ਪੜਚੋਲ ਕਰੋ
ਪਾਕਿਸਤਾਨ ਵੱਲ਼ੋਂ ਸਬਜ਼ੀਆਂ ਤੋਂ ਬਾਅਦ ਹੁਣ ਭਾਰਤੀ ਮਸਾਲਿਆਂ 'ਤੇ ਰੋਕ

ਚੰਡੀਗੜ੍ਹ: ਪਾਕਿਸਤਾਨ ਨੇ ਸਬਜ਼ੀਆਂ ਅਤੇ ਸੋਇਆਬੀਨ 'ਤੇ ਭਾਰਤ ਤੋਂ ਦਰਾਮਦ 'ਤੇ ਰੋਕ ਲਗਾਉਣ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਦਰਾਮਦ ਕੀਤੇ ਜਾਣ ਵਾਲੇ ਮਸਾਲਿਆਂ ਤੇ ਮੂੰਗਫਲੀ 'ਤੇ ਵੀ ਰੋਕ ਲਗਾ ਦਿੱਤੀ ਹੈ। ਪਾਕਿਸਤਾਨ ਭਾਰਤ ਦੇ ਵਪਾਰੀਆਂ ਨੂੰ ਝਟਕੇ ਤੋਂ ਬਾਅਦ ਝਟਕੇ ਦਿੰਦਾ ਹੋਇਆ ਕੌਮਾਂਤਰੀ ਵਪਾਰ ਸੰਧੀ ਦੀਆਂ ਲਗਾਤਾਰ ਧੱਜੀਆਂ ਉਡਾ ਰਿਹਾ ਹੈ। ਇਹ ਚੀਜ਼ਾਂ ਮੁੰਬਈ ਤੋਂ ਕਰਾਚੀ ਅਤੇ ਅਟਾਰੀ (ਅੰਮ੍ਰਿਤਸਰ) ਤੋਂ ਵਾਹਗਾ (ਲਾਹੌਰ) ਸਟੇਸ਼ਨਾਂ 'ਤੇ ਰੇਲਾਂ ਰਾਹੀਂ ਭੇਜੀ ਜਾਂਦੀਆਂ ਹਨ। ਪਿਛਲੇ ਇਕ ਹਫਤੇ ਤੋਂ ਪਾਕਿ ਦੇ ਦੋਵਾਂ ਰੇਲਵੇ ਸਟੇਸ਼ਨਾਂ ਤੋਂ ਕੋਈ ਵੀ ਭਾਰਤੀ ਮਾਲ ਨੂੰ ਪਾਸ ਕਰਨ ਤੋਂ ਬਾਅਦ ਬਾਹਰ ਬਾਜ਼ਾਰ ਨਹੀਂ ਭੇਜਿਆ ਗਿਆ। ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਦੱਸਿਆ ਕਿ ਇਧਰੋਂ ਮਸਾਲਿਆਂ 'ਚ ਵੱਡੀ ਇਲਾਚੀ, ਲਾਲ ਮਿਰਚ, ਸਤਇਸਕਬੋਲ ਅਤੇ ਅੱਜ-ਕੱਲ੍ਹ ਵੱਡੇ ਪੱਧਰ 'ਤੇ ਭਾਰਤੀ ਮੂੰਗਫਲੀ ਪਾਕਿਸਤਾਨ ਨੂੰ ਭੇਜੀ ਜਾ ਰਹੀ ਹੈ। ਵਪਾਰੀਆਂ ਨੇ ਵੱਡੀ ਮਾਤਰਾ ਵਿਚ ਉਕਤ ਸਾਮਾਨ ਪਾਕਿ ਭੇਜਿਆ ਅਤੇ ਉਸ ਤੋਂ ਕਿਤੇ ਵੱਡੀ ਮਾਤਰਾ ਵਿਚ ਮਸਾਲੇ ਤੇ ਮੂੰਗਫਲੀ ਦਾ ਸਟਾਕ ਇਕੱਠਾ ਕੀਤਾ, ਤਾਂ ਕਿ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਪਾਕਿ 'ਚ ਬਰਾਮਦ ਕੀਤਾ ਜਾ ਸਕੇ। ਅਨਿਲ ਮਹਿਰਾ ਨੇ ਦੱਸਿਆ ਕਿ ਪਾਕਿ ਸਰਕਾਰ ਨੇ ਪਿਛਲੇ ਇਕ ਹਫਤੇ ਤੋਂ ਲਾਹੌਰ ਰੇਲਵੇ ਸਟੇਸ਼ਨ ਜਾਂ ਕਰਾਚੀ ਰੇਲਵੇ ਸਟੇਸ਼ਨ ਤੋਂ ਕੋਈ ਵੀ ਭਾਰਤੀ ਮਾਲ ਪਾਸ ਨਹੀਂ ਕੀਤਾ। ਇਸ ਨਾਲ ਭਾਰਤੀ ਵਪਾਰੀਆਂ ਦਾ 200 ਕਰੋੜ ਰੁਪਏ ਤੋਂ ਲੈ ਕੇ 300 ਕਰੋੜ ਰੁਪਏ ਤਕ ਦਾ ਨੁਕਸਾਨ ਹੋਇਆ ਹੈ। ਇਕ ਪਾਸੇ ਕਰੋੜਾਂ ਦਾ ਮਾਲ ਵਾਹਗਾ ਸਟੇਸ਼ਨ 'ਤੇ ਹੀ ਕਰੋੜਾਂ ਰੁਪਏ ਦਾ ਹੀ ਸਟਾਕ ਵਪਾਰੀਆਂ ਦੇ ਗੁਦਾਮਾਂ ਵਿਚ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਜਲਦ ਹੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਰਹੇ ਹਨ ਤਾਂ ਇਕ ਆਪਣੀ ਇੰਡੋ-ਪਾਕਿ ਵਪਾਰ ਨੀਤੀ ਵਿਚ ਬਦਲਾਅ ਕੀਤਾ ਜਾ ਸਕੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















