Neelgiri Farming: ਪੂਰੇ ਦੇਸ਼ 'ਚ ਕਿਤੇ ਵੀ ਲਗਾ ਸਕਦੇ ਹਨ ਇਹ ਦਰੱਖਤ, ਮਿਲੇਗਾ ਕਰੋੜਾਂ ਦਾ ਮੁਨਾਫ਼ਾ
ਪਿਛਲੇ ਕੁਝ ਸਾਲਾਂ 'ਚ ਕਿਸਾਨਾਂ ਵਿਚਕਾਰ ਜਲਦੀ ਮੁਨਾਫ਼ਾ ਦੇਣ ਵਾਲੇ ਦਰੱਖਤਾਂ ਦੇ ਬਾਗ਼ ਲਗਾਉਣ ਦਾ ਕ੍ਰੇਜ਼ ਤੇਜ਼ੀ ਨਾਲ ਵਧਿਆ ਹੈ। ਕਿਸਾਨ ਆਪਣੇ ਖੇਤਾਂ 'ਚ ਨੀਲਗਿਰੀ ਮਤਲਬ ਸਫ਼ੇਦਾ ਵਰਗੇ ਰੁੱਖ ਲਗਾ ਕੇ ਚੰਗਾ ਮੁਨਾਫਾ ਕਮਾ ਰਹੇ ਹਨ।
Neelgiri Farming: ਪਿਛਲੇ ਕੁਝ ਸਾਲਾਂ 'ਚ ਕਿਸਾਨਾਂ ਵਿਚਕਾਰ ਜਲਦੀ ਮੁਨਾਫ਼ਾ ਦੇਣ ਵਾਲੇ ਦਰੱਖਤਾਂ ਦੇ ਬਾਗ਼ ਲਗਾਉਣ ਦਾ ਕ੍ਰੇਜ਼ ਤੇਜ਼ੀ ਨਾਲ ਵਧਿਆ ਹੈ। ਕਿਸਾਨ ਆਪਣੇ ਖੇਤਾਂ 'ਚ ਨੀਲਗਿਰੀ ਮਤਲਬ ਸਫ਼ੇਦਾ ਵਰਗੇ ਰੁੱਖ ਲਗਾ ਕੇ ਚੰਗਾ ਮੁਨਾਫਾ ਕਮਾ ਰਹੇ ਹਨ। ਦੱਸ ਦੇਈਏ ਕਿ ਨੀਲਗਿਰੀ ਦੇ ਦਰੱਖਤ ਲਗਾਉਣ ਲਈ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਪੈਂਦੀ। ਕਿਸਾਨ ਘੱਟ ਲਾਗਤ 'ਤੇ ਬੰਪਰ ਮੁਨਾਫ਼ਾ ਕਮਾ ਲੈਂਦੇ ਹਨ।
ਨੀਲਗਿਰੀ ਦੇ ਦਰੱਖਤ ਭਾਰਤ 'ਚ ਕਿਤੇ ਵੀ ਲਗਾਏ ਜਾ ਸਕਦੇ ਹਨ। ਮੌਸਮ ਦਾ ਇਸ 'ਤੇ ਅਸਰ ਨਹੀਂ ਪੈਂਦਾ। ਇਸ ਤੋਂ ਇਲਾਵਾ ਇਨ੍ਹਾਂ ਨੂੰ ਹਰ ਕਿਸਮ ਦੀ ਮਿੱਟੀ 'ਚ ਲਗਾਇਆ ਜਾ ਸਕਦਾ ਹੈ। ਤੁਸੀਂ ਇੱਕ ਹੈਕਟੇਅਰ 'ਚ ਲਗਭਗ 3 ਹਜ਼ਾਰ ਬੂਟੇ ਲਗਾ ਸਕਦੇ ਹੋ। ਜੇਕਰ ਤੁਸੀਂ ਇਨ੍ਹਾਂ ਦੇ 3000 ਪੌਦਿਆਂ ਨੂੰ ਕਿਸੇ ਮਨਜ਼ੂਰਸ਼ੁਦਾ ਨਰਸਰੀ ਤੋਂ ਖਰੀਦਦੇ ਹੋ ਤਾਂ ਵੱਧ ਤੋਂ ਵੱਧ ਖਰਚਾ 21 ਹਜ਼ਾਰ ਰੁਪਏ ਤੱਕ ਹੋਵੇਗਾ। ਸਿੰਚਾਈ, ਬੁਆਈ ਅਤੇ ਕੀਟਨਾਸ਼ਕ ਕੁਲ ਮਿਲਾ ਕੇ ਤੁਸੀਂ 30 ਤੋਂ 40 ਹਜ਼ਾਰ ਰੁਪਏ 'ਚ ਇਸ ਦਰੱਖਤ ਦੀ ਫ਼ਸਲ ਲਗਾ ਸਕਦੇ ਹੋ।
ਬਹੁਤ ਮਜ਼ਬੂਤ ਹੁੰਦੀ ਲੱਕੜ
ਨੀਲਗਿਰੀ ਦੀ ਲੱਕੜ ਬਹੁਤ ਮਜ਼ਬੂਤ ਮੰਨੀ ਜਾਂਦੀ ਹੈ। ਤੇਜ਼ੀ ਮੀਂਹ ਜਾਂ ਹੜ੍ਹ ਦਾ ਵੀ ਉਨ੍ਹਾਂ 'ਤੇ ਕੋਈ ਖ਼ਾਸ ਅਸਰ ਨਹੀਂ ਪੈਂਦਾ। ਇਨ੍ਹਾਂ ਦੀ ਵਰਤੋਂ ਪੇਟੀਆਂ, ਬਾਲਣ, ਹਾਰਡ ਬੋਰਡ, ਫਰਨੀਚਰ ਅਤੇ ਪਾਰਟੀਕਲ ਬੋਰਡ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਦਰੱਖਤ ਸਿਰਫ਼ 5 ਸਾਲਾਂ 'ਚ ਚੰਗੀ ਤਰ੍ਹਾਂ ਵਿਕਾਸ ਕਰ ਲੈਂਦਾ ਹੈ। ਇਸ ਤੋਂ ਬਾਅਦ ਕਿਸਾਨ ਇਨ੍ਹਾਂ ਦੀ ਕਟਾਈ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਹਾਲਾਂਕਿ ਜ਼ਿਆਦਾ ਮੁਨਾਫ਼ਾ ਕਮਾਉਣ ਲਈ ਕਿਸਾਨਾਂ ਨੂੰ 10 ਤੋਂ 12 ਸਾਲ ਤੱਕ ਰੁਕਣ ਲਈ ਕਿਹਾ ਜਾਂਦਾ ਹੈ। ਇਸ ਦਰੱਖਤ ਦੀ ਮੋਟਾਈ 10-12 ਸਾਲਾਂ 'ਚ ਵੱਧ ਜਾਂਦੀ ਹੈ ਅਤੇ ਫਿਰ ਇਸ ਨੂੰ ਮਹਿੰਗੇ ਭਾਅ ਵੇਚਿਆ ਜਾਂਦਾ ਹੈ।
70 ਲੱਖ ਤੱਕ ਦਾ ਮੁਨਾਫ਼ਾ
ਇਕ ਨੀਲਗਿਰੀ ਦੇ ਦਰੱਖਤ ਤੋਂ ਲਗਭਗ 400 ਕਿਲੋ ਲੱਕੜ ਪ੍ਰਾਪਤ ਹੁੰਦੀ ਹੈ। ਬਾਜ਼ਾਰ 'ਚ ਯੂਕੇਲਿਪਟਸ ਦੀ ਲੱਕੜ 6 ਤੋਂ 9 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਅਜਿਹੇ 'ਚ ਜੇਕਰ ਅਸੀਂ ਇਕ ਹੈਕਟੇਅਰ 'ਚ ਤਿੰਨ ਹਜ਼ਾਰ ਰੁੱਖ ਲਗਾ ਦੇਈਏ ਤਾਂ 80 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਆਸਾਨੀ ਨਾਲ ਕਮਾ ਸਕਦੇ ਹਾਂ।