ਪੜਚੋਲ ਕਰੋ
Advertisement
ਨਹਿਰ ਵਿੱਚ ਪਿਆ ਪਾੜ, ਕਈ ਏਕੜ ਫਸਲ ਹੋਈ ਤਬਾਹ
ਫਾਜ਼ਿਲਕਾ ਦੇ ਪਿੰਡ ਸਲੇਮ ਸ਼ਾਹ ਵਿੱਚ ਮੌਜਮ ਮਾਇਨਰ ਵਿੱਚ ਦਰਾਰ ਪੈਣ ਕਾਰਨ ਅਣਗਿਣਤ ਏਕਡ਼ ਫਸਲ ਜਲਮਗਨ ਹੋ ਗਈ ਹੈ।
ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਸਲੇਮ ਸ਼ਾਹ ਵਿੱਚ ਮੌਜਮ ਮਾਇਨਰ ਵਿੱਚ ਦਰਾਰ ਪੈਣ ਕਾਰਨ ਅਣਗਿਣਤ ਏਕਡ਼ ਫਸਲ ਜਲਮਗਨ ਹੋ ਗਈ ਹੈ। ਜਿਸਦੇ ਚਲਦੇ ਕਿਸਾਨਾਂ ਦੀ ਫਸਲ ਤਬਾਹ ਹੋਣ ਦੇ ਕਗਾਰ ਉੱਤੇ ਹੈ।ਪਰ ਨਹਿਰੀ ਮਹਕਮੇਂ ਦੇ ਉੱਚ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ ਹਨ। ਉਧਰ ਕਿਸਾਨਾਂ ਨੇ ਇਸ ਵਾਰ ਡਰਿੱਲ ਸਿਸਟਮ ਨਾਲ ਝੋਨੇ ਦੀ ਬੁਜਾਈ ਕੀਤੀ ਸੀ ਜੋ ਸਾਰੀ ਫਸਲ ਇਸ ਵਾਰ ਪਾਣੀ ਦੀ ਮਾਰ ਕਾਰਨ ਖਤਮ ਹੋ ਚੁੱਕੀ ਹੈ।
ਕਿਸਾਨਾਂ ਨੇ ਦੱਸਿਆ ਕਿ 100 ਏਕਡ਼ ਤੋਂ ਜ਼ਿਆਦਾ ਫਸਲ ਨਹਿਰ ਟੁੱਟਣ ਨਾਲ ਪ੍ਰਭਾਵਿਤ ਹੋ ਚੁੱਕੀ ਹੈ। ਕਿਸਾਨਾਂ ਨੇ ਇਸ ਵਾਰ ਡਰਿੱਲ ਸਿਸਟਮ ਨਾਲ ਝੋਨਾ ਦੀ ਬੁਜਾਈ ਕੀਤੀ ਸੀ ਜਿਸ ਵਿੱਚ ਕਰੀਬ 50 ਏਕਡ਼ ਡਰਿੱਲ ਨਾਲ ਬਿਜੇ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਅਤੇ ਜੇਕਰ ਦਰਾਰ ਨੂੰ ਬੰਦ ਨਾ ਕੀਤਾ ਗਿਆ ਤਾਂ ਹੋਰ ਵੀ ਨੁਕਸਾਨ ਹੋਣ ਦਾ ਖ਼ਤਰਾ ਹੈ।ਕਿਸਾਨਾਂ ਨੂੰ ਦੁੱਖ ਇਸ ਗੱਲ ਦਾ ਵੀ ਹੈ ਕਿ ਇੱਥੇ ਕੋਈ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੇ ਨੁਕਸਾਨ ਦਾ ਮੁਆਇਨਾ ਕਰਵਾਏ ਅਤੇ ਉਨ੍ਹਾਂ ਨੂੰ ਉਚਿਤ ਮੁਆਵਜਾ ਦਿੱਤਾ ਜਾਏ।
ਮੌਕੇ ਉੱਤੇ ਪੁੱਜੇ ਨਹਿਰੀ ਮਹਿਕਮੇ ਦੇ ਮੇਟ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਇਸ ਬਾਰੇ ਦੱਸ ਦਿੱਤਾ ਸੀ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement