Punjab Weather Report: ਅੱਜ ਗਰਮੀ ਤੇ ਹੁੰਮਸ ਕੱਢਣਗੇ ਵੱਟ, 3 ਤੇ 4 ਅਗਸਤ ਲਈ ਪੂਰੇ ਪੰਜਾਬ 'ਚ ਯੈਲੋ ਅਲਰਟ
Punjab Weather Report: ਪੰਜਾਬ ਵਿੱਚ ਅੱਜ ਮੀਂਹ ਨਹੀਂ ਪਵੇਗਾ। ਸਾਰਾ ਦਿਨ ਤਿੱਖੀ ਧੁੱਪ ਰਹੇਗੀ ਜਿਸ ਕਰਕੇ ਹੁੰਮਸ ਤੇ ਗਰਮੀ ਵੱਢ ਕੱਢੇਗੀ। ਮੌਸਮ ਵਿਭਾਗ ਨੇ ਸੂਬੇ ਦੇ ਕਿਸੇ ਵੀ ਹਿੱਸੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ
Punjab Weather Report: ਪੰਜਾਬ ਵਿੱਚ ਅੱਜ ਮੀਂਹ ਨਹੀਂ ਪਵੇਗਾ। ਸਾਰਾ ਦਿਨ ਤਿੱਖੀ ਧੁੱਪ ਰਹੇਗੀ ਜਿਸ ਕਰਕੇ ਹੁੰਮਸ ਤੇ ਗਰਮੀ ਵੱਢ ਕੱਢੇਗੀ। ਮੌਸਮ ਵਿਭਾਗ ਨੇ ਸੂਬੇ ਦੇ ਕਿਸੇ ਵੀ ਹਿੱਸੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਜਤਾਈ। ਬੇਸ਼ੱਕ ਅੱਜ ਬਾਅਦ ਦੁਪਹਿਰ 3 ਵਜੇ ਤੱਕ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੱਕ ਹੀ ਜਾਵੇਗਾ ਪਰ ਮੌਸਮ ਵਿੱਚ ਨਮੀ 84 ਫੀਸਦੀ ਦੇ ਕਰੀਬ ਰਹਿਣ ਕਾਰਨ 41 ਗਰਮੀ ਵੱਟ ਕੱਢੇਗੀ।
ਮੌਸਮ ਵਿਭਾਗ ਮੁਤਾਬਕ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ ਤੇ ਬਠਿੰਡਾ ਨੂੰ ਛੱਡ ਕੇ ਬਾਕੀ ਪੰਜਾਬ ਵਿੱਚ ਬੁੱਧਵਾਰ ਨੂੰ ਮੀਂਹ ਪੈ ਸਕਦਾ ਹੈ। ਇਸ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਅਲਰਟ ਮੁਤਾਬਕ 4 ਅਗਸਤ ਤੱਕ ਮੌਸਮ ਬਾਰਸ਼ ਵਾਲਾ ਰਹੇਗਾ। ਇਸ ਲਈ 3 ਤੇ 4 ਅਗਸਤ ਨੂੰ ਪੂਰੇ ਪੰਜਾਬ 'ਚ ਬਾਰਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਦੱਸ ਦਈਏ ਕਿ ਪੰਜਾਬ 'ਚ ਇਸ ਸਾਲ ਜੁਲਾਈ 'ਚ ਨਾ ਸਿਰਫ 44 ਫੀਸਦੀ ਜ਼ਿਆਦਾ ਬਾਰਸ਼ ਹੋਈ, ਸਗੋਂ ਪਿਛਲੇ ਦੋ ਦਹਾਕਿਆਂ 'ਚ ਇਸ ਮਹੀਨੇ ਦੀ ਸਭ ਤੋਂ ਵੱਧ ਬਾਰਸ਼ ਵੀ ਦਰਜ ਕੀਤੀ ਗਈ। ਸੂਬੇ ਦੇ 10 ਤੋਂ ਵੱਧ ਜ਼ਿਲ੍ਹਿਆਂ ਵਿੱਚ 100 ਫੀਸਦੀ ਤੋਂ ਵੱਧ ਬਾਰਸ਼ ਹੋਈ ਹੈ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਅਨੁਸਾਰ ਪੰਜਾਬ ਵਿੱਚ ਇਸ ਸਾਲ ਜੁਲਾਈ ਵਿੱਚ 231.8 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਜਦੋਂਕਿ ਆਮ ਤੌਰ 'ਤੇ 161.4 ਮਿਲੀਮੀਟਰ ਪੈਂਦੀ ਹੈ। ਇਸ ਤਰ੍ਹਾਂ ਬਾਰਸ਼ ਇਸ ਵਾਰ 44% ਵੱਧ ਹੈ।
ਮੌਸਮ ਵਿਭਾਗ ਮੁਤਾਬਕ ਸੂਬੇ ਦੇ ਕੁੱਲ 23 ਵਿੱਚੋਂ 10 ਤੋਂ ਵੱਧ ਜ਼ਿਲ੍ਹਿਆਂ ਵਿੱਚ ਜੁਲਾਈ ਦੌਰਾਨ ਜ਼ਿਆਦਾ ਮੀਂਹ ਪਿਆ। ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ, ਜਦੋਂਕਿ ਪੰਜਾਬ ਦੇ 4 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਨਾਲੋਂ ਘੱਟ ਮੀਂਹ ਪਿਆ ਹੈ। ਪੰਜਾਬ ਦਾ ਜ਼ਿਲ੍ਹਾ ਮੁਕਤਸਰ ਸਾਹਿਬ ਉਹ ਜ਼ਿਲ੍ਹਾ ਹੈ ਜਿੱਥੇ 60% ਘੱਟ ਮੀਂਹ ਪਿਆ ਹੈ। 5 ਜ਼ਿਲ੍ਹਿਆਂ ਵਿੱਚ 100% ਤੋਂ ਵੱਧ ਬਾਰਸ਼ ਦਰਜ ਕੀਤੀ ਗਈ ਹੈ। ਆਈਐਮਡੀ ਦੇ ਅੰਕੜੇ ਦਰਸਾਉਂਦੇ ਹਨ ਕਿ ਫਰੀਦਕੋਟ, ਤਰਨ ਤਾਰਨ, ਫਿਰੋਜ਼ਪੁਰ, ਮੋਹਾਲੀ ਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਕ੍ਰਮਵਾਰ 165%, 151%, 139%, 126% ਤੇ 107% ਜ਼ਿਆਦਾ ਬਾਰਸ਼ ਦਰਜ ਕੀਤੀ ਗਈ ਹੈ।