ਪੜਚੋਲ ਕਰੋ

ਜ਼ਹਿਰੀਲੇ ਧੂੰਏਂ ਦਾ ਕਹਿਰ: ਦਿੱਲੀ, ਯੂ.ਪੀ. ਤੇ ਹਰਿਆਣਾ ਨੂੰ ਝਾੜ, ਪੰਜਾਬ ਬਚਿਆ

ਨਵੀਂ ਦਿੱਲੀ: ਦਿੱਲੀ ਵਿੱਚ ਅੱਜ ਹਵਾ ਪ੍ਰਦੂਸ਼ਣ ਬਹੁਤ ਹੀ ਗੰਭੀਰ ਪੱਧਰ 'ਤੇ ਪਹੁੰਚ ਗਿਆ ਹੈ। ਪ੍ਰਦੂਸ਼ਣ ਸਹਿਣ-ਸਮਰੱਥਾ ਮਿਆਰ ਯਾਨੀ ਪੌਲਿਊਸ਼ਨ ਪਰਮਿਸੀਬਲ ਸਟੈਂਡਰਡ ਦੇ ਕਈ ਗੁਣਾ ਜ਼ਿਆਦਾ ਵਧ ਜਾਣ ਕਾਰਨ ਪੂਰੀ ਦਿੱਲੀ ਵਿੱਚ ਧੁੰਧ ਦੀ ਮੋਟੀ ਚਾਦਰ ਲਿਪਟ ਗਈ। ਅੱਜ ਸਵੇਰੇ 10 ਵਜੇ ਤਕ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਵਾ ਦੀ ਗੁਣਵੱਤਾ ਨੂੰ ਬੇਹੱਦ ਗੰਭੀਰ ਹਾਲਤ ਵਿੱਚ ਦੱਸਿਆ, ਜਿਸ ਦਾ ਮਤਲਬ ਪ੍ਰਦੂਸ਼ਣ ਬਹੁਤ ਹੀ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਕੌਮੀ ਗਰੀਨ ਟ੍ਰਿਬੀਊਨਲ (ਐਨ.ਜੀ.ਟੀ.) ਨੇ ਹਵਾ ਦੀ ਬੇਹੱਦ ਖ਼ਰਾਬ ਗੁਣਵੱਤਾ ਲਈ ਦਿੱਲੀ, ਉੱਤਰ ਪ੍ਰਦੇਸ਼ ਤੇ ਹਰਿਆਣਾ ਸਰਕਾਰ ਨੂੰ ਫਿੱਟ ਲਾਹਣਤਾਂ ਪਾਈਆਂ ਹਨ। ਇਸ ਵਾਰ ਪੰਜਾਬ ਦਾ ਬਚਾਅ ਹੋ ਗਿਆ ਹੈ। ਐਨ.ਜੀ.ਟੀ. ਦੇ ਚੇਅਰਪਰਸਨ ਜਸਟਿਸ ਸਵਤੰਤਰ ਕੁਮਾਰ ਦੀ ਅਗਵਾਈ ਵਾਲੀ ਬੈਂਚ ਨੇ ਤਿੰਨੇ ਸੂਬਿਆਂ ਤੋਂ ਜਵਾਬ-ਤਲਬੀ ਕੀਤੀ ਹੈ ਕਿ ਅੱਜ ਬਣੇ "ਐਮਰਜੈਂਸੀ ਹਾਲਾਤ" ਦੇ ਨਿਬੇੜੇ ਲਈ ਕੀ ਕਦਮ ਚੁੱਕੇ ਹਨ। ਜ਼ਿਕਰਯੋਗ ਹੈ ਕਿ 30 ਅਕਤੂਬਰ ਨੂੰ ਐਨ.ਜੀ.ਟੀ. ਦੇ ਸਾਹਮਣੇ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਫ਼ਸਲਾਂ ਦੀ ਰਹਿੰਦ-ਖੂਹੰਦ ਸਾੜਨ ਦੀਆਂ ਘਟਨਾਵਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਮੀ ਆਈ ਹੈ। ਪਿਛਲੇ ਸਾਲ ਰਹਿੰਦ-ਖੂਹੰਦ ਸਾੜਨ ਦੀਆਂ 22269 ਘਟਨਾਵਾਂ ਵਾਪਰੀਆਂ ਸਨ। ਐਨ.ਜੀ.ਟੀ. ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 21 ਕਿਸਾਨਾਂ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜਿਨ੍ਹਾਂ ਨੂੰ ਫ਼ਸਲਾਂ ਦੀ ਰਹਿੰਦ-ਖੂਹੰਦ ਨਾ ਸਾੜਨ ਦੇ ਇਵਜ ਵਿੱਚ ਮੁਆਵਜ਼ਾ ਤੇ ਢਾਂਚਾ ਮੁਹੱਈਆ ਕਰਵਾਇਆ ਗਿਆ। ਇਸ ਹੁਕਮ ਦੀ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਨੇ 12 ਕਿਸਾਨ ਪੇਸ਼ ਕੀਤੇ ਸਨ। ਇਸ 'ਤੇ ਐਨ.ਜੀ.ਟੀ. ਨੇ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਉਹ ਉਸ ਵਿਉਂਤ ਬਾਰੇ ਦੱਸੇ ਜੋ ਉਸ ਨੇ ਘੱਟੋ-ਘੱਟ ਕਿਸੇ ਇੱਕ ਜ਼ਿਲ੍ਹੇ ਵਿੱਚ ਸ਼ੁਰੂ ਕੀਤਾ ਹੋਵੇ, ਇਕੱਲੇ ਕਿਸਾਨਾਂ ਨੂੰ ਬੈਂਚ ਸਾਹਮਣੇ ਪੇਸ਼ ਨਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਐਨ.ਜੀ.ਟੀ. ਦਿੱਲੀ ਦੇ ਮੁੱਖ ਮੰਤਰੀ ਨੂੰ ਸਕੂਲ ਬੰਦ ਕਰਨ ਦੀ ਸਲਾਹ ਦਿੱਤੀ ਹੈ ਤਾਂ ਕਿ ਬੱਚਿਆਂ ਦੀ ਸਿਹਤ 'ਤੇ ਕੋਈ ਅਸਰ ਨਾ ਹੋਵੇ। ਸੋਮਵਾਰ ਸ਼ਾਮ ਤੋਂ ਬੀਤੀ ਸ਼ਾਮ ਤਕ ਹਵਾ ਦੀ ਗੁਣਵੱਤਾ ਤੇ ਦ੍ਰਿਸ਼ਟੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਨਮੀ ਤੇ ਪ੍ਰਦੂਸ਼ਕਾਂ ਦੇ ਮਿਲਨ ਕਾਰਨ ਸ਼ਹਿਰ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
Punjab News: ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
Punjab News: ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
Punjab News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
ਤਰਨਤਾਰਨ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲੀਆਂ
ਤਰਨਤਾਰਨ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲੀਆਂ
ਚੰਡੀਗੜ੍ਹ ਮੇਅਰ ਚੋਣਾਂ ਦਾ ਹੋਇਆ ਐਲਾਨ, ਜਾਣੋ ਕਿੰਨੀ ਤਰੀਕ ਨੂੰ ਪੈਣਗੀਆਂ ਵੋਟਾਂ
ਚੰਡੀਗੜ੍ਹ ਮੇਅਰ ਚੋਣਾਂ ਦਾ ਹੋਇਆ ਐਲਾਨ, ਜਾਣੋ ਕਿੰਨੀ ਤਰੀਕ ਨੂੰ ਪੈਣਗੀਆਂ ਵੋਟਾਂ
Alert: ਪ੍ਰਸ਼ਾਸਨ ਵੱਲੋਂ ਅਚਾਨਕ ਪਿੰਡ ਕਰਵਾਏ ਗਏ ਖਾਲੀ, ਜ਼ੋਰਦਾਰ ਧਮਾਕਿਆਂ ਨਾਲ ਫੈਲੀ ਦਹਿਸ਼ਤ; ਲੋਕਾਂ ਨੂੰ ਦਿੱਤੀ ਗਈ ਆਹ ਹਦਾਇਤ...
ਪ੍ਰਸ਼ਾਸਨ ਵੱਲੋਂ ਅਚਾਨਕ ਪਿੰਡ ਕਰਵਾਏ ਗਏ ਖਾਲੀ, ਜ਼ੋਰਦਾਰ ਧਮਾਕਿਆਂ ਨਾਲ ਫੈਲੀ ਦਹਿਸ਼ਤ; ਲੋਕਾਂ ਨੂੰ ਦਿੱਤੀ ਗਈ ਆਹ ਹਦਾਇਤ...
Embed widget