FMD Disease: ਪਸ਼ੂਆਂ 'ਚ ਘਾਤਕ ਬਿਮਾਰੀ ਨਾਲ ਹਰ ਸਾਲ 24 ਹਜ਼ਾਰ ਕਰੋੜ ਦਾ ਨੁਕਸਾਨ, ਹੁਣ ਸਰਕਾਰ ਦਾ ਵੱਡਾ ਐਕਸ਼ਨ
ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬਿਮਾਰੀ ਨੂੰ ਸਾਲ 2030 ਤੱਕ ਕੰਟਰੋਲ ਕਰ ਲਿਆ ਜਾਵੇਗਾ। ਜੇਕਰ ਵਿੱਚ ਸਫਲਤਾ ਮਿਲਦੀ ਹੈ ਤਾਂ ਹਰ ਸਾਲ ਡੇਅਰੀ ਮਾਲਕਾਂ ਤੇ ਕਿਸਾਨਾਂ ਨੂੰ 24 ਹਜ਼ਾਰ ਕਰੋੜ ਦਾ ਫਾਇਦਾ ਹੋਏਗਾ।

FMD Disease in Dairy Animals: ਮੂੰਹਖੋਰ (FMD) ਦੀ ਬਿਮਾਰੀ ਨਾਲ ਡੇਅਰੀ ਮਾਲਕਾਂ ਨੂੰ ਹਰ ਸਾਲ 24 ਹਜ਼ਾਰ ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਇਸ ਕਾਰਨ ਨਾ ਸਿਰਫ ਡੇਅਰੀ ਉਤਪਾਦ ਪ੍ਰਭਾਵਿਤ ਹੁੰਦੇ ਹਨ, ਸਗੋਂ ਮੱਝਾਂ ਤੇ ਭੇਡਾਂ-ਬੱਕਰੀਆਂ ਦੇ ਮਾਸ ਦਾ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ। ਹੁਣ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬਿਮਾਰੀ ਨੂੰ ਸਾਲ 2030 ਤੱਕ ਕੰਟਰੋਲ ਕਰ ਲਿਆ ਜਾਵੇਗਾ। ਜੇਕਰ ਵਿੱਚ ਸਫਲਤਾ ਮਿਲਦੀ ਹੈ ਤਾਂ ਹਰ ਸਾਲ ਡੇਅਰੀ ਮਾਲਕਾਂ ਤੇ ਕਿਸਾਨਾਂ ਨੂੰ 24 ਹਜ਼ਾਰ ਕਰੋੜ ਦਾ ਫਾਇਦਾ ਹੋਏਗਾ।
ਦਰਅਸਲ ਡੇਅਰੀ ਜਾਨਵਰਾਂ ਵਿੱਚ ਪਾਈ ਜਾਣ ਵਾਲੀ ਇਸ ਬਿਮਾਰੀ ਕਾਰਨ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ਦੇ ਪਸ਼ੂ ਪਾਲਕ ਚਿੰਤਤ ਹਨ। ਜਿੱਥੇ ਇਹ ਬਿਮਾਰੀ ਜਾਨਵਰਾਂ ਲਈ ਘਾਤਕ ਹੈ, ਉੱਥੇ ਹੀ ਇਹ ਉਤਪਾਦਨ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇੰਨਾ ਹੀ ਨਹੀਂ, ਇਸ ਬਿਮਾਰੀ ਦੇ ਡਰ ਕਾਰਨ ਡੇਅਰੀ ਉਤਪਾਦਾਂ ਤੇ ਮਾਸ ਦਾ ਨਿਰਯਾਤ ਵੀ ਨਹੀਂ ਵਧ ਪਾ ਰਿਹਾ। ਇਹ ਇੱਕ ਅਜਿਹੀ ਬਿਮਾਰੀ ਹੈ ਜੋ ਜਾਨਵਰਾਂ ਵਿੱਚ ਫੈਲਦੀ ਹੈ ਤੇ ਇਸ ਕਾਰਨ ਪਸ਼ੂ ਪਾਲਕ ਤੋਂ ਲੈ ਕੇ ਸਰਕਾਰ ਤੱਕ ਹਰ ਕਿਸੇ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਇਸ ਬਿਮਾਰੀ ਕਾਰਨ ਹਰ ਸਾਲ 24 ਹਜ਼ਾਰ ਕਰੋੜ ਦਾ ਨੁਕਸਾਨ ਝੱਲਣਾ ਪੈਂਦਾ ਹੈ। ਇਹ ਜਾਣਕਾਰੀ ਕੇਂਦਰੀ ਪਸ਼ੂ ਪਾਲਣ ਤੇ ਡੇਅਰੀ ਮੰਤਰੀ ਨੇ ਖੁਦ ਦਿੱਤੀ ਹੈ।
ਅਜਿਹੀ ਸਥਿਤੀ ਵਿੱਚ ਜਾਨਵਰਾਂ ਦੇ ਉਤਪਾਦਾਂ ਦੀ ਵਰਤੋਂ ਕਾਰਨ ਗਾਹਕਾਂ ਦੀ ਜਾਨ ਵੀ ਖ਼ਤਰੇ ਵਿੱਚ ਪੈਂਦੀ ਹੈ। ਜਾਨਵਰਾਂ ਦੀ ਇਸ ਖ਼ਤਰਨਾਕ ਬਿਮਾਰੀ ਦਾ ਨਾਮ ਮੂੰਹਖੋਰ (FMD) ਹੈ। ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਲਈ ਕੇਂਦਰੀ ਪਸ਼ੂ ਪਾਲਣ ਤੇ ਡੇਅਰੀ ਮੰਤਰਾਲਾ ਇੱਕ ਵੱਡੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਇਸ ਯੋਜਨਾ ਤਹਿਤ ਦੇਸ਼ ਭਰ ਵਿੱਚ FMD ਮੁਕਤ ਜ਼ੋਨ ਘੋਸ਼ਿਤ ਕੀਤੇ ਜਾਣਗੇ। ਪਸ਼ੂ ਪਾਲਕ ਖੁਦ ਇਸ ਦਾ ਐਲਾਨ ਕਰਨਗੇ। ਇਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (WHO) ਜਾਂਚ ਤੋਂ ਬਾਅਦ ਇਸ 'ਤੇ ਆਪਣੀ ਮੋਹਰ ਲਗਾ ਦੇਵੇਗਾ।
ਪਸ਼ੂ ਮਾਹਿਰਾਂ ਦਾ ਕਹਿਣਾ ਹੈ ਕਿ FMD ਇੱਕ ਘਾਤਕ ਬਿਮਾਰੀ ਹੈ। ਜੇਕਰ ਇਹ ਬਿਮਾਰੀ ਹੋਣ 'ਤੇ ਜਾਨਵਰਾਂ ਦੀ ਸਹੀ ਦੇਖਭਾਲ ਨਹੀਂ ਕੀਤੀ ਜਾਂਦੀ ਤੇ ਬਿਮਾਰੀ ਨੂੰ ਰੋਕਣ ਲਈ ਜ਼ਰੂਰੀ ਕਦਮ ਨਹੀਂ ਚੁੱਕੇ ਜਾਂਦੇ ਹਨ, ਤਾਂ ਜਾਨਵਰ ਦੀ ਮੌਤ ਵੀ ਹੋ ਸਕਦੀ ਹੈ। ਇੱਕ ਛੂਤ ਵਾਲੀ ਬਿਮਾਰੀ ਹੋਣ ਕਾਰਨ ਪਸ਼ੂਆਂ ਦੇ ਸ਼ੈੱਡ ਵਿੱਚ ਦੂਜੇ ਜਾਨਵਰਾਂ 'ਤੇ ਵੀ ਇਸ ਦਾ ਖ਼ਤਰਾ ਹੁੰਦਾ ਹੈ। ਇਸ ਦੇ ਨਾਲ ਜੇਕਰ ਜਾਨਵਰ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਤਾਂ ਉਤਪਾਦਨ ਵੀ ਘੱਟ ਜਾਂਦਾ ਹੈ। ਘੱਟ ਦੁੱਧ ਉਤਪਾਦਨ ਕਾਰਨ ਲਾਗਤ ਵਧ ਜਾਂਦੀ ਹੈ।





















