ਗੋਂਡਾ: ਲੌਕਡਾਊਨ ਦੌਰਾਨ ਬੇਰੁਜ਼ਗਾਰ ਹੋਣ ਤੋਂ ਬਾਅਦ ਨੰਨ੍ਹੇ ਪਾਂਡੇ ਨੂੰ ਨਿਰਾਸ਼ ਹੋ ਕੇ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ’ਚ ਸਥਿਤ ਆਪਣੇ ਪਿੰਡ ਮਜਰਾ ਚੰਦਨਵਾਪੁਰ ਪਰਤਣਾ ਪਿਆ। ਤਦ ਉਨ੍ਹਾਂ ਸੋਚਿਆ ਕਿ ਉਹ ਹੁਣ ਉਹ ਕਦੇ ਵੀ ਆਪਣਾ ਪਿੰਡ ਛੱਡ ਕੇ ਨਹੀਂ ਜਾਣਗੇ। ਫਿਰ ਘਰ ’ਚ ਰਹਿ ਕੇ ਉਨ੍ਹਾਂ ਫੁੱਲਾਂ ਦੀ ਕਾਸ਼ਤ ਸ਼ੁਰੂ ਕੀਤੀ। ਫੁੱਲਾਂ ਦੀ ਖ਼ੁਸ਼ਬੋਅ ਨੇ ਹੁਣ ਉਨ੍ਹਾਂ ਦੀ ਜ਼ਿੰਦਗੀ ਤੇ ਤਕਦੀਰ ਦੋਵਾਂ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ।
ਫੁੱਲਾਂ ਦੀ ਖੇਤੀ ਕਰਨ ਲਈ ਨੰਨ੍ਹੇ ਪਾਂਡੇ ਨੇ ਪਹਿਲਾਂ ਪਿੰਡ ਦੇ ਹੀ ਇੱਕ ਮਾਲੀ ਦੀ ਸਲਾਹ ਲਈ। ਮਾਲੀ ਨੇ ਉਨ੍ਹਾਂ ਨੂੰ ਗੇਂਦੇ ਦੇ ਫੁੱਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਆ। ਇਸੇ ਲਈ ਪਹਿਲਾਂ ਉਨ੍ਹਾਂ ਅੱਧਾ ਏਕੜ ਰਕਬੇ ’ਚ ਗੇਂਦੇ ਦੇ ਪੌਦੇ ਲਾਏ। ਸਿਰਫ਼ ਤਿੰਨ ਮਹੀਨਿਆਂ ’ਚ ਹੀ ਆਮਦਨ ਸ਼ੁਰੂ ਹੋ ਗਈ।
ਦੇਸ਼ 'ਚ ਮੁੜ ਲੱਗੇਗਾ ਲੌਕਡਾਊਨ? ਕਈ ਸੂਬਿਆਂ ਨੇ ਲਏ ਸਖਤ ਫੈਸਲੇ
ਹੁਣ ਢਾਈ ਬਿੱਘੇ ਖੇਤ ਵਿੱਚੋਂ ਇੱਕ ਹਫ਼ਤੇ ’ਚ ਦੋ ਵਾਰ ਫੁੱਲ ਤੋੜੇ ਜਾਂਦੇ ਹਨ। ਹਫ਼ਤੇ ’ਚ ਦੋ ਵਾਰ ਫੁੱਲ ਤੋੜਨ ’ਤੇ ਲਗਪਗ ਡੇਢ ਕੁਇੰਟਲ ਫੁੱਲ ਤਿਆਰ ਹੋ ਜਾਂਦੇ ਹਨ। ਪਿੰਡ ਦੇ ਮਾਲੀ ਹੁਣ ਉਨ੍ਹਾਂ ਦੇ ਫੁੱਲ 4 ਹਜ਼ਾਰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦ ਰਹੇ ਹਨ। ਨੰਨ੍ਹੇ ਪਾਂਡੇ ਨੇ ਦੱਸਿਆ ਕਿ ਉਨ੍ਹਾਂ ਬਨਾਰਸ ਤੋਂ ਆੱਨਲਾਈਨ 2 ਰੁਪਏ ਪ੍ਰਤੀ ਪੌਦੇ ਦੇ ਹਿਸਾਬ ਨਾਲ 10,000 ਪੌਦੇ ਮੰਗਵਾਏ ਸਨ।
ਗੇਂਦੇ ਦੇ ਨਾਲ ਹੀ ਉਨ੍ਹਾਂ ਪਪੀਤੇ ਦੇ ਪੌਦੇ ਵੀ ਉਸੇ ਖੇਤ ਵਿੱਚ ਲਾਏ ਹਨ। ਫੁੱਲ ਤਾਂ ਤੀਜੇ ਮਹੀਨੇ ਟੁੱਟਣ ਲੱਗਦੇ ਹਨ ਪਰ ਪਪੀਤਾ ਇੱਕ ਸਾਲ ਤੋਂ ਬਾਅਦ ਫਲ ਦੇਣ ਲੱਗਦਾ ਹੈ। ਇਹ ਵਾਧੂ ਲਾਭ ਹੈ। ਨੰਨ੍ਹੇ ਪਾਂਡੇ ਨੇ ਦੱਸਿਆ ਕਿ ਇੱਕ ਬਿੱਘਾ ਖੇਤ ’ਚ ਲੱਗੇ ਗੇਂਦੇ ਦੇ ਫੁੱਲਾਂ ਤੋਂ ਹਰ ਮੌਸਮ ’ਚ 50 ਹਜ਼ਾਰ ਰੁਪਏ ਦਾ ਮੁਨਾਫ਼ਾ ਮਿਲ ਸਕਦਾ ਹੈ।
ਕਿਸਾਨ ਲੀਡਰ ਦਾ PM ਮੋਦੀ 'ਤੇ ਹਮਲਾ,ਨਾਲ ਕੈਪਟਨ ਨੂੰ ਵੀ ਰਗੜਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਲੌਕਡਾਊਨ ਨੇ ਕੀਤਾ ਬੇਰੁਜ਼ਗਾਰ, ਪਿੰਡ ਪਰਤ ਕੇ ਕੀਤਾ ਅਜਿਹਾ ਕੰਮ ਕਿ ਜ਼ਿੰਦਗੀ ਹੀ ਬਦਲ ਗਈ
ਏਬੀਪੀ ਸਾਂਝਾ
Updated at:
20 Nov 2020 01:02 PM (IST)
ਕੋਰੋਨਾ ਮਹਾਮਾਰੀ ਨੇ ਬਹੁਤ ਸਾਰੇ ਲੋਕਾਂ ਦੇ ਜੀਵਨ ਤੇ ਬੁਰਾ ਪ੍ਰਭਾਵਿਤ ਕੀਤਾ। ਪਰ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਨੇ ਇਸ ਮੁਸ਼ਕਲ ਪਲ ਨੂੰ ਆਪਣੇ ਲਈ ਮੌਕੇ ਵਿੱਚ ਬਦਲ ਦਿੱਤਾ। ਗੋਂਡਾ ਦੇ ਨੌਜਵਾਨ ਪਾਂਡੇ ਦੀ ਵੀ ਅਜਿਹੀ ਹੀ ਕਹਾਣੀ ਹੈ।
- - - - - - - - - Advertisement - - - - - - - - -