ਪੜਚੋਲ ਕਰੋ

ਕਰਜ਼ ਮੁਆਫੀ 'ਚ ਧਾਂਦਲੀਆਂ ਵਿਰੱਧ ਡਟੇ ਕਿਸਾਨ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਵੱਲੋਂ ਕਰਜ਼ਾ ਸੂਚੀ ਵਿੱਚ ਧਾਂਦਲੀਆਂ ਤੇ ਕਰਜ਼ਈ ਕਿਸਾਨਾਂ ਦੇ ਘਰਾਂ ਅੱਗੇ ਬੈਂਕ ਮੁਲਾਜ਼ਮਾਂ ਵੱਲੋਂ ਧਰਨੇ ਲਾਉਣ ਦੇ ਵਿਰੋਧ ਵਿੱਚ 19 ਜਨਵਰੀ ਨੂੰ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਧਰਨੇ ਦਿੱਤੇ ਜਾ ਰਹੇ ਹਨ। ਇਹ ਧਰਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਦਿੱਤੇ ਜਾਣਗੇ। 'ਏਬੀਪੀ ਸਾਂਝਾ' ਨੂੰ ਗੱਲਬਾਤ ਕਰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਕਾਹਲੀ ਵਿੱਚ ਜੋ ਲਿਸਟਾਂ ਕੋਆਪਰੇਟਿਵ ਸੁਸਾਇਟੀ ਦੀਆਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ 'ਚ ਲੋੜਵੰਦ ਕਿਸਾਨਾਂ ਦੇ ਨਾਂ ਤੱਕ ਨਹੀਂ ਹਨ, ਉਲਟਾ ਕਈ ਕਿਸਾਨਾਂ ਨਾਲ 100 ਰੁਪਏ ਤੋਂ ਵੀ ਘੱਟ ਮੁਆਫੀ ਦੇ ਕੇ ਕੋਝਾ ਮਜ਼ਾਕ ਕੀਤਾ ਗਿਆ ਹੈ। ਜਥੇਬੰਦੀ ਵੱਲੋਂ ਇਸ ਸਬੰਧੀ ਪਟਿਆਲਾ ਵਿੱਚ ਕਿਸਾਨਾਂ ਦੀ ਮੀਟਿੰਗ ਵੀ ਹੋਈ ਜਿਥੇ ਜੱਥੇਬੰਦੀ ਦੇ ਜਿਲ੍ਹਾ ਦੇ ਮੀਤ ਪ੍ਰਧਾਨ ਕਰਨੈਲ ਸਿੰਘ ਲੰਗ ਨੇ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਵੱਲੋਂ ਗੈਰ ਕਾਨੂੰਨੀ ਖਾਲੀ ਚੈੱਕ ਲੈ ਕੇ ਜਬਰੀ ਉਗਰਾਹੀਆਂ ਤੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਤੇ ਡਿਫਾਲਟਰ ਕਿਸਾਨਾਂ ਦੇ ਘਰਾਂ ਅੱਗੇ ਧਰਨੇ ਦੇਣ ਦੀਆਂ ਬੈਂਕ ਮੁਲਾਜ਼ਮਾਂ ਦੀਆਂ ਕਾਰਵਾਈਆਂ ਦਾ ਡੱਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਦੇ ਘਰ ਅੱਗੇ ਕੋਈ ਕਰਮਚਾਰੀ ਧਰਨਾ ਲਾਉਣ ਆਉਂਦੇ ਹਨ ਤਾਂ ਤੁਰੰਤ ਭਾਰਤੀ ਕਿਸਾਨ ਯੂਨੀਅਨ ਦੀ ਬਲਾਕ ਲੀਡਰਸ਼ਿਪ ਤੇ ਜ਼ਿਲ੍ਹਾ ਲੀਡਰਸ਼ਿਪ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਇਨ੍ਹਾਂ ਕਰਮਚਾਰੀਆਂ ਨੂੰ ਅਜਿਹੀਆਂ ਕਾਰਵਾਈਆਂ ਕਰਨ ਤੇ ਢੁੱਕਵਾ ਜਵਾਬ ਦਿੱਤਾ ਜਾਵੇ। ਨਾਭਾ ਬਲਾਕ ਦੇ ਪ੍ਰਧਾਨ ਹਰਵਿੰਦਰ ਸਿੰਘ ਅਗੇਤਾ ਨੇ ਘਮਰੋਦਾ ਕੋਅਪ੍ਰੇਟਿਵ ਸੁਸਾਇਟੀ ਦੀ ਲਿਸਟ ਦੀ ਕਾਪੀ ਪੇਸ਼ ਕਰਦਿਆਂ ਬਲਵਿੰਦਰ ਸਿੰਘ ਪੁੱਤਰ ਸੰਤਾ ਸਿੰਘ ਜੋ ਡੇਢ ਏਕੜ ਦਾ ਮਾਲਕ ਤੇ ਸੁਸਾਇਟੀ ਦਾ 40 ਹਜ਼ਾਰ ਰੁਪਏ ਦਾ ਕਰਜਦਾਰ ਸੀ ਪਰ ਉਸ ਨੂੰ ਕੇਵਲ 7 ਰੁਪਏ ਮੁਆਫੀ ਆਈ ਹੈ। ਅਵਤਾਰ ਸਿੰਘ ਕੌਰਜੀਵਾਲਾ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਦੇ ਅਫਸਰ ਲਿਸਟਾਂ ਵਿੱਚ ਗੜਬੜੀ, ਕੰਪਿਊਟਰ ਦੀਆਂ ਗਲਤੀਆਂ ਦੱਸ ਰਹੇ ਹਨ ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਨੇ ਅੱਜ ਦੀ ਮੀਟਿੰਗ ਵਿੱਚ ਬੇ-ਬੁਨਿਆਦ (ਨਕਾਰਦਿਆਂ) ਪੂਰੀ ਤਰ੍ਹਾਂ ਰੱਦ ਕੀਤਾ ਹੈ ਤੇ ਉਨ੍ਹਾਂ ਢਾਈ ਤੇ ਪੰਜ ਏਕੜ ਦੇ ਰੇੜਕੇ ਨੂੰ ਖਤਮ ਕਰਕੇ ਸਾਰੇ ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕਰਨ ਲਈ ਜਦੋ-ਜਹਿਦ ਜਾਰੀ ਰੱਖਣ ਦਾ ਅਹਿਦ ਲਿਆ। ਪਟਿਆਲਾ ਬਲਾਕ ਦੇ ਪ੍ਰਧਾਨ ਮਨਜੀਤ ਸਿੰਘ ਮਹਿਮਦਪੁਰ ਨੇ ਆਖਿਆ ਕਿ ਸਰਕਾਰ ਕਰਜਾ ਮੁਆਫੀ ਦੇ ਵਾਅਦੇ ਤੋਂ ਭੱਜਦੀ ਜਾ ਰਹੀ ਹੈ ਜਿਸ ਕਾਰਨ 19 ਜਨਵਰੀ ਦੇ ਧਰਨੇ ਵਿੱਚ ਵੱਧ ਤੋਂ ਵੱਧ ਕਿਸਾਨ ਪਹੁੰਚ ਕੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਬੁਢਾਪੇ 'ਚ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਅੱਜ ਹੀ ਕਰਾਓ ਇਦਾਂ ਰਜਿਸਟ੍ਰੇਸ਼ਨ
ਬੁਢਾਪੇ 'ਚ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਅੱਜ ਹੀ ਕਰਾਓ ਇਦਾਂ ਰਜਿਸਟ੍ਰੇਸ਼ਨ
Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 
Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 
ਖੇਤੀ ਦੇ ਨਾਲ ਸ਼ੁਰੂ ਕਰ ਦਿਓ ਸ਼ਹਿਦ ਦਾ ਕਾਰੋਬਾਰ, ਸਰਕਾਰ ਦੇ ਰਹੀ ਮੋਟਾ ਫੰਡ; ਇਦਾਂ ਕਰੋ ਅਪਲਾਈ
ਖੇਤੀ ਦੇ ਨਾਲ ਸ਼ੁਰੂ ਕਰ ਦਿਓ ਸ਼ਹਿਦ ਦਾ ਕਾਰੋਬਾਰ, ਸਰਕਾਰ ਦੇ ਰਹੀ ਮੋਟਾ ਫੰਡ; ਇਦਾਂ ਕਰੋ ਅਪਲਾਈ
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 

ਵੀਡੀਓਜ਼

ਮੰਡੀ ‘ਚ ਰੁਲ ਰਹੀ ਕਣਕ! ਸਰਕਾਰ ‘ਤੇ ਅਕਾਲੀ ਦਲ ਦਾ ਤਿੱਖਾ ਹਮਲਾ
ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਤਕਰਾਰ , ਫਿਰ ਹੋਇਆ ਕਤਲ
SSP ਦੀ ਅਚਾਨਕ ਰੇਡ ਜਾਂ ਦੌਰਾ? ਨਸ਼ਾ ਕੇਂਦਰ ‘ਚ ਕੀ ਹੋਇਆ?
ਕਿਸਾਨਾਂ ਲਈ ਵੱਡੀ ਖ਼ਬਰ! ਮੰਡੀਆਂ ‘ਚ ਕਣਕ ਦੀ ਖਰੀਦ ਨੇ ਬਣਾਇਆ ਰਿਕਾਰਡ2
ਕਾਰ ਸਵਾਰਾਂ ਨੇ ਲਗਾਈ ਅੱਗ? 50 ਏਕੜ ਫਸਲ ਸੜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਅਪ੍ਰੈਲ 2026
ਪੰਜਾਬ ਅਤੇ ਚੰਡੀਗੜ੍ਹ 'ਚ ਕੜਾਕੇ ਦੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਹੀਟਵੇਵ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਕੜਾਕੇ ਦੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਹੀਟਵੇਵ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
MP ਅੰਮ੍ਰਿਤਪਾਲ ਸਿੰਘ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ , ਅਜਨਾਲਾ ਮਾਮਲੇ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ, ਡਿਬਰੂਗੜ੍ਹ ਜੇਲ੍ਹ 'ਚ ਹੈ ਬੰਦ 
MP ਅੰਮ੍ਰਿਤਪਾਲ ਸਿੰਘ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ , ਅਜਨਾਲਾ ਮਾਮਲੇ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ, ਡਿਬਰੂਗੜ੍ਹ ਜੇਲ੍ਹ 'ਚ ਹੈ ਬੰਦ 
Abohar 'ਚ ਖੇਤ ਵਾਹੁੰਦੇ ਸਮੇਂ ਵਾਪਰਿਆ ਵੱਡਾ ਹਾਦਸਾ , ਕਿਸਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਹੋਈ ਮੌਤ 
Abohar 'ਚ ਖੇਤ ਵਾਹੁੰਦੇ ਸਮੇਂ ਵਾਪਰਿਆ ਵੱਡਾ ਹਾਦਸਾ , ਕਿਸਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਹੋਈ ਮੌਤ 
Punjabi Singer: ਪੰਜਾਬੀ ਗਾਇਕਾ ਦਾ ਪਰਿਵਾਰ ਨਾਲ ਵਧਿਆ ਕਲੇਸ਼, ਮਾਂ ਬੋਲੀ- ਜੋਤੀ ਅਤੇ ਉਸਮਾਨ ਦੇ ਰਹੇ ਧਮਕੀਆਂ; ਪਰੇਸ਼ਾਨ ਹੋਇਆ ਭਰਾ ਬੋਲਿਆਂ- ਮੈਂ ਖ਼ੁਦਕੁਸ਼ੀ...
ਪੰਜਾਬੀ ਗਾਇਕਾ ਦਾ ਪਰਿਵਾਰ ਨਾਲ ਵਧਿਆ ਕਲੇਸ਼, ਮਾਂ ਬੋਲੀ- ਜੋਤੀ ਅਤੇ ਉਸਮਾਨ ਦੇ ਰਹੇ ਧਮਕੀਆਂ; ਪਰੇਸ਼ਾਨ ਹੋਇਆ ਭਰਾ ਬੋਲਿਆਂ- ਮੈਂ ਖ਼ੁਦਕੁਸ਼ੀ...
Canada 'ਚ ਪੰਜਾਬੀ ਮੂਲ ਦਾ ਬਦਮਾਸ਼ ਗ੍ਰਿਫ਼ਤਾਰ , ਜਾਅਲੀ ਅਫ਼ਸਰ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਪੈਸੇ 
Canada 'ਚ ਪੰਜਾਬੀ ਮੂਲ ਦਾ ਬਦਮਾਸ਼ ਗ੍ਰਿਫ਼ਤਾਰ , ਜਾਅਲੀ ਅਫ਼ਸਰ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਪੈਸੇ 
Holiday Cancel: ਸਰਕਾਰੀ ਮੁਲਾਜ਼ਮਾਂ ਨੂੰ 3 ਮਹੀਨੇ ਨਹੀਂ ਮਿਲੇਗੀ ਛੁੱਟੀ! ਸਰਕਾਰ ਵੱਲੋਂ ਫੁਰਮਾਨ ਜਾਰੀ; ਜਾਣੋ ਕਿਉਂ ਰੱਦ ਹੋਈਆਂ ਛੁੱਟੀਆਂ?
ਸਰਕਾਰੀ ਮੁਲਾਜ਼ਮਾਂ ਨੂੰ 3 ਮਹੀਨੇ ਨਹੀਂ ਮਿਲੇਗੀ ਛੁੱਟੀ! ਸਰਕਾਰ ਵੱਲੋਂ ਫੁਰਮਾਨ ਜਾਰੀ; ਜਾਣੋ ਕਿਉਂ ਰੱਦ ਹੋਈਆਂ ਛੁੱਟੀਆਂ?
Malegaon Blast Case : ਬੰਬੇ ਹਾਈ ਕੋਰਟ ਨੇ ਚਾਰ ਮੁਲਜ਼ਮਾਂ ਨੂੰ ਕੀਤਾ ਬਰੀ , ਜਾਂਚ ਏਜੰਸੀਆਂ 'ਤੇ ਚੁੱਕੇ ਸਵਾਲ
Malegaon Blast Case : ਬੰਬੇ ਹਾਈ ਕੋਰਟ ਨੇ ਚਾਰ ਮੁਲਜ਼ਮਾਂ ਨੂੰ ਕੀਤਾ ਬਰੀ , ਜਾਂਚ ਏਜੰਸੀਆਂ 'ਤੇ ਚੁੱਕੇ ਸਵਾਲ
Embed widget