ਕੇਐਮਪੀ ਕਿਸਾਨ ਪ੍ਰਦਰਸ਼ਨ 'ਚ ਪਹੁੰਚੇ ਰਾਜੇਵਾਲ, ਕੇਂਦਰ ਸਰਕਾਰ ਖਿਲਾਫ ਬੋਲਿਆ ਹਮਲਾ
ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਕਿਸਾਨ ਅੱਜ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕੇਐਮਪੀ ਤੇ ਜਾਰੀ ਪ੍ਰਦਰਸ਼ਨ ਵਿੱਚ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਵੀ ਪਹੁੰਚੇ।ਰਾਜੇਵਾਲ ਨੇ ਕਿਹਾ, " ਅੱਜ ਅੰਦੋਲਨ ਨੂੰ 100 ਦਿਨ ਪੂਰੇ ਹੋ ਗਏ ਹਨ ਅਤੇ ਸਾਡਾ ਅੰਦੋਲਨ ਸ਼ਾਂਤੀਪੂਰਨ ਜਾਰੀ ਹੈ ਅਤੇ ਅਗੇ ਵੀ ਇਸ ਤਰ੍ਹਾਂ ਜਾਰੀ ਰਹੇਗਾ।"
ਸੋਨੀਪਤ: ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਕਿਸਾਨ ਅੱਜ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕੇਐਮਪੀ ਤੇ ਜਾਰੀ ਪ੍ਰਦਰਸ਼ਨ ਵਿੱਚ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਵੀ ਪਹੁੰਚੇ।ਰਾਜੇਵਾਲ ਨੇ ਕਿਹਾ, " ਅੱਜ ਅੰਦੋਲਨ ਨੂੰ 100 ਦਿਨ ਪੂਰੇ ਹੋ ਗਏ ਹਨ ਅਤੇ ਸਾਡਾ ਅੰਦੋਲਨ ਸ਼ਾਂਤੀਪੂਰਨ ਜਾਰੀ ਹੈ ਅਤੇ ਅਗੇ ਵੀ ਇਸ ਤਰ੍ਹਾਂ ਜਾਰੀ ਰਹੇਗਾ।"
ਉਨ੍ਹਾਂ ਅਗੇ ਕਿਹਾ ਕਿ, "ਹਮੇਸ਼ਾਂ ਲੋਕ ਵੱਡੇ ਹੁੰਦੇ ਹਨ ਸਰਕਾਰ ਨਹੀਂ।ਸਰਕਾਰ ਜਨਤਾ ਬਣਾਉਂਦੀ ਹੈ ਅਤੇ ਮੋਦੀ ਸਰਕਾਰ ਨੂੰ ਵੀ ਜਨਤਾ ਨੇ ਬਣਾਇਆ ਹੈ।ਹੁਣ ਇੰਝ ਲੱਗਦਾ ਹੈ ਕਿ ਇਹ ਸਰਕਾਰ ਗਲ਼ਤ ਬਣਾਈ ਹੈ।ਸਰਕਾਰ ਪਹਿਲਾਂ ਕਿਸਾਨਾਂ ਨੂੰ ਅੰਨਦਾਤਾ ਕਹਿੰਦੀ ਸੀ ਪਰ ਹੁਣ ਕਿਸਾਨਾਂ ਨੂੰ ਕੀੜਾ ਕਿਹਾ ਜਾਂਦਾ ਹੈ।ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਇਹ ਸਰਕਾਰ ਕਿਸ ਤਰ੍ਹਾਂ ਦੀ ਹੈ।"
ਰਾਜੇਵਾਲ ਨੇ ਅੱਗੇ ਸਰਕਾਰ ਤੇ ਹਮਲਾ ਬੋਲਦੇ ਹੋਏ ਕਿਹਾ, " ਬੀਜੇਪੀ ਸਰਕਾਰ ਪੂਰੇ ਦੇਸ਼ ਨੂੰ ਵੇਚਣ ਜਾ ਰਹੀ ਹੈ।ਆਉਣ ਵਾਲੇ ਸਮੇਂ ਵਿੱਚ ਪੂਰਾ ਦੇਸ਼ ਬਾਹਰ ਨਿਕਲੇਗਾ।ਅੱਗੇ ਪੰਜ ਰਾਜਾਂ ਦੀਆਂ ਚੋਣਾਂ ਹਨ ਸਾਡੀਆਂ ਟੀਮਾਂ ਪਹੁੰਚ ਚੁੱਕੀਆਂ ਹਨ ਅਤੇ ਮੈਂ ਵੀ ਜਲਦੀ ਜਾਵਾਂਗਾ ਅਤੇ ਬੀਜੇਪੀ ਨੂੰ ਵੋਟ ਨਾ ਦੇਣ ਦੀ ਅਪੀਲ ਕਰਾਂਗਾ।"
ਹਾਈਵੇਅ ਜਾਮ ਕਰਨ ਤੋਂ ਇਲਾਵਾ ਕਿਸਾਨ ਲੀਡਰਾਂ ਨੇ ਟੋਲ ਪਲਾਜ਼ਾ ਮੁਫਤ ਕਰਨ ਦਾ ਐਲਾਨ ਵੀ ਕੀਤਾ ਹੈ। ਕਿਸਾਨ ਸੰਗਠਨ ਯੂਨਾਈਟਿਡ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਉਹ ਰਾਜ ਮਾਰਗਾਂ ਤੇ ਲੱਗੇ ਟੋਲ ਪਲਾਜ਼ਾ ਨੂੰ ਮੁਫਤ ਕਰਨਗੇ ਅਤੇ ਕਾਲਾ ਦਿਨ ਮਨਾਉਣਗੇ।