India Monsoon Update: ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਬਾਰਸ਼ 'ਚ ਆਏਗੀ ਤੇਜ਼ੀ, ਅੱਜ ਵੀ ਵਰ੍ਹਨਗੇ ਬੱਦਲ
ਦਿੱਲੀ ਤੇ ਗੁਜਰਾਤ 'ਚ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਪੰਜਾਬ ਤੇ ਹਰਿਆਣਾ, ਪੂਰਬੀ ਤੇ ਦੱਖਣੀਪੂਰਵ ਰਾਜਸਥਾਨ, ਉੱਤਰੀ ਕਰਨਾਟਕ ਦੇ ਕੁਝ ਹਿੱਸਿਆਂ 'ਚ ਵੀ ਹਲਕੀ ਤੋਂ ਮੱਧਮ ਬਾਰਸ਼ ਸੰਭਵ ਹੈ।
India Monsoon Update: ਮੱਧ ਤੇ ਪੱਛਮੀ ਭਾਰਤ 'ਚ ਬਾਰਸ਼ 'ਚ ਕਮੀ ਤੋਂ ਬਾਅਦ 29 ਅਗਸਤ ਤੋਂ ਫਿਰ ਤੋਂ ਮਾਨਸੂਨ ਦੀਆਂ ਗਤੀਵਿਧੀਆਂ ਤੇਜ਼ ਹੋਣ ਦੇ ਆਸਾਰ ਹਨ। ਅੱਜ ਅੰਡੇਮਾਨ, ਨਿਕੋਬਾਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ, ਦੱਖਣੀ ਆਂਤਰਿਕ ਕਰਨਾਟਕ, ਤਟੀ ਕਰਨਾਟਕ, ਉਪ ਹਿਮਾਲਿਆਈ ਪੱਚਮੀ ਬੰਗਾਲ, ਸਿੱਕਮ, ਬਿਹਾਰ ਦੇ ਕੁਝ ਹਿੱਸਿਆਂ, ਅਰੁਣਾਚਲ ਪ੍ਰਦੇਸ਼, ਓੜੀਸਾ ਦੇ ਕੁਝ ਹਿੱਸਿਆਂ, ਝਾਰਖੰਡ ਤੇ ਪੂਰਬੀ ਉੱਤਰ ਪ੍ਰਦੇਸ਼ 'ਚ ਹਲਕੀ ਤੋਂ ਮੱਧਮ ਬਾਰਸ਼ ਦੇ ਨਾਲ ਕੁਝ ਸਥਾਨਾਂ 'ਤੇ ਭਾਰੀ ਬਾਰਸ਼ ਸੰਭਵ ਹੈ।
ਓਧਰ ਦਿੱਲੀ ਤੇ ਗੁਜਰਾਤ 'ਚ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਪੰਜਾਬ ਤੇ ਹਰਿਆਣਾ, ਪੂਰਬੀ ਤੇ ਦੱਖਣੀਪੂਰਵ ਰਾਜਸਥਾਨ, ਉੱਤਰੀ ਕਰਨਾਟਕ ਦੇ ਕੁਝ ਹਿੱਸਿਆਂ 'ਚ ਵੀ ਹਲਕੀ ਤੋਂ ਮੱਧਮ ਬਾਰਸ਼ ਸੰਭਵ ਹੈ।
ਉੱਤਰ ਪੱਛਮੀ ਭਾਰਤ ਘੱਟ ਦਬਾਅ ਦਾ ਖੇਤਰ ਬਣੇਗਾ
ਦੱਖਣੀ ਪ੍ਰਾਇਦੀਪ ਤੇ 30 ਅਗਸਤ ਤਕ ਬਾਰਸ਼ 'ਚ ਤੇਜ਼ੀ ਆਵੇਗੀ। ਇਸ ਤੋਂ ਬਾਅਦ ਇਸ ਦੇ ਘੱਟ ਹੋਣ ਦੀ ਸੰਭਾਵਨਾ ਹੈ। ਅਗਲੇ ਚਾਰ ਤੋਂ ਪੰਜ ਦਿਨਾਂ ਤਕ ਪੱਛਮੀ ਮੱਧ ਬੰਗਾਲ ਦੀ ਖਾੜੀ ਨਾਲ ਲੱਗਦੇ ਉੱਤਰ ਪੱਛਮੀ ਭਾਰਤ 'ਚ ਘੱਟ ਦਬਾਅ ਦਾ ਖੇਤਰ ਬਣੇਗਾ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰਾਖੰਡ ਦੇ ਕੁਝ ਸਥਾਨਾਂ ਤੇ ਅਗਲੇ 24 ਘੰਟਿਆਂ 'ਚ ਬਾਰਸ਼ ਹੋ ਸਕਦੀ ਹੈ। ਜਦਕਿ ਕੁਝ ਸਥਾਨਾਂ 'ਤੇ ਅਗਲੇ ਪੰਜ ਦਿਨਾਂ ਤਕ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਉੱਤਰ ਪੱਛਮੀ ਭਾਰਤ 'ਚ ਹਲਕੀ ਤੋਂ ਮੱਧਮ ਦਰਜੇ ਦੀ ਬਾਰਸ਼ 28 ਅਗਸਤ ਤੋਂ 31 ਅਗਸਤ ਤਕ ਹੋਵੇਗੀ।
ਆਈਐਮਡੀ ਨੇ ਕਿਹਾ ਕਿ ਓੜੀਸਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ 'ਚ 28 ਅਗਸਤ ਤੋਂ ਇਕ ਸਤੰਬਰ ਦੇ ਵਿਚ ਕੁਝ ਸਥਾਨਾਂ 'ਤੇ ਭਾਰੀ ਬਾਰਸ਼ ਹੋਵੇਗੀ ਤਾਂ ਕੁਝ ਸਥਾਨਾਂ 'ਤੇ ਮੱਧਮ ਦਰਜੇ ਦੀ ਬਾਰਸ਼ ਹੋਵੇਗੀ। ਉੱਤਰ ਪੂਰਬ ਭਾਰਤ 'ਚ ਅਗਲੇ 24 ਘੰਟਿਆਂ 'ਚ ਮੱਧ ਦਰਜੇ ਤੋਂ ਭਾਰੀ ਬਾਰਸ਼ ਹੋਵੇਗੀ ਤੇ ਫਿਰ ਉਸ ਤੋਂ ਬਾਅਦ ਬਾਰਸ਼ 'ਚ ਗਿਰਾਵਟ ਆਵੇਗੀ।