/HpMGFePrl3 — Swaraj India (@_SwarajIndia) November 30, 2018
ਰੋਸ ਮਾਰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦਿੱਲੀ ਜਲ ਬੋਰਡ ਵੱਲੋਂ ਉਨ੍ਹਾਂ ਨੂੰ ਪਾਣੀ ਤੇ ਸਥਾਨਕ ‘ਆਪ’ ਵਿਧਾਇਕਾਂ ਨੇ ਉਨ੍ਹਾਂ ਨੂੰ ਖਾਣ-ਪੀਣ ਸਾਮਾਨ ਮੁਹੱਈਆ ਕੀਤਾ ਹੈ। ਇਸੇ ਤਰ੍ਹਾਂ ਦਿੱਲੀ ਦੇ ਪੰਜ ਗੁਰਦੁਆਰੇ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਕਈ ਸਮਾਜਕ ਕਾਰਕੁਨਾਂ ਨੇ ਗਰਮ ਕੱਪੜਿਆਂ ਦਾ ਬੰਦੋਬਸਤ ਕੀਤਾ ਹੈ ਤੇ 25 ਤੋਂ 30 ਡਾਕਟਰ ਕਿਸਾਨਾਂ ਲਈ ਉਪਲਬਧ ਹਨ।Salute to these young doctors, who have come to support our Farmers all the way from Aligarh. Ramlila Maidan Delhi #KisanMuktiMarch#FarmersMarch #FarmersProtestpic.twitter.com/AIDFOtCE0m
— #KisanMuktiMarch (@_kehkelunga) November 30, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਕ੍ਰਿਕਟ
Advertisement