Onion price: ਪਿਆਜ਼ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ, ਜ਼ਿਆਦਾਤਰ ਹਿੱਸਿਆਂ ‘ਚ ਕੀਮਤ 50 ਰੁਪਏ ਕਿਲੋ ਤੋਂ ਪਾਰ
ਸਰਕਾਰ ਵਲੋਂ ਪਿਆਜ਼ ਦੀ ਬਰਾਮਦ ‘ਤੇ ਰੋਕ ਹੱਟਣ ਮਗਰੋਂ ਇਸ ਦੀ ਸਪਲਾਈ ਹੋਰ ਘੱਟ ਗਈ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਪਿਆਜ਼ ਦੀਆਂ ਕੀਮਤਾਂ 50 ਰੁਪਏ ਤੋਂ 60 ਰੁਪਏ ਕਿਲੋ ਤੱਕ ਪਹੁੰਚ ਗਈਆਂ ਹਨ।
ਨਵੀਂ ਦਿੱਲੀ: ਦੇਸ਼ ‘ਚ ਇੱਕ ਵਾਰ ਫਿਰ ਤੋਂ ਪਿਆਜ਼ ਦੀਆਂ ਕੀਮਤਾਂ ‘ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਪਿਆਜ਼ ਦੀਆਂ ਕੀਮਤਾਂ ਦੇਸ਼ ਦੇ ਕਈ ਹਿੱਸਿਆਂ ‘ਚ 50 ਤੋਂ 60 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈ ਹੈ। ਦੱਸ ਦਈ ਕਿ ਪਿਆਜ਼ ਦੀ ਸਭ ਤੋਣ ਵੱਧ ਪੈਦਾਵਾਰ ਮਹਾਰਾਸ਼ਟਰ ‘ਚ ਹੁੰਦੀ ਹੈ, ਜਿੱਥੇ ਦਸੰਬਰ, ਜਨਵਰੀ ‘ਚ ਬੇਮੌਸਮੀ ਬਾਰਸ਼ ਨੇ ਪਿਆਜ਼ ਦੀ ਫਸਲ ਨੂੰ ਖ਼ਰਾਬ ਕੀਤਾ ਅਤੇ ਹੁਣ ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਕਰਕੇ ਸਪਲਾਈ ‘ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਪਿਆਜ਼ ਦੀ ਨਵੀਂ ਫਸਲ ਦੀ ਸਪਲਾਈ ਘੱਟ ਗਈ ਅਤੇ ਕੀਮਤਾਂ ‘ਚ ਵਾਧਾ ਹੋਣ ਲੱਗ ਗਿਆ।
ਦੱਸ ਦਈਏ ਕਿ ਮਹਾਰਾਸ਼ਟਰ ਦੀ ਸਭ ਤੋਂ ਵੱਡੀ ਪਿਆਜ਼ ਦੀ ਥੋਕ ਮੰਡੀ ਲਾਸਲਗਾਂਵ ‘ਚ ਪਿਆਜ਼ ਪਿਛਲੇ ਦਸ ਦਿਨਾਂ ‘ਚ 20 ਫ਼ੀਸਦ ਤਕ ਵਧਿਆ ਹੈ। ਦੱਖਣੀ ਭਾਰਤ ਦੇ ਬਾਜ਼ਾਰਾਂ ‘ਚ ਵੀ ਪਿਆਜ਼ ਦੀ ਸਪਲਾਈ ਘੱਟ ਗਈ ਹੈ। ਇਸ ਦੇ ਨਾਲ ਹੀ ਕੇਂਦਰ ਨੇ ਜਨਵਰੀ ‘ਚ ਪਿਆਜ਼ ਐਕਸਪੋਰਟ ਨੂੰ ਮੰਜ਼ਰੀ ਦਿੱਤੀ ਸੀ। ਇਸ ਕਰਕੇ ਵੀ ਇਨ੍ਹਾਂ ਦੀਆਂ ਕੀਮਤਾਂ 1000 ਰਪੁਏ ਪ੍ਰਤੀ ਕੁਇੰਟਲ ਤਕ ਵੱਧ ਗਈਆਂ।
ਹੁਣ ਮਾਰਟ ਤਕ ਪਿਆਜ਼ ਦੀਆਂ ਕੀਮਤਾਂ ‘ਚ ਕਮੀ ਆਉਣ ਦੀ ਉਮੀਦ ਹੈ ਕਿਉਂਕਿ ਉਸ ਸਮੇਂ ਬਾਜ਼ਾਰ ‘ਚ ਪਿਆਜ਼ ਦੀ ਨਵੀਂ ਫਸਲ ਆਉਣੀ ਸ਼ੁਰੂ ਹੋਵੇਗੀ। ਕੇਂਦਰੀ ਖਪਤਕਾਰ ਮੰਤਰਾਲੇ ਦੀ ਵੈਬਸਾਈਟ ਮੁਤਾਬਕ ਪਿਛਲੇ ਇੱਕ ਮਹੀਨੇ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਦਿੱਲੀ ਵਿੱਚ 19 ਰੁਪਏ, ਮੁੰਬਈ ਵਿੱਚ 20 ਰੁਪਏ ਅਤੇ ਕੋਲਕਾਤਾ, ਨਾਗਪੁਰ ਵਿੱਚ 15 ਰੁਪਏ ਦਾ ਵਾਧਾ ਹੋਇਆ ਹੈ।
ਦਸੰਬਰ 2020 ਅਤੇ ਜਨਵਰੀ 2021 ਦੌਰਾਨ ਬੇਮੌਸਮੀ ਬਾਰਸ਼ ਨੇ ਮਹਾਰਾਸ਼ਟਰ ਵਿੱਚ ਕਿਸਾਨਾਂ ਦੀ ਪਿਆਜ਼ ਦੀ ਫਸਲ ਤਬਾਹ ਕੀਤੀਆਂ। ਇਸ ਨਾਲ ਸਪਲਾਈ 'ਤੇ ਬਹੁਤ ਅਸਰ ਹੋਇਆ। ਸਪਲਾਈ ਦੀ ਘਾਟ ਪਿਆਜ਼ ਦੀ ਕੀਮਤ ਵਿਚ ਵਾਧਾ ਕਰ ਰਹੀ ਹੈ। ਦੇਸ਼ ਦੀਆਂ ਮੰਡੀਆਂ ਵਿਚ ਪਿਆਜ਼ ਦੀ ਸਪਲਾਈ ਵਿਚ ਲਗਪਗ 40 ਪ੍ਰਤੀਸ਼ਤ ਦੀ ਕਮੀ ਆਈ ਹੈ। ਇਸ ਕਾਰਨ ਪਿਆਜ਼ ਮਹਿੰਗਾ ਹੋ ਗਿਆ ਹੈ। ਇਸ ਦਾ ਦੂਜਾ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਿਹਾ ਵਾਧਾ ਵੀ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin