Sugarcane Price: ਗੰਨਾ ਕਿਸਾਨਾਂ ਲਈ ਖੁਸ਼ਖ਼ਬਰੀ, ਸਰਕਾਰ ਨੇ ਗੰਨੇ ਦੀਆਂ ਕੀਮਤਾਂ 'ਚ ਕੀਤਾ ਵਾਧਾ, ਸੀਐਮ ਭਗਵੰਤ ਮਾਨ ਦਾ ਐਲਾਨ
Sugarcane Price Hike in Punjab: ਪਿਛਲੇ ਵਰ੍ਹੇ ‘ਆਪ’ ਸਰਕਾਰ ਨੇ ਗੰਨੇ ਦੇ ਭਾਅ ’ਚ 30 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਸੀ। ਜਦੋਂ ਸੂਬੇ ਵਿੱਚ ਅਮਰਿੰਦਰ ਸਰਕਾਰ 2017 ਵਿੱਚ ਬਣੀ ਸੀ ਤਾਂ ਪਹਿਲੇ ਵਰ੍ਹੇ ਕਾਂਗਰਸ ਸਰਕਾਰ ਨੇ ਗੰਨੇ ਦੇ
Sugarcane Price Hike in Punjab: ਪੰਜਾਬ ਵਿੱਚ ਗੰਨੇ ਦੀਆਂ ਕੀਮਤਾਂ ਪੂਰੇ ਦੇਸ਼ ਨਾਲੋਂ ਵੱਧ ਹੋ ਗਈਆਂ ਹਨ। ਪੰਜਾਬ ਸਰਕਾਰ ਗੰਨੇ ਦੇ ਭਾਅ ਵਿੱਚ 11 ਰੁਪਏ ਵਾਧਾ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ।
ਸੀਐਮ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ - ਪੰਜਾਬ ਚ 11 ਰੁਪਏ ਦਾ ਇੱਕ ਸ਼ੁਭ ਸ਼ਗਨ ਹੁੰਦਾ ਹੈ …ਅੱਜ ਪੰਜਾਬ ਦੇ ਗੰਨਾ ਕਾਸ਼ਤਾਕਾਰਾਂ ਨੂੰ 11 ਰੁਪਏ ਕੀਮਤ ਚ ਵਾਧਾ ਕਰਕੇ ਪੰਜਾਬ ਦਾ ਗੰਨੇ ਦਾ ਰੇਟ ਸਾਰੇ ਦੇਸ਼ ਤੋਂ ਵੱਧ ਪੰਜਾਬ ਵਿੱਚ 391 ਰੁਪਏ ਕਰਕੇ ਸ਼ੁਭ ਸ਼ਗਨ ਕੀਤਾ ਜਾਂਦਾ ਹੈ..ਆਉਣ ਵਾਲੇ ਦਿਨਾਂ ਚ ਹਰ ਵਰਗ ਦੇ ਪੰਜਾਬੀਆਂ ਨੂੰ ਮਿਲਣਗੀਆਂ ਖੁਸ਼ਖਬਰੀਆਂ ..ਤੁਹਾਡਾ ਪੈਸਾ ਤੁਹਾਡੇ ਨਾਮ..
ਮੁੱਖ ਮੰਤਰੀ ਨੇ ਗੰਨੇ ਦੇ ਸਟੇਟ ਐਗਰੀਡ ਪ੍ਰਾਈਸ ਵਿਚ 11 ਰੁਪਏ ਦਾ ਵਾਧਾ ਕਰਨ ਦੇ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗੰਨੇ ਦਾ ਭਾਅ ਹੁਣ 380 ਰੁਪਏ ਤੋਂ ਵਧ ਕੇ 391 ਰੁਪਏ ਹੋ ਗਿਆ ਹੈ। ਜੋ ਸਮੁੱਚੇ ਦੇਸ਼ ਵਿੱਚੋਂ ਸਭ ਤੋਂ ਹੈ। ਮੌਜੂਦਾ ਸਮੇਂ ਹਰਿਆਣਾ ਵਿੱਚ ਗੰਨੇ ਦਾ ਰੇਟ 386 ਰੁਪਏ ਪ੍ਰਤੀ ਕੁਇੰਟਲ ਹੈ। ਉੱਤਰ ਪ੍ਰਦੇਸ਼ ਵਿਚ ਗੰਨੇ ਦਾ ਭਾਅ 350 ਰੁਪਏ ਪ੍ਰਤੀ ਕੁਇੰਟਲ ਹੈ। ਇਨ੍ਹਾਂ ਸਾਰੇ ਸੂਬਿਆਂ ਵਿੱਚ ਖੰਡ ਦੀ ਰਿਕਵਰੀ ਪੰਜਾਬ ਨਾਲੋਂ 9.70 ਫ਼ੀਸਦੀ ਵੱਧ ਹੈ।
ਵੈਸੇ ਦੇਖਿਆ ਜਾਵੇ ਤਾਂ ਇਨ੍ਹਾਂ ਸਾਰੇ ਸੂਬਿਆਂ ਵਿੱਚ ਖੰਡ ਦੀ ਰਿਕਵਰੀ ਪੰਜਾਬ ਨਾਲੋਂ 9.70 ਫ਼ੀਸਦੀ ਵੱਧ ਹੈ। ਸੂਬੇ ਵਿੱਚ 16 ਗੰਨਾ ਮਿੱਲਾਂ ਹਨ, ਜਿਨ੍ਹਾਂ ਵਿੱਚ 9 ਖੰਡ ਮਿੱਲਾਂ ਸਹਿਕਾਰੀ ਖੇਤਰ ਦੀਆਂ ਹਨ। ਸੂਬੇ ਦੀਆਂ ਸਾਰੀਆਂ ਖੰਡ ਮਿੱਲਾਂ ਦੀ ਰੋਜ਼ਾਨਾ ਦੀ 5600 ਟਨ ਖੰਡ ਦੀ ਸਮਰੱਥਾ ਹੈ। ਪੰਜਾਬ ਵਿੱਚ ਐਤਕੀਂ 97 ਹਜ਼ਾਰ ਹੈਕਟੇਅਰ ਰਕਬਾ ਗੰਨੇ ਹੇਠ ਹੈ ਅਤੇ 677 ਲੱਖ ਕੁਇੰਟਲ ਗੰਨੇ ਦੀ ਪੈਦਾਵਾਰ ਹੋਣ ਦਾ ਅਨੁਮਾਨ ਹੈ। ਦੋ ਸਾਲ ਪਹਿਲਾਂ ਇਹ ਰਕਬਾ 1.10 ਲੱਖ ਹੈਕਟੇਅਰ ਸੀ।
ਪਿਛਲੇ ਵਰ੍ਹੇ ‘ਆਪ’ ਸਰਕਾਰ ਨੇ ਗੰਨੇ ਦੇ ਭਾਅ ’ਚ 30 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਸੀ। ਜਦੋਂ ਸੂਬੇ ਵਿੱਚ ਅਮਰਿੰਦਰ ਸਰਕਾਰ 2017 ਵਿੱਚ ਬਣੀ ਸੀ ਤਾਂ ਪਹਿਲੇ ਵਰ੍ਹੇ ਕਾਂਗਰਸ ਸਰਕਾਰ ਨੇ ਗੰਨੇ ਦੇ ਭਾਅ ਵਿਚ 10 ਰੁਪਏ ਪ੍ਰਤੀ ਕੁਇੰਟਲ ਦਾ ਗੰਨੇ ਦੇ ਭਾਅ ਵਿਚ ਵਾਧਾ ਕੀਤਾ ਸੀ ਅਤੇ ਉਸ ਮਗਰੋਂ ਸਾਲ 2021-22 ਵਿਚ ਗੰਨੇ ਦੀ ਕੀਮਤ ’ਚ 15 ਰੁਪਏ ਦਾ ਵਾਧਾ ਕੀਤਾ ਸੀ। ਐਤਕੀਂ ਕਿਸਾਨਾਂ ਨੇ ਗੰਨੇ ਦਾ ਭਾਅ ਪ੍ਰਤੀ ਕੁਇੰਟਲ 450 ਰੁਪਏ ਦੀ ਮੰਗ ਰੱਖੀ ਸੀ।