ਅਮਰੀਕਾ ‘ਚ ਨੌਕਰੀ ਛੱਡ ਸ਼ੁਰੂ ਕੀਤਾ ਡੇਅਰੀ ਫਾਰਮ, ਹੁਣ 44 ਕਰੋੜ ਦੀ ਕਮਾਈ
ਅਜਿਹਾ ਬਹੁਤ ਘੱਟ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਸਧਾਰਨ ਜ਼ਿੰਦਗੀ ਬਤੀਤ ਕਰਨ ਦਾ ਫੈਸਲਾ ਲੈਂਦਾ ਹੈ। ਪੇਸ਼ੇ ਤੋਂ ਇੰਜਨੀਅਰ ਕਿਸ਼ੋਰ ਇੰਦੁਕੂਰੀ ਨੇ ਭਾਰਤ ਵਾਪਸ ਆਉਣ ਤੇ 20 ਗਾਵਾਂ ਖਰੀਦਣ ਲਈ ਚੰਗੀ ਤਨਖਾਹ ਤੇ ਨੌਕਰੀ ਛੱਡ ਦਿੱਤੀ। ਅੱਜ ਉਨ੍ਹਾਂ ਦਾ ਡੇਅਰੀ ਫਾਰਮ 44 ਕਰੋੜ ਰੁਪਏ ਦੀ ਕੰਪਨੀ ਬਣ ਗਿਆ ਹੈ।
IIT Success Story: ਅਜਿਹਾ ਬਹੁਤ ਘੱਟ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਸਧਾਰਨ ਜ਼ਿੰਦਗੀ ਬਤੀਤ ਕਰਨ ਦਾ ਫੈਸਲਾ ਲੈਂਦਾ ਹੈ। ਪੇਸ਼ੇ ਤੋਂ ਇੰਜਨੀਅਰ ਕਿਸ਼ੋਰ ਇੰਦੁਕੂਰੀ ਨੇ ਭਾਰਤ ਵਾਪਸ ਆਉਣ ਤੇ 20 ਗਾਵਾਂ ਖਰੀਦਣ ਲਈ ਚੰਗੀ ਤਨਖਾਹ ਤੇ ਨੌਕਰੀ ਛੱਡ ਦਿੱਤੀ। ਅੱਜ ਉਨ੍ਹਾਂ ਦਾ ਡੇਅਰੀ ਫਾਰਮ 44 ਕਰੋੜ ਰੁਪਏ ਦੀ ਕੰਪਨੀ ਬਣ ਗਿਆ ਹੈ।
IIT ਦੇ ਸਾਬਕਾ ਵਿਦਿਆਰਥੀ ਨੇ ਨੌਕਰੀ ਛੱਡ ਕੇ ਸ਼ੁਰੂ ਕੀਤਾ ਡੇਅਰੀ ਫਾਰਮ
ਆਈਆਈਟੀ ਖੜਗਪੁਰ ਤੋਂ ਗ੍ਰੈਜੂਏਟ ਇੰਦੁਕੂਰੀ ਅਸਲ ਵਿੱਚ ਕਰਨਾਟਕ ਨਾਲ ਸਬੰਧਤ ਹੈ। ਅਗਲੇਰੀ ਪੜ੍ਹਾਈ ਲਈ ਉਨ੍ਹਾਂ ਅਮਰੀਕਾ ਦੀ ਮੈਸਾਚਿਉਸੇਟਸ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਇੰਦੁਕੂਰੀ ਨੇ ਅਮਰੀਕੀ ਤਕਨੀਕੀ ਕੰਪਨੀ ਇੰਟੇਲ ਨਾਲ ਕੰਮ ਕਰਨਾ ਸ਼ੁਰੂ ਕੀਤਾ ਪਰ ਉਹ ਦਿਲੋਂ ਸੰਤੁਸ਼ਟ ਨਹੀਂ ਸਨ ਤੇ ਆਪਣੀਆਂ ਜੜ੍ਹਾਂ ਵੱਲ ਪਰਤਣਾ ਚਾਹੁੰਦੇ ਸਨ। ਇੰਟੇਲ ਨਾਲ ਛੇ ਸਾਲ ਕੰਮ ਕਰਨ ਤੋਂ ਬਾਅਦ, ਆਖਰਕਾਰ ਉਹ ਯੂਐਸ ਵਿੱਚ ਨੌਕਰੀ ਛੱਡ ਕੇ ਵਾਪਸ ਭਾਰਤ ਆ ਗਏ।
ਅਮਰੀਕਾ ਤੋਂ ਪਤਰਣ ਮਗਰੋਂ 44 ਕਰੋੜ ਦੀ ਕੰਪਨੀ ਬਣਾਈ
ਭਾਰਤ ਪਰਤਣ 'ਤੇ ਉਨ੍ਹਾਂ ਨੇ 2012 ਵਿੱਚ ਡੇਅਰੀ ਵਿੱਚ ਸਿਰਫ 20 ਗਾਵਾਂ ਨਾਲ ਸ਼ੁਰੂ ਕੀਤੀ। ਉਨ੍ਹਾਂ ਖੁਦ ਗਾਵਾਂ ਦਾ ਦੁੱਧ ਸਿੱਧੇ ਗਾਹਕਾਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਨਿਵੇਸ਼ ਉਨ੍ਹਾਂ ਪਰਿਵਾਰ ਨਾਲ ਫ੍ਰੀਜ਼ ਤੇ ਸਟੋਰ ਪ੍ਰਣਾਲੀ ਸਥਾਪਤ ਕਰਨ ਲਈ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੁੱਧ ਚੋਣ ਤੋਂ ਬਾਅਦ ਵੰਡਣ ਤੱਕ ਜ਼ਿਆਦਾ ਲੰਮਾ ਰਹੇ। ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।
2018 ਤਕ ਇੰਦੁਕੂਰੀ ਦਾ ਡੇਅਰੀ ਫਾਰਮ ਹੈਦਰਾਬਾਦ ਦੇ ਆਸਪਾਸ ਦੇ ਛੇ ਹਜ਼ਾਰ ਗਾਹਕਾਂ ਨੂੰ ਦੁੱਧ ਦੀ ਸਪਲਾਈ ਕਰਨ ਲੱਗਾ। ਉਨ੍ਹਾਂ ਆਪਣੇ ਪੁੱਤਰ ਸਿਧਾਰਥ ਦੇ ਨਾਮ ਉਤੇ ਫਾਰਮ ਦਾ ਨਾਮ ਸਿੱਧ ਰੱਖਿਆ। ਅੱਜ ਡੇਅਰੀ ਫਾਰਮ ਵਿੱਚ 120 ਕਰਮਚਾਰੀ ਕੰਮ ਕਰ ਰਹੇ ਹਨ ਤੇ ਸਾਲਾਨਾ 40 ਕਰੋੜ ਦੀ ਆਮਦਨ ਹੁੰਦੀ ਹੈ।
ਫਾਰਮ ਤੋਂ ਰੋਜ਼ਾਨਾ 10 ਹਜ਼ਾਰ ਗਾਹਕਾਂ ਨੂੰ ਦੁੱਧ ਦੀ ਸਪਲਾਈ ਕੀਤੀ ਜਾਂਦੀ ਹੈ। ਇੱਕ ਇੰਟਰਵਿਊ ਵਿੱਚ, ਇੰਦੁਕੂਰੀ ਨੇ ਖੁਲਾਸਾ ਕੀਤਾ ਕਿ ਡੇਅਰੀ ਉਦਯੋਗ ਨੂੰ ਖੜ੍ਹਾ ਕਰਨ ਲਈ ਸ਼ੁਰੂਆਤ ਵਿੱਚ ਸਖਤ ਮਿਹਨਤ ਤੇ ਸੰਘਰਸ਼ ਕਰਨਾ ਪਿਆ। ਉਸ ਨੇ ਆਪਣੀ ਸਾਰੀ ਬੱਚਤ ਦੀ ਵਰਤੋਂ ਕੀਤੀ ਤੇ ਡੇਅਰੀ ਸਥਾਪਤ ਕਰਨ ਲਈ ਪਰਿਵਾਰ ਦੀ ਸਹਾਇਤਾ ਲਈ।
ਸ਼ੁਰੂਆਤੀ 1 ਕਰੋੜ ਦੇ ਨਿਵੇਸ਼ ਤੇ ਬਾਅਦ ਵਿੱਚ 2 ਕਰੋੜ ਨਾਲ ਉਨ੍ਹਾਂ ਡੇਅਰੀ ਉਦਯੋਗ ਨੂੰ ਖੜ੍ਹਾ ਕੀਤਾ। 2018 ਵਿੱਚ ਇੰਦੂਕੁਰੀ ਡੇਅਰੀ ਕਾਰਜਾਂ ਦਾ ਵਿਸਥਾਰ ਕਰਨ ਤੇ ਉਤਪਾਦਨ ਵਧਾਉਣ ਲਈ ਬੈਂਕ ਤੋਂ 1.3 ਕਰੋੜ ਦਾ ਕਰਜ਼ਾ ਲਿਆ। ਗਾਂ ਤੇ ਮੱਝ ਦੇ ਦੁੱਧ ਨਾਲ ਸ਼ੁਰੂ ਕਰਦਿਆਂ, ਉਸ ਦਾ ਫਾਰਮ ਕਈ ਤਰ੍ਹਾਂ ਦੇ ਉਤਪਾਦਾਂ ਜਿਵੇਂ ਘਿਓ, ਦਹੀ, ਜੈਵਿਕ ਪਨੀਰ, ਗਾਂ ਦਾ ਦੁੱਧ ਤੇ ਮੱਝਾਂ ਦੇ ਦੁੱਧ ਵਿੱਚ ਫੈਲਿਆ ਹੈ।
ਖੇਤੀ ਉਤਪਾਦਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਤਕਨੀਕੀ ਤਕਨਾਲੋਜੀ ਦੀ ਵਰਤੋਂ ਕਰਦੇ ਹਨ। ਹਾਲਾਂਕਿ ਕੋਰੋਨਾ ਪੀਰੀਅਡ ਦੌਰਾਨ ਦੁੱਧ ਦੇ ਕਾਰੋਬਾਰ ਨੂੰ ਥੋੜ੍ਹਾ ਜਿਹਾ ਨੁਕਸਾਨ ਹੋਇਆ ਸੀ, ਇਸ ਦੇ ਬਾਵਜੂਦ ਉਨ੍ਹਾਂ ਨੇ ਦੁੱਧ ਦਾ ਉਤਪਾਦਨ ਬੰਦ ਨਹੀਂ ਕੀਤਾ। ਅੱਗੇ, ਉਨ੍ਹਾਂ ਦਾ ਟੀਚਾ ਹੈਦਰਾਬਾਦ ਤੋਂ ਬਾਹਰ ਜਾਣਾ ਤੇ ਨੇੜਲੇ ਸ਼ਹਿਰਾਂ ਵਿੱਚ ਬੰਗਲੌਰ ਵਿੱਚ ਸੇਵਾਵਾਂ ਵਧਾਉਣਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :