ਮਹਿੰਦਰਾ ਕੰਪਨੀ ਦਾ ਕਿਸਾਨਾਂ ਲਈ ਨਵਾਂ ਆਫਰ, ਹੁਣ ਟਰੈਕਟਰ ਖਰੀਦਣ 'ਤੇ ਮਿਲੇਗਾ ਵੱਡਾ ਲਾਭ
ਤਾਜ਼ਾ ਹਾਲਾਤ ਮੁਤਾਬਕ ਕੋਰੋਨਾ ਮਹਾਮਾਰੀ ਦਾ ਸਭ ਤੋਂ ਵੱਧ ਪ੍ਰਭਾਵ ਹੁਣ ਪੇਂਡੂ ਖੇਤਰਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਆਟੋਮੋਬਾਈਲ ਕੰਪਨੀ ਮਹਿੰਦਰਾ ਨੇ ਕਿਸਾਨਾਂ ਲਈ ਇੱਕ ਨਵੀਂ ਯੋਜਨਾ ਲਿਆਂਦੀ ਹੈ।ਜਿਸ ਵਿੱਚ ਕਿਸਾਨਾਂ ਨੂੰ ਸਿਹਤ ਬੀਮਾ ਅਤੇ ਕਰਜ਼ਾ ਦਿੱਤਾ ਜਾਵੇਗਾ।ਇਹ ਸਹੂਲਤ ਉਹੀ ਕਿਸਾਨ ਲੈ ਸਕਣਗੇ ਜੋ ਮਹਿੰਦਰਾ ਟਰੈਕਟਰ ਖਰੀਦਣਗੇ।
ਨਵੀਂ ਦਿੱਤੀ: ਤਾਜ਼ਾ ਹਾਲਾਤ ਮੁਤਾਬਕ ਕੋਰੋਨਾ ਮਹਾਮਾਰੀ ਦਾ ਸਭ ਤੋਂ ਵੱਧ ਪ੍ਰਭਾਵ ਹੁਣ ਪੇਂਡੂ ਖੇਤਰਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਆਟੋਮੋਬਾਈਲ ਕੰਪਨੀ ਮਹਿੰਦਰਾ ਨੇ ਕਿਸਾਨਾਂ ਲਈ ਇੱਕ ਨਵੀਂ ਯੋਜਨਾ ਲਿਆਂਦੀ ਹੈ।ਜਿਸ ਵਿੱਚ ਕਿਸਾਨਾਂ ਨੂੰ ਸਿਹਤ ਬੀਮਾ ਅਤੇ ਕਰਜ਼ਾ ਦਿੱਤਾ ਜਾਵੇਗਾ।ਇਹ ਸਹੂਲਤ ਉਹੀ ਕਿਸਾਨ ਲੈ ਸਕਣਗੇ ਜੋ ਮਹਿੰਦਰਾ ਟਰੈਕਟਰ ਖਰੀਦਣਗੇ।
ਕਿਸਾਨਾਂ ਲਈ ਬਿਮਾ ਤੇ ਕਰਜ਼ਾ ਦੋਵੇਂ
ਮਹਿੰਦਰਾ ਦਾ ਟਰੈਕਟਰ ਖਰੀਦਣ 'ਤੇ, ਤੁਹਾਨੂੰ 1 ਲੱਖ ਰੁਪਏ ਦਾ ਸਿਹਤ ਬੀਮਾ ਮਿਲੇਗਾ। ਕੰਪਨੀ ਦਾ ਕਹਿਣਾ ਹੈ ਕਿ ਸਿਹਤ ਬੀਮੇ ਨਾਲ ਕਿਸਾਨ ਖੇਤੀ ਦੇ ਖਰਚਿਆਂ ਲਈ ਕਰਜ਼ਾ ਵੀ ਲੈ ਸਕਦੇ ਹਨ।
M ਪ੍ਰੋਟੈਕਟ ਕੋਵਿਡ ਪਲਾਨ
ਇਸ ਯੋਜਨਾ ਨੂੰ ਮਹਿੰਦਰਾ ਨੇ 'ਐਮ ਪ੍ਰੋਟੈਕਟ ਕੋਵਿਡ' ਯੋਜਨਾ ਦਾ ਨਾਮ ਦਿੱਤਾ ਹੈ। ਇਸ ਨੂੰ ਟਰੈਕਟਰ ਗਾਹਕਾਂ ਦੀ ਸੁਰੱਖਿਆ ਲਈ ਲਿਆਂਦਾ ਗਿਆ ਹੈ। ਜੇ ਕਿਸੇ ਕਿਸਾਨ ਨੂੰ ਕੋਰੋਨਾ ਹੈ, ਤਾਂ ਉਹ ਇਸ ਪੈਸੇ ਨਾਲ ਇਲਾਜ ਕਰਵਾ ਸਕਦਾ ਹੈ।
During this challenging time, our farmers are striving to provide for us. We're committed to supporting them in the battle against Covid. Introducing M-Protect, a plan crafted for the well-being & safety of our farmers. @hsikka1 @shubho22 @_MaheshKulkarni @rajesh664 pic.twitter.com/0VSLdxxmyP
— Mahindra Tractors (@TractorMahindra) May 14, 2021
ਇਸ ਯੋਜਨਾ ਵਿੱਚ, ਕੰਪਨੀ ਨੇ ਕਿਸਾਨ ਦੇ ਪਰਿਵਾਰ ਨੂੰ ਵੀ ਕਵਰ ਕੀਤਾ ਹੈ ਜਿਸ ਵਿੱਚ ਜੇਕਰ ਪਰਿਵਾਰ ਦੇ ਕਿਸੇ ਮੈਂਬਰ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਕੰਪਨੀ ਵੱਲੋਂ ਇੱਕ ਪੂਰਵ-ਪ੍ਰਵਾਨਿਤ ਲੋਨ ਦਿੱਤਾ ਜਾਵੇਗਾ। ਇਹ ਯੋਜਨਾ ਮਹਿੰਦਰਾ ਦੇ ਸਾਰੇ ਟਰੈਕਟਰਾਂ 'ਤੇ ਉਪਲਬਧ ਹੋਵੇਗੀ।