ਪੜਚੋਲ ਕਰੋ
Advertisement
ਹੜ੍ਹਾਂ ਦੇ ਬਾਵਜੂਦ ਪੰਜਾਬ 'ਚ ਸੋਕਾ, ਕੇਂਦਰੀ ਜਲ ਆਯੋਗ ਦਾ ਖੁਲਾਸਾ
ਇਸ ਵਾਰ ਬਾਰਸ਼ ਨੇ ਪੰਜਾਬ ਦੇ ਕਈ ਹਿੱਸਿਆਂ ਨੂੰ ਡੋਬਿਆ ਪਰ ਜਲ ਭੰਡਾਰਾਂ ਦੇ ਰੂਪ ’ਚ ਸੂਬੇ ਨੂੰ ਕੋਈ ਬਾਹਲਾ ਫਾਇਦਾ ਨਹੀਂ ਹੋਇਆ। ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਕਾਫੀ ਹੇਠਾਂ ਜਾ ਚੁੱਕਾ ਹੈ। ਅਜਿਹੇ ਵਿੱਚ ਇਸ ਸਾਲ ਕੇਂਦਰੀ ਜਲ ਆਯੋਗ (ਸੀਡਬਲਿਊਸੀ) ਦੀ ਰਿਪੋਰਟ ਵੀ ਪੰਜਾਬ ਲਈ ਚੰਗੀ ਨਹੀਂ ਹੈ। ਹੜ੍ਹਾਂ ਦੀ ਮਾਰ ਦੇ ਬਾਵਜੂਦ ਇਸ ਸਾਲ ਬਾਰਸ਼ ਵੀ ਪੰਜਾਬ ਵਿੱਚ ਘੱਟ ਹੋਈ ਹੈ।
ਨਵੀਂ ਦਿੱਲੀ: ਇਸ ਵਾਰ ਬਾਰਸ਼ ਨੇ ਪੰਜਾਬ ਦੇ ਕਈ ਹਿੱਸਿਆਂ ਨੂੰ ਡੋਬਿਆ ਪਰ ਜਲ ਭੰਡਾਰਾਂ ਦੇ ਰੂਪ ’ਚ ਸੂਬੇ ਨੂੰ ਕੋਈ ਬਾਹਲਾ ਫਾਇਦਾ ਨਹੀਂ ਹੋਇਆ। ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਕਾਫੀ ਹੇਠਾਂ ਜਾ ਚੁੱਕਾ ਹੈ। ਅਜਿਹੇ ਵਿੱਚ ਇਸ ਸਾਲ ਕੇਂਦਰੀ ਜਲ ਆਯੋਗ (ਸੀਡਬਲਿਊਸੀ) ਦੀ ਰਿਪੋਰਟ ਵੀ ਪੰਜਾਬ ਲਈ ਚੰਗੀ ਨਹੀਂ ਹੈ। ਹੜ੍ਹਾਂ ਦੀ ਮਾਰ ਦੇ ਬਾਵਜੂਦ ਇਸ ਸਾਲ ਬਾਰਸ਼ ਵੀ ਪੰਜਾਬ ਵਿੱਚ ਘੱਟ ਹੋਈ ਹੈ।
ਦਰਅਸਲ ਪਿਛਲੇ ਚਾਰ ਮਹੀਨਿਆਂ ’ਚ ਦੱਖਣ-ਪੱਛਮੀ ਮੌਨਸੂਨ ਦੌਰਾਨ ਹੋਈ ਭਰਪੂਰ ਬਾਰਸ਼ ਕਰਕੇ ਦੇਸ਼ ਦੇ ਜਲ ਭੰਡਾਰ ਵਿੱਚ ਰੌਣਕ ਲੱਗੀ ਹੈ। ਕੇਂਦਰੀ ਜਲ ਆਯੋਗ (ਸੀਡਬਲਿਊਸੀ) ਦੀ ਨਿਗਰਾਨੀ ਵਾਲੇ 120 ਜਲ ਭੰਡਾਰਾਂ ’ਚ ਰਿਕਾਰਡ ਪਾਣੀ ਜਮ੍ਹਾਂ ਹੋਇਆ ਹੈ। ਸਭ ਤੋਂ ਵੱਧ ਪਾਣੀ ਗੁਜਰਾਤ ਤੇ ਮਹਾਰਾਸ਼ਟਰ ਦੇ ਜਲ ਭੰਡਾਰਾਂ ’ਚ ਜਮ੍ਹਾਂ ਹੋਇਆ ਹੈ। ਇਸ ਦੇ ਉਲਟ ਮੈਦਾਨੀ ਸੂਬਿਆਂ ਪੰਜਾਬ, ਹਰਿਆਣਾ ਤੇ ਯੂਪੀ ’ਚ ਬਾਰਸ਼ ਦੀ ਘਾਟ ਦਾ ਅਸਰ ਜਲ ਭੰਡਾਰਾਂ ’ਤੇ ਸਪੱਸ਼ਟ ਨਜ਼ਰ ਆਇਆ ਹੈ, ਜਿੱਥੇ ਹੋਰ ਸੂਬਿਆਂ ਵਿਚਲੇ ਜਲ ਭੰਡਾਰਾਂ ਦੇ ਮੁਕਾਬਲੇ ਘੱਟ ਪਾਣੀ ਜਮ੍ਹਾਂ ਹੋਇਆ ਹੈ।
ਮੱਧ ਖੇਤਰ ਦੇ ਸੂਬੇ ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ ਵਿੱਚ ਵੀ ਜਲ ਭੰਡਾਰਾਂ ਨੂੰ ਆਸ ਨਾਲੋਂ ਘੱਟ ਪਾਣੀ ਜੁੜਿਆ। ਪਿਛਲੇ ਸਾਲ 10 ਅਕਤੂਬਰ ਨੂੰ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਸ਼ੁਰੂ ਹੋਣ ਤੋਂ ਬਾਅਦ ਸੀਡਬਲਿਊਸੀ ਅਧਿਕਾਰ ਖੇਤਰ ਵਾਲੇ ਦੇਸ਼ ਦੇ ਸਾਰੇ 120 ਜਲ ਭੰਡਾਰਾਂ ’ਚ 17 ਅਕਤੂਬਰ ਤੱਕ ਕੁੱਲ ਸਮਰੱਥਾ ਦਾ 89 ਫ਼ੀਸਦੀ ਪਾਣੀ ਜਮ੍ਹਾਂ ਹੋ ਗਿਆ ਹੈ।
ਮੌਸਮ ਵਿਭਾਗ ਦੇ ਵਿਗਿਆਨੀ ਰਣਜੀਤ ਸਿੰਘ ਨੇ ਇਸ ਸਾਲ ਤੈਅ ਸਮੇਂ ਤੋਂ ਦੇਰ ਨਾਲ ਹੋਈ ਮੌਨਸੂਨ ਵਾਪਸੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਦੌਰਾਨ ਆਮ ਨਾਲੋਂ ਲਗਪਗ 10 ਫ਼ੀਸਦੀ ਵੱਧ ਮੀਂਹ ਪੈਣ ਸਦਕਾ ਸਾਰੇ ਨਦੀ ਬੇਸਿਨਾਂ ਸਣੇ ਹੋਰ ਜਲ ਭੰਡਾਰਾਂ ਵਿੱਚ ਰਿਕਾਰਡ-ਤੋੜ ਪਾਣੀ ਜਮ੍ਹਾਂ ਹੋਇਆ ਹੈ। ਉਨ੍ਹਾਂ ਨੇ ਇਸ ਨੂੰ ਮੀਂਹ ਦਾ ਪਾਣੀ ਜਲ ਭੰਡਾਰਾਂ ਤੱਕ ਪਹੁੰਚਾਉਣ ਲਈ ਵਿਭਾਗ ਵੱਲੋਂ ਪਿਛਲੇ ਇੱਕ ਸਾਲ ’ਚ ਕੀਤੇ ਗਏ ਤਕਨੀਕੀ ਹੱਲਾਂ ਦਾ ਨਤੀਜਾ ਦੱਸਿਆ।
ਜਲ ਭੰਡਾਰਾਂ ਵਿੱਚ ਜਲ ਭੰਡਾਰ ਸਬੰਧੀ ਵਿਭਾਗ ਸੀਡਬਲਿਊਸੀ ਦੇ 17 ਅਕਤੂਬਰ ਤੱਕ ਅੰਕੜਿਆਂ ਮੁਤਾਬਕ 170.3 ਬਿਲੀਅਨ ਕਿਊਬਿਕ ਮੀਟਰ (ਬੀਐਮਸੀ) ਸਮਰੱਥਾ ਵਾਲੇ 120 ਜਲ ਭੰਡਾਰਾਂ ਵਿੱਚ ਇਸ ਸਾਲ ਕੁੱਲ ਸਮਰੱਥਾ ਦਾ 89 ਫ਼ੀਸਦੀ ਪਾਣੀ ਜਮ੍ਹਾਂ ਹੋਇਆ ਹੈ। ਪਿਛਲੇ ਵਰ੍ਹੇ ਇਨ੍ਹਾਂ ਜਲ ਭੰਡਾਰਾਂ ’ਚ ਜਮ੍ਹਾਂ ਹੋਏ ਪਾਣੀ ਦੀ ਮਾਤਰਾ 125.2 ਬੀਐਮਸੀ ਸੀ।
ਇਸ ਸਾਲ ਦਾ ਜਲ ਭੰਡਾਰ ਪਿਛਲੇ 10 ਸਾਲਾਂ ਦੇ ਔਸਤ ਪੱਧਰ 122.7 ਬੀਐੱਸੀ ਤੋਂ ਕਾਫ਼ੀ ਵੱਧ ਹੈ। ਸੀਡਬਲਿਊਸੀ ਮੁਤਾਬਿਕ ਗੰਗਾ, ਨਰਮਦਾ, ਸਿੰਧ ਤੇ ਕ੍ਰਿਸ਼ਨਾ ਤੇ ਕਾਵੇਰੀ ਸਹਿਤ ਸਾਰੀਆਂ ਨਦੀਆਂ ਦੇ ਬੇਸਿਨਾਂ ’ਚ ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਪਾਣੀ ਦੀ ਮਾਤਰਾ ਬਿਹਤਰ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਮਨੋਰੰਜਨ
ਕ੍ਰਿਕਟ
Advertisement