Lemon Rate Hike: ਨਿੰਬੂ ਦੀਆਂ ਕੀਮਤਾਂ ਨੇ ਖੱਟੇ ਕੀਤੇ ਲੋਕਾਂ ਦੇ ਦੰਦ, ਕੀਮਤਾਂ 250 ਤੋਂ 350 ਰੁਪਏ ਪ੍ਰਤੀ ਕਿਲੋ
Lemon Rate Increased: ਨਿੰਬੂ ਦੀ ਮੰਗ ਬਹੁਤ ਵਧ ਗਈ ਹੈ। ਜਿਸ ਕਾਰਨ ਕਈ ਥਾਵਾਂ 'ਤੇ ਨਿੰਬੂ 300 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਿਆ ਹੈ। ਇੱਥੇ ਜਾਣੋ ਨਿੰਬੂ ਦੀਆਂ ਕੀਮਤਾਂ 'ਚ ਇੰਨੀ ਤੇਜ਼ੀ ਕਿਉਂ ਆਈ ਹੈ।
Lemon Rate are at very high, Prices are between 250 to 350 Rupees per KG
Lemon Rate Increased: ਗਰਮੀਆਂ 'ਚ ਵਧਦੇ ਤਾਪਮਾਨ ਦੇ ਵਿਚਕਾਰ ਨਿੰਬੂ ਦੀ ਮੰਗ ਵੀ ਕਾਫੀ ਵਧ ਗਈ ਹੈ। ਜਿਸ ਕਾਰਨ ਕਈ ਥਾਵਾਂ 'ਤੇ ਨਿੰਬੂ 300 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਿਆ ਹੈ। ਸਥਿਤੀ ਇਹ ਹੈ ਕਿ ਕਈ ਥਾਵਾਂ 'ਤੇ ਸਿਰਫ ਇੱਕ ਨਿੰਬੂ 10 ਰੁਪਏ 'ਚ ਮਿਲ ਰਿਹਾ ਹੈ। ਦਿੱਲੀ ਦੇ ਬਾਜ਼ਾਰ 'ਚ ਸਬਜ਼ੀ ਵਿਕਰੇਤਾਵਾਂ ਮੁਤਾਬਕ ਪਿਛਲੇ ਕੁਝ ਦਿਨਾਂ 'ਚ ਨਿੰਬੂਆਂ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋਇਆ ਹੈ।
ਇਸ ਦੇ ਨਾਲ ਹੀ ਨੋਇਡਾ 'ਚ ਨਿੰਬੂ 240 ਰੁਪਏ ਤੋਂ ਲੈ ਕੇ 280 ਰੁਪਏ ਪ੍ਰਤੀ ਕਿਲੋ ਤੱਕ ਵੱਖ-ਵੱਖ ਕੀਮਤਾਂ 'ਤੇ ਵਿਕ ਰਿਹਾ ਹੈ। ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੰਡੀਆਂ 'ਚ ਹੀ ਨਿੰਬੂ ਦੇ ਭਾਅ ਕਾਫੀ ਵਧ ਗਏ ਹਨ, ਪਿਛਲੇ ਹਫ਼ਤੇ ਜੋ ਨਿੰਬੂ 200 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ, ਉਹ ਹੁਣ 250 ਰੁਪਏ ਪ੍ਰਤੀ ਕਿਲੋ ਤੋਂ ਵੀ ਟੱਪ ਗਿਆ ਹੈ।
ਦਿੱਲੀ ਦੇ ਆਈਐਨਏ ਬਾਜ਼ਾਰ ਵਿਚ ਨਿੰਬੂ ਦੀ ਕੀਮਤ 350 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜਦੋਂ ਕਿ ਨੋਇਡਾ ਦੇ ਬਾਜ਼ਾਰ ਵਿਚ 80 ਰੁਪਏ ਦੀ ਕੀਮਤ ਦਾ ਢਾਈ ਸੌ ਗ੍ਰਾਮ ਵਿਕ ਰਿਹਾ ਹੈ। ਗਾਜ਼ੀਪੁਰ ਦੀ ਸਬਜ਼ੀ ਮੰਡੀ 'ਚ ਦੁਕਾਨਦਾਰਾਂ ਵੱਲੋਂ 230 ਰੁਪਏ ਪ੍ਰਤੀ ਕਿਲੋਗ੍ਰਾਮ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਮੰਡੀ 'ਚ ਗਾਹਕਾਂ ਨੂੰ 280 ਰੁਪਏ ਕਿਲੋ ਮਿਲ ਰਿਹਾ ਹੈ। ਹਾਲਾਂਕਿ ਬਾਜ਼ਾਰ 'ਚ ਦੋ ਤਰ੍ਹਾਂ ਦੇ ਨਿੰਬੂ ਵੀ ਵਿਕ ਰਹੇ ਹਨ, ਪਹਿਲਾ ਹਰਾ ਨਿੰਬੂ ਜਿਸ ਦੀ ਕੀਮਤ 280 ਰੁਪਏ ਹੈ ਅਤੇ ਦੂਜਾ ਪੀਲਾ ਨਿੰਬੂ ਜੋ 360 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।
ਐਨਸੀਆਰ ਖੇਤਰ ਦੇ ਇੱਕ ਸਬਜ਼ੀ ਵਿਕਰੇਤਾ ਕਿਸ਼ੋਰ ਨੇ ਕਿਹਾ, "ਮੈਂ ਅੱਜ 1250 ਰੁਪਏ ਵਿੱਚ 5 ਕਿਲੋ ਨਿੰਬੂ ਖਰੀਦੇ, ਉਸ ਤੋਂ ਬਾਅਦ ਹੁਣ ਇਹ ਨਿੰਬੂ ਬਾਜ਼ਾਰ ਵਿੱਚ ਮਹਿੰਗਾ ਵਿਕੇਗਾ, ਕਿਉਂਕਿ ਸਾਨੂੰ ਆਪਣਾ ਖਰਚਾ ਵੀ ਪੂਰਾ ਕਰਨਾ ਹੈ। ਪਿਛਲੇ ਇੱਕ ਹਫ਼ਤੇ ਵਿੱਚ ਇਨ੍ਹਾਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਹੋਰ ਮੰਡੀਆਂ ਵਿੱਚ ਦੁਕਾਨਦਾਰਾਂ ਮੁਤਾਬਕ ਨਿੰਬੂਆਂ ਦੀਆਂ ਕੀਮਤਾਂ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਵਧਣਗੀਆਂ।"
ਜਾਣਕਾਰੀ ਮੁਤਾਬਕ ਗਰਮੀਆਂ 'ਚ ਨਿੰਬੂ ਦੇ ਭਾਅ ਅਕਸਰ ਵਧ ਜਾਂਦੇ ਹਨ ਪਰ ਬੇਮੌਸਮੀ ਬਾਰਿਸ਼ ਕਾਰਨ ਇਹ ਵੀ ਮਹਿੰਗਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਮੌਸਮ ਵਿੱਚ ਆਈ ਤਬਦੀਲੀ ਕਾਰਨ ਨਿੰਬੂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਗਰਮੀਆਂ ਵਿੱਚ ਨਿੰਬੂ ਦਾ ਉਤਪਾਦਨ ਵਧਣ ਨਾਲ ਮੰਗ ਵੀ ਵਧ ਜਾਂਦੀ ਹੈ। ਵਪਾਰੀਆਂ ਮੁਤਾਬਕ ਆਮ ਤੌਰ 'ਤੇ ਗਰਮੀਆਂ ਦੇ ਮੌਸਮ 'ਚ ਸਬਜ਼ੀਆਂ ਦੇ ਭਾਅ 'ਚ ਉਛਾਲ ਆਉਂਦਾ ਹੈ ਪਰ ਇਸ ਵਾਰ ਨਿੰਬੂ ਦੇ ਭਾਅ ਵਧਣ ਦੇ ਕਈ ਹੋਰ ਕਾਰਨ ਹਨ |
ਇਸ ਦਾ ਸਭ ਤੋਂ ਵੱਡਾ ਕਾਰਨ ਡੀਜ਼ਲ-ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਮੰਨਿਆ ਜਾ ਰਿਹਾ ਹੈ। ਢੋਆ-ਢੁਆਈ ਦੀ ਲਾਗਤ ਵਧਣ ਅਤੇ ਮੰਡੀਆਂ 'ਚ ਆਮਦ ਘਟਣ ਕਾਰਨ ਨਿੰਬੂ ਦੇ ਭਾਅ ਵਧ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਅਤੇ ਸਾਂਝ ਕੇਂਦਰਾਂ ਦਾ ਸਮਾਂ ਵਧਾਇਆ, ਹੁਣ ਐਤਵਾਰ ਨੂੰ ਵੀ ਕਾਰਜਸ਼ੀਲ ਰਹਿਣਗੇ ਕੇਂਦਰ