ਪੜਚੋਲ ਕਰੋ
ਭਗਵੰਤ ਮਾਨ ਸਰਕਾਰ ਪੂਰੀ ਨਹੀਂ ਕਰ ਸਕੀ ਕਿਸਾਨਾਂ ਨੂੰ ਦਿੱਤੀ ਗਰੰਟੀ, 85% ਕਿਸਾਨਾਂ ਐਮਐਸਪੀ ਤੋਂ ਘੱਟ ਕੀਮਤ 'ਤੇ ਵੇਚੀ ਮੂੰਗੀ: ਪਰਗਟ ਸਿੰਘ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਿਸਾਨਾਂ ਨੂੰ ਮੂੰਗੀ ਬੀਜਣ ਲਈ ਕਿਹਾ ਤੇ 7275 ਰੁਪਏ MSP ਦੀ ਗਾਰੰਟੀ ਦਿੱਤੀ ਸੀ।
Pargat Singh
ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਿਸਾਨਾਂ ਨੂੰ ਮੂੰਗੀ ਬੀਜਣ ਲਈ ਕਿਹਾ ਤੇ 7275 ਰੁਪਏ MSP ਦੀ ਗਾਰੰਟੀ ਦਿੱਤੀ ਸੀ। ਜਿਵੇਂਕਿ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਕੁਲਵੰਤ ਸਿੰਘ ਨੇ ਮੂੰਗੀ ਸਿਰਫ 3700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ ਹੈ। ਇਸੇ ਤਰ੍ਹਾਂ ਪੰਜਾਬ ਦੇ ਲਗਪਗ 85% ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਤੋਂ ਘੱਟ ਕੀਮਤ 'ਤੇ ਮੂੰਗੀ ਵੇਚਣੀ ਪਈ ਹੈ, ਇਹ ਕਿਸਾਨਾਂ ਨਾਲ ਵੱਡਾ ਧੋਖਾ ਹੈ।
ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਵੱਲੋਂ ਸੂਬੇ ਦੇ ਕਿਸਾਨਾਂ ਲਈ ਵਾਟਸਐਪ ਨੰਬਰ ਜਾਰੀ ਕੀਤਾ ਸੀ। ਇਸ ਨੰਬਰ 'ਤੇ ਉਨ੍ਹਾਂ ਨੇ ਕਿਸਾਨਾਂ ਕੋਲੋਂ ਵੇਚੀ ਗਈ ਮੂੰਗੀ ਦੀਆਂ ਪਰਚੀਆਂ ਦੀ ਤਸਵੀਰਾਂ ਦੀ ਮੰਗ ਕੀਤੀ ਸੀ। ਸੁਖਪਾਲ ਖਹਿਰਾ ਨੇ ਕਿਹਾ ਸੀ ਕਿ ਕਿਸਾਨ ਭਰਾ ਉਹ ਸਾਰੇ ਜਿਨ੍ਹਾਂ ਨੇ ਆਪਣੀ ਮੂੰਗ ਦੀ ਫਸਲ ਨੂੰ MSP ਤੋਂ 7275 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਤੋਂ ਘੱਟ ਵੇਚੀ ਹੈ। ਉਹ ਕਿਰਪਾ ਕਰਕੇ ਆਪਣੀਆਂ ਪਰਚੀਆਂ ਦੀਆਂ ਫੋਟੋ ਖਿੱਚ ਕੇ ਭੇਜਣ ਤਾਂ ਜੋ ਅਸੀਂ ਸਰਕਾਰ ਕੋਲੋਂ ਤੁਹਾਨੂੰ ਐਮਐਸਪੀ ਦਾ ਪੂਰਾ ਭਾਅ ਦਵਾ ਸਕੀਏ।मुख्यमंत्री @BhagwantMann जी ने खुद किसानों को मूँग की बिजायी के लिए कहा और ₹7275 MSP की गारंटी दी थी।
— Pargat Singh (@PargatSOfficial) August 24, 2022
जैसा कि आप देख रहे हैं के किसान कुलवंत सिंह ने मूँग सिर्फ़ ₹3700/क्विंटल बेची, इसी तरह पंजाब के लगभग 85% किसानों को मूँग MSP से कम दाम पर बेचनी पड़ी।ये किसानों के साथ धोखा है। pic.twitter.com/V4q44IrV5t
ਸੁਖਪਾਲ ਖਹਿਰਾਂ ਵੱਲੋਂ ਵੀ ਮਾਨ ਸਰਕਾਰ ਨੂੰ ਘੇਰਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਤੁਹਾਡੀ ਸਰਕਾਰ ਨੇ ਛੋਟੇ ਕਿਸਾਨਾਂ ਦੇ ਨਾਲ ਧੋਖਾਧੜੀ ਕੀਤੀ ਹੈ। ਜਿਨ੍ਹਾਂ ਨੇ ਤੁਹਾਡੇ 7275 ਐਮਐਸਪੀ ਦੇ ਭਰੋਸੇ ’ਤੇ ਮੂੰਗੀ ਦੀ ਫਸਲ ਬੀਜੀ ਜਿਸ ਨੂੰ ਕਿਸਾਨ ਕੁਲਵੰਤ ਨੇ ਆਪਣੀ ਫਸਲ 3700 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਤੋਂ 50% ਘੱਟ ਦੇ ਹਿਸਾਬ ਨਾਲ ਵੇਚੀ। ਇਸੇ ਤਰ੍ਹਾਂ ਮਾਨਸਾ ਮੰਡੀ ਵਿੱਚ 23 ਹਜ਼ਾਰ ਐਮਐਸਪੀ ਅਤੇ 125 ਹਜ਼ਾਰ ਬੈਗ ਕੋਈ Msp ਦੇ ਤੌਰ 'ਤੇ 84 ਫੀਸਦ ਪਰੇਸ਼ਾਨ ਹੋ ਕੇ ਕਿਸਾਨਾਂ ਨੇ ਵੇਚੀ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੇ ਪਿੰਡ ਸਤੌਜ ਵਿਖੇ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਮੱਕੀ, ਦਾਲਾਂ ਅਤੇ ਬਾਜਰੇ ਸਣੇ ਬਦਲਵੀ ਫਸਲਾਂ ’ਤੇ MSP ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਖਾਦਾਂ ਤੇ ਕੀਟਨਾਸ਼ਕਾਂ ਦੀ ਵਧੀਆਂ ਗੁਣਵੱਤਾ ਵਾਲੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚ ਸਕੇ। ਮੁੱਖ ਮੰਤਰੀ ਨੇ ਮੂੰਗੀ ਦੀ ਫ਼ਸਲ MSP `ਤੇ ਕਿਸਾਨਾਂ ਤੋਂ ਸਿੱਧਾ 7275 ਰੁਪਏ ਪ੍ਰਤੀ ਕੁਇੰਟਲ ਖਰੀਦਣ ਦੀ ਗੱਲ ਆਖੀ ਗਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















