Kisan Credit Card: ਸੌਖੀ ਹੋਈ ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਦੀ ਪ੍ਰਕਿਰਿਆ, ਹੁਣ ਸਿਰਫ ਇੰਨੇ ਦਿਨਾਂ 'ਚ ਮਿਲੇਗਾ ਕਾਰਡ
Kisan Credit Card: ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਗਿਆ ਹੈ। ਕਿਸਾਨ ਭਰਾਵਾਂ ਨੂੰ ਹੁਣ ਸਿਰਫ 14 ਦਿਨਾਂ ਵਿੱਚ ਉਨ੍ਹਾਂ ਦਾ ਕਿਸਾਨ ਕ੍ਰੈਡਿਟ ਕਾਰਡ ਮਿਲ ਜਾਵੇਗਾ।
Kisan Credit Card: ਸਰਕਾਰ ਵੱਲੋਂ ਕਿਸਾਨਾਂ ਦੀ ਮਦਦ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਕਿਸਾਨ ਕ੍ਰੈਡਿਟ ਕਾਰਡ ਖੇਤੀ ਦੌਰਾਨ ਆਉਣ ਵਾਲੀਆਂ ਵਿੱਤੀ ਸਮੱਸਿਆਵਾਂ ਵਿੱਚ ਮਦਦ ਕਰਨ ਲਈ ਬਣਾਏ ਜਾਂਦੇ ਹਨ। ਜਿਸ ਦੀ ਮਦਦ ਨਾਲ ਕਿਸਾਨ ਭਰਾ ਆਰਥਿਕ ਲਾਭ ਪ੍ਰਾਪਤ ਕਰ ਸਕਦੇ ਹਨ।
ਦੱਸ ਦਈਏ ਕਿ ਕਿਸਾਨ ਕ੍ਰੈਡਿਟ ਕਾਰਡ ਸਕੀਮ ਇੱਕ ਸਰਕਾਰੀ ਯੋਜਨਾ ਹੈ ਜੋ ਕਿਸਾਨਾਂ ਨੂੰ ਵਾਧੂ ਕਰਜ਼ਾ ਦੇਣ ਲਈ 1998 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਵਲੋਂ ਸ਼ੁਰੂ ਕੀਤਾ ਗਿਆ ਸੀ। ਇਸ ਸਕੀਮ ਰਾਹੀਂ ਕਿਸਾਨ ਭਰਾਵਾਂ ਨੂੰ ਲੋਨ ਮਿਲਦਾ ਹੈ। ਇਸ ਤੋਂ ਇਲਾਵਾ ਯੋਗ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇ ਨਾਲ ਬੱਚਤ ਖਾਤਾ ਵੀ ਦਿੱਤਾ ਜਾਂਦਾ ਹੈ। ਜਿਸ 'ਤੇ ਕਿਸਾਨਾਂ ਨੂੰ ਚੰਗੇ ਰੇਟ 'ਤੇ ਵਿਆਜ ਮਿਲਦਾ ਹੈ।
ਇਹ ਵੀ ਪੜ੍ਹੋ: Canada Allegation On India: ਭਾਰਤ-ਕੈਨੇਡਾ ਵਿਵਾਦ 'ਤੇ ਬ੍ਰਿਟੇਨ ਦੇ ਸੰਸਦ ਨੇ ਕੀ ਕਿਹਾ, ਟਰੂਡੋ ਤੋਂ ਕੀਤੀ ਇਹ ਮੰਗ
खेती-किसानी में होने वाले व्यय में सहायता प्रदान करने के लिए किसान क्रेडिट कार्ड द्वारा 7% ब्याज दर पर ऋण प्रदान किया जाता है ताकि किसान बिना किसी चिंता के खेती कर सकें। #kisanCreditCard #KCC #CreditforKisan pic.twitter.com/secZqJ4495
— Agriculture INDIA (@AgriGoI) September 19, 2023
ਹੁਣ ਸਰਕਾਰ ਵੱਲੋਂ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਗਿਆ ਹੈ। ਬਿਨੈ-ਪੱਤਰ ਭਰਨ ਤੋਂ ਬਾਅਦ 14 ਦਿਨਾਂ ਦੇ ਅੰਦਰ ਬੈਂਕ ਵਲੋਂ ਕਿਸਾਨ ਨੂੰ ਕਾਰਡ ਬਣਾ ਕੇ ਦੇ ਦਿੱਤਾ ਜਾਵੇਗਾ।
ਕੀਤੇ ਗਏ ਇਹ ਬਦਲਾਅ
ਹੁਣ ਕਿਸਾਨ ਕ੍ਰੇਡਿਟ ਕਾਰਡ ਅਰਜ਼ੀ ਤੋਂ ਬਾਅਦ 14 ਦਿਨਾਂ ਦੇ ਅੰਦਰ ਮਿਲ ਜਾਵੇਗਾ। ਇਸ ਦੇ ਨਾਲ ਹੀ ਦਸਤਾਵੇਜ਼ਾਂ 'ਤੇ ਵਾਧੂ ਫੀਸਾਂ ਨੂੰ ਹਟਾ ਦਿੱਤਾ ਗਿਆ ਹੈ। ਅਰਜ਼ੀ ਦੀ ਪ੍ਰਕਿਰਿਆ ਨੂੰ ਸੌਖਾ ਬਣਾਇਆ ਗਿਆ ਹੈ। ਜਾਗਰੂਕਤਾ ਵਧਾਉਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਹ ਹਨ ਜ਼ਰੂਰੀ ਦਸਤਾਵੇਜ਼
ਐਪਲੀਕੇਸ਼ਨ
ਪਾਸਪੋਰਟ ਸਾਈਜ ਫੋਟੋ
ਜ਼ਮੀਨ ਦੇ ਦਸਤਾਵੇਜ਼
ਪਛਾਣ ਪੱਤਰ ਜਿਵੇਂ ਕਿ ਪੈਨ ਕਾਰਡ, ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ
ਐਡਰਸ ਪਰੂਫ ਜਿਵੇਂ ਕਿ ਆਧਾਰ ਕਾਰਡ, ਵੋਟਰ ਆਈਡੀ ਜਾਂ ਡਰਾਈਵਿੰਗ ਲਾਇਸੈਂਸ
किसान क्रेडिट कार्ड बनवाने की प्रक्रिया को आसान कर दिया गया है। आवेदन पूरा करने के बाद मात्र 14 दिन के अंदर बैंक द्वारा किसान को उसका कार्ड बनाकर दे दिया जाएगा। #agrigoi #kisanCreditCard #KCC #CreditforKisan pic.twitter.com/TVhcJAtY23
— Agriculture INDIA (@AgriGoI) September 20, 2023
ਇਹ ਵੀ ਪੜ੍ਹੋ: India US Relations: ਗਣਤੰਤਰ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਹੋ ਸਕਦੇ ਜੋ ਬਿਡੇਨ, ਇਕ ਸਾਲ 'ਚ ਦੂਜੀ ਵਾਰ ਆਉਣਗੇ ਭਾਰਤ?