ਪੜਚੋਲ ਕਰੋ
Advertisement
(Source: ECI/ABP News/ABP Majha)
Farmer's Success Stoty: ਬਾਪ ਦੇ ਕੈਂਸਰ ਨਾਲ ਲੱਗਾ ਵੱਡਾ ਝਟਕਾ, ਫੇਰ ਸ਼ੁਰੂ ਕੀਤੀ ਨੈਚੂਰਲ ਖੇਤੀ, ਅੱਜ ਕਮਾ ਰਿਹਾ ਸਾਲਾਨਾ 27 ਲੱਖ
ਰਾਮਚੰਦਰ ਦੇ ਪਿਤਾ ਦੀ ਕੈਂਸਰ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਰਾਮਚੰਦਰ ਨੇ ਫੈਸਲਾ ਕੀਤਾ ਕਿ ਉਹ ਹੁਣ ਕੈਮੀਕਲ ਤੇ ਕਟੀਨਾਸ਼ਕ ਵਾਲੀ ਖੇਤੀ ਦਾ ਅੰਤ ਕਰੇਗਾ ਤੇ ਸਿਰਫ ਨੈਚੁਰਲ ਤਰੀਕੇ ਨਾਲ ਹੀ ਖੇਤੀ ਕਰੇਗਾ।
ਪੇਸ਼ਕਸ਼: ਰੌਬਟ
ਰਾਮ ਚੰਦਰ ਪਾਟੇਲ, ਓਲਪਦ ਸੂਰਤ ਤੋਂ ਇੱਕ ਕਿਸਾਨ ਹੈ। ਜਦੋਂ ਉਸ ਨੂੰ ਪਤਾ ਲੱਗਾ ਕੇ ਉਸ ਦੇ ਪਿਤਾ ਨੂੰ ਕੈਂਸਰ ਹੈ ਤਾਂ ਇਹ ਗੱਲ ਉਸ ਨੂੰ ਸਮਝ ਨਾ ਆਈ। ਉਸ ਨੇ ਸੋਚਿਆ ਕਿ ਉਸ ਦੇ ਪਿਤਾ ਤਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦੇ ਤੇ ਸਿਰਫ ਸਿਹਤਮੰਦ ਖਾਣੇ 'ਤੇ ਹੀ ਧਿਆਨ ਦਿੰਦੇ ਹਨ। ਫੇਰ ਇਹ ਸਭ ਕਿਦਾਂ ਹੋ ਗਿਆ। ਉਸ ਨੇ ਮੁੰਬਈ ਦੇ ਕਈ ਚੱਕਰ ਲਾਏ, ਕਈ ਡਾਕਟਰਾਂ ਨਾਲ ਮੁਲਾਕਾਤ ਕੀਤੀ ਤੇ ਫੇਰ ਉਸ ਨੂੰ ਪਤਾ ਲੱਗਾ ਕਿ ਫਸਲਾਂ 'ਚ ਵਰਤਿਆ ਜਾਂਦਾ ਕੈਮੀਕਲ ਤੇ ਕੀਟਨਾਸ਼ਕ ਪਿਤਾ ਦੇ ਕੈਂਸਰ ਦਾ ਕਾਰਨ ਬਣਿਆ ਹੈ।
ਰਾਮਚੰਦਰ ਦੇ ਪਿਤਾ ਦੀ ਕੈਂਸਰ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਰਾਮਚੰਦਰ ਨੇ ਫੈਸਲਾ ਕੀਤਾ ਕਿ ਉਹ ਹੁਣ ਕੈਮੀਕਲ ਤੇ ਕਟੀਨਾਸ਼ਕ ਵਾਲੀ ਖੇਤੀ ਦਾ ਅੰਤ ਕਰੇਗਾ ਤੇ ਸਿਰਫ ਨੈਚੁਰਲ ਤਰੀਕੇ ਨਾਲ ਹੀ ਖੇਤੀ ਕਰੇਗਾ। 1991 ਤੋਂ ਉਸ ਨੇ ਜ਼ੀਰੋ ਬਜਟ ਨੈਚੁਰਲ ਫਾਰਮਿੰਗ ਸ਼ੁਰੂ ਕੀਤੀ। ਉਸ ਨੇ ਇਹ ਖੇਤੀ ਇੱਕ ਪਲਾਟ 'ਚ ਸ਼ੁਰੂ ਕੀਤੀ ਜਿਸ ਦੀ ਜ਼ਮੀਨ ਖੇਤੀ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਤੇ ਉਸ ਜ਼ਮੀਨ ਨੂੰ ਖੇਤੀ ਲਈ ਤਿਆਰ ਕੀਤਾ।
ਅੱਜ ਰਾਮਚੰਦਰ ਦਾ ਮੰਨਣਾ ਹੈ ਕਿ ਇਹ ਉਸ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਨਿਰਣਾ ਸੀ। ਜ਼ੀਰੋ ਬਜਟ ਨੈਚੁਰਲ ਫਾਰਮਿੰਗ ਨੇ ਉਸ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਲਿਆਂਦਾ ਹੈ। ਇਸ ਖੇਤੀ 'ਚ ਉਸ ਦੀ ਲਾਗਤ ਘੱਟ ਹੈ ਤੇ ਮੁਨਾਫਾ ਵੱਧ। ਰਾਮਚੰਦਰ ਅੱਜ 1 ਏਕੜ ਤੋਂ ਸਾਲਾਨਾ ਢੇਡ ਲੱਖ ਰੁਪਏ ਕਮਾ ਰਿਹਾ ਹੈ ਜੋ 18 ਏਕੜ ਜ਼ਮੀਨ ਤੋਂ ਉਸ ਦੀ ਕੁੱਲ੍ਹ ਇਨਕਮ ਨੂੰ 27 ਲੱਖ ਰੁਪਏ ਕਰਦੀ ਹੈ। ਉਸ ਦੇ ਖੇਤ ਵਿੱਚ ਕੇਲਾ, ਹਲਦੀ, ਗੰਨਾ, ਅਮਰੂਦ, ਲੀਚੀ, ਦਾਲ, ਰਵਾਇਤੀ ਚਾਵਲ ਦੀਆਂ ਕਿਸਮਾਂ, ਬਾਜਰਾ, ਕਣਕ ਤੇ ਹੋਰ ਕਈ ਚੀਜ਼ਾਂ ਸ਼ਾਮਲ ਹਨ।
ਰਾਮਚੰਦਰ ਦਾ ਨੂੰ ਖੇਤੀ ਵਿਰਾਸਤ 'ਚ ਮਿਲੀ ਹੈ। ਹਾਲਾਂਕਿ ਰਾਮਚੰਦਰ ਨੇ B.Com ਡਿਗਰੀ ਕੀਤੀ ਹੋਈ ਹੈ ਪਰ ਉਹ ਆਪਣੇ ਆਪ ਨੂੰ ਖੇਤੀ ਤੋਂ ਦੂਰ ਨਹੀਂ ਰੱਖ ਸਕੇ। ਰਾਮਚੰਦਰ ਦਾ ਕਹਿਣਾ ਹੈ ਕਿ ਜਦੋਂ ਤੋਂ ਉਸ ਨੇ ਕੈਮੀਕਲ ਸਪਰੇ ਤੇ ਹੋਰ ਕੀਟਨਾਸ਼ਕ ਖੇਤਾਂ 'ਚ ਇਸਤਮਾਲ ਕਰਨੇ ਘੱਟ ਕੀਤੇ ਹਨ ਉਦੋਂ ਤੋਂ ਉਸ ਦੀ ਚਮੜੀ ਤੇ ਹੋਣ ਵਾਲੀਆਂ ਕਈ ਕਿਸਮ ਦੀਆਂ ਅਲਰਜੀਸ ਖ਼ਤਮ ਹੋ ਗਈਆਂ ਹਨ ਤੇ ਉਸ ਦੀ ਇਮਿਊਨੀਟੀ ਵੀ ਬੇਹਤਰ ਹੋਈ ਹੈ।
ਆਮਦਨੀ ਦੇ ਵਾਧੂ ਸਰੋਤ ਵਜੋਂ, ਰਾਮਚੰਦਰ ਕੁਝ ਮਹੱਤਵਪੂਰਨ ਉਤਪਾਦਾਂ ਨੂੰ ਵੀ ਬਣਾਉਂਦਾ ਹੈ ਜਿਸ ਵਿਚ ਕੇਲੇ ਦੇ ਚਿਪਸ, ਗੰਨੇ ਦਾ ਰਸ, ਯਾਮ ਵੇਫਰ, ਹਲਦੀ ਪਾਊਡਰ, ਰੱਤਲੂ ਪੁਰੀ ਭੁੱਜੀਆ ਤੇ ਟਮਾਟਰ ਦੀ ਪਯੂਰੀ ਸ਼ਾਮਲ ਹਨ। ਉਹ ਇਹ ਸਭ ਚੀਜ਼ਾਂ ਵੇਚਦਾ ਹੈ ਤੇ ਉਸ ਦੇ ਆਉਟਲੈੱਟ ਵਿੱਚ ਉਤਪਾਦ ਤਿਆਰ ਕਰਦਾ ਹੈ ਜੋ ਉਸਦੇ ਫਾਰਮ ਦੇ ਬਿਲਕੁਲ ਬਾਹਰ ਸਥਿਤ ਹੈ। ਸੂਰਤ ਜ਼ਿਲ੍ਹੇ ਵਿੱਚ ਰਹਿਣ ਵਾਲੇ ਲੋਕ ਹੋਮ ਡਿਲਿਵਰੀ ਵਿਕਲਪ ਦਾ ਲਾਭ ਵੀ ਲੈ ਸਕਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਦੇਸ਼
ਖ਼ਬਰਾਂ
Advertisement