ਪੜਚੋਲ ਕਰੋ
Advertisement
(Source: ECI/ABP News/ABP Majha)
ਖੇਤੀ ਦੀਆਂ ਕਈ ਬਿਮਾਰੀਆ ਦਾ ਇਲਾਜ ਹੈ ਇਹ ਕੀੜਾ..ਜਾਣੋਗੇ ਤਾਂ ਹੋਵੇਗੇ ਹੈਰਾਨ
ਚੰਡੀਗੜ੍ਹ: ਖੇਤਾਂ ਵਿੱਚ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੇ ਦੀ ਵਰਤੋ ਵਿੱਚ ਵਾਧਾ ਹੋਣ ਨਾਲ ਮਿੱਤਰ ਕੀੜੀਆਂ ਦਾ ਨੁਕਸਾਨ ਹੋਇਆ ਹੈ। ਜਿਸ ਨਾਲ ਖੇਤੀ ਫਸਲਾ ਫਸਲਾਂ ਦੀਆਂ ਬਿਮਾਰੀਆਂ ਵਿੱਚ ਵੀ ਵਾਧਾ ਹੋਇਆ ਹੈ। ਇਸਦਾ ਇੱਕ ਕਾਰਨ ਕਿਸਾਨਾਂ ਨੂੰ ਮਿੱਤਰ ਤੇ ਦੁਸ਼ਮਣ ਕੀੜੀਆਂ ਦੀ ਪਹਿਚਾਣ ਦੀ ਘਾਟ ਵੀ ਹੈ। ਆਉ ਦੱਸਦੇ ਹਾਂ ਇੱਕ ਅਜਿਹੇ ਮਿੱਤਰ ਕੀੜੇ ਬਾਰੇ ਜਿਸ ਦਾ ਕਿਸਾਨਾਂ ਲਈ ਹਰ ਫਸਲ ਲਈ ਬੜਾ ਲਾਹੇਵੰਦ ਹੈ।
ਭੋਜਨ ਦੀਆਂ ਆਦਤਾਂ : ਬਾਲਗ ਅਤੇ ਲਾਰਵਾ ਸ਼ਿਕਾਰੀ ਹੁੰਦੇ ਹਨ ਅਤੇ ਕੀਟਾਂ ਨੂੰ ਖਾਂਦੇ ਹਨ। ਇਹ ਚੇਪੇ, ਸਕੇਲ ਕੀਟ, ਸਫੇਦ ਮੱਖੀਆਂ ਅਤੇ ਮਿਲੀ ਬੱਗ ਨੂੰ ਖਾਂਦੇ ਹਨ।
ਜਿੰਦਗੀ ਦੀਆਂ ਅਵਸਥਾਵਾਂ:
ਬਾਲਗ - ਬਾਲਗ ਲੇਡੀ ਬਰਡ ਬੀਟਲ ਚਮਕੀਲੇ ਲਾਲ, ਪੀਲੇ ਕਾਲੀਆਂ ਧਾਰੀਆਂ ਜਾਂ ਬਿੰਦੀਆਂ ਰੰਗ ਦੇ ਅੰਡਾਕਾਰ ਸ਼ਰੀਰ ਵਾਲੇ ਹੁੰਦੇ ਹਨ। ਜਦੋਂ ਇਹਨਾਂ ਨੂੰ ਛੇੜਿਆ ਜਾਂਦਾ ਹੈ ਤਾਂ ਇਹ ਦੂਜੇ ਸ਼ਿਕਾਰੀਆਂ ਤੋਂ ਆਪਣਾ ਬਚਾਓ ਕਰਨ ਲਈ ਬੜੀ ਤੋਜ਼ ਗੰਧ ਵਾਲਾ ਪੀਲੇ ਰੰਗ ਦਾ ਤਰਲ ਛੱਡਦੀਆਂ ਹਨ।
ਅੰਡੇ - ਇਹ ਪੱਤਿਆਂ ਦੇ ਹੇਠਲੇ ਪਾਸੇ ਜਾਂ ਚੇਪਿਆਂ ਦੀ ਕਲੋਨੀ ਦੇ ਨੇੜੇ 10 ਤੋ 50 ਅੰਡਿਆਂ ਦੇ ਗੁੱਛੇ ਵਿੱਚ ਅੰਡੇ ਦਿੰਦੀਆਂ ਹਨ।
ਲਾਰਵਾ - ਅੰਡੇ ਵਿੱਚੋਂ ਨਿਕਲੇ ਨਵੇਂ ਲਾਰਵੇ ਸੁਰਮਈ ਰੰਗ ਦੇ ਜਾਂ ਕਾਲੇ ਰੰਗ ਦੇ ਹੁੰਦੇ ਹਨ ਅਤੇ 4 ਮਿਲੀਮੀਟਰ ਤੋ ਘੱਟ ਲੰਬੇ ਹੁੰਦੇ ਹਨ। ਉਹ ਘੜਿਆਲ ਵਾਂਗ ਦਿਸਦੇ ਹਨ ਅਤੇ ਉਹਨਾਂ ਦੇ ਸ਼ਰੀਰ ਉੱਪਰ ਨੀਲੇ ਅਤੇ ਚਮਕੀਲੇ ਪੀਲੇ ਜਾਂ ਸੰਤਰੀ ਰੰਗ ਦੇ ਨਿਸ਼ਾਨ ਅਤੇ ਕੰਡੇ ਹੁੰਦੇ ਹਨ। ਇਹਨਾਂ ਦੇ ਲੰਡੇ ਵਿੱਖੇ ਜਬਾੜੇ ਹੁੰਦੇ ਹਨ ਅਤੇ ਆਪਣੇ ਬਾਲਗਾਂ ਵਾਂਗ ਛੋਟੇ ਕੀਟਾਂ ਨੂੰ ਖਾਂਦੇ ਹਨ। ਕਿਉਂਕਿ ਇਹ ਡਰਾਉਣਾ ਜਿਹਾ ਦਿਖਦਾ ਹੈ ਇਸਲਈ ਕਿਸਾਨ ਅਕਸਰ ਇਸੇ ਨੂੰ ਦੁਸ਼ਮਣ ਸਮਝ ਕੇ ਕੀਟਨਾਸ਼ਕ ਜ਼ਹਿਰਾਂ ਛਿੜਕ ਕੇ ਖ਼ਤਮ ਕਰ ਦਿੰਦੇ ਹਨ ਅਤੇ ਫ਼ਸਲ ਦੇ ਦੁਸ਼ਮਣ ਕੀੜਿਆਂ ਲਈ ਫ਼ਸਲ ਖਾਣ ਦਾ ਰਾਹ ਪੱਧਰਾ ਕਰ ਦਿੰਦੇ ਹਨ।
ਪਿਊਪਾ - ਪਿਊਪਾ ਦੀ ਅਵਸਥਾ ਵਿੱਚ ਇਹ ਪੱਤਿਆਂ ਉੱਪਰ ਜਾਂ ਪੌਦਿਆਂ ਦੇ ਤਣੇ ਉੱਤੇ ਰਹਿੰਦੇ ਹਨ।
ਇਹ ਚੇਪਿਆ ਦੇ ਸ਼ਿਕਾਰੀ ਦੇ ਰੂਪ ਵਿੱਚ ਪ੍ਰਸਿੱਧ ਹਨ ਅਤੇ ਇੱਕ ਦਿਨ ਵਿੱਚ 50 ਤੋ 60 ਅਤੇ ਪੂਰੀ ਜਿੰਦਗੀ ਵਿੱਚ 5000 ਚੇਪੇ ਖਾ ਜਾਂਦੀ ਹੈ। ਸਾਡੇ ਆਪਣੇ ਖੇਤਾ ਵਿੱਚ ਹੀ ਕੁਦਰਤੀ ਕੀਟਨਾਸ਼ਕ ਮਿੱਤਰ ਕੀਟਾਂ ਦੇ ਰੂਪ ਵਿੱਚ ਮੌਜ਼ੂਦ ਹਨ, ਜ਼ਰੂਰਤ ਹੈ ਤਾਂ ਸਿਰਫ ਇਹਨਾਂ ਨੂੰ ਪਛਾਣਨ ਦੀ ਅਤੇ ਇਹਨਾਂ ਨਾਲ ਦੋਸਤੀ ਕਰਨ ਦੀ।
ਇਹ ਕਿਵੇਂ ਖਾਂਦੀ ਹੈ ਦੁਸ਼ਮਣ ਕੀੜੀਆਂ ਨੂੰ ਦੇਖੋ ਵੀਡੀਉ ...
[embed]
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement