PM Kisan Mandhan Yojana: ਜਾਣੋ ਕਿਹੜੇ ਕਿਸਾਨਾਂ ਨੂੰ ਮਿਲੇਗੀ 3000 ਰੁਪਏ ਮਹੀਨਾ ਪੈਨਸ਼ਨ
Pradhan Mantri Kisan Maan Dhan Yojana: ਇਸ ਸਕੀਮ ਤਹਿਤ 2 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ (Farmers) ਨੂੰ ਪੈਨਸ਼ਨ (Pension) ਦਿੱਤੀ ਜਾਂਦੀ ਹੈ। 60 ਸਾਲ ਬਾਅਦ ਕਿਸਾਨ ਆਪਣੀ ਆਮਦਨ ਲਈ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
Pradhan Mantri Kisan Maan Dhan Yojana: ਸਰਕਾਰ ਵੱਲੋਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (Prime Minister Kisan Maandhan Yojana) ਲਿਆਂਦੀ ਗਈ ਸੀ। ਇਸ ਨਾਲ ਹੀ ਕੇਂਦਰ ਸਰਕਾਰ (Central Government) ਦੀ ਇਸ ਯੋਜਨਾ ਦਾ ਮਕਸਦ ਦੇਸ਼ ਦੇ ਕਿਸਾਨਾਂ ਨੂੰ ਖੇਤੀ ਦੇ ਨਵੇਂ ਸਾਧਨਾਂ ਤੋਂ ਜਾਣੂ ਕਰਵਾਉਣਾ ਹੈ। ਦੱਸਣਯੋਗ ਹੈ ਕਿ ਇਸ ਸਕੀਮ ਤਹਿਤ 2 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ (Farmers) ਨੂੰ ਪੈਨਸ਼ਨ (Pension) ਦਿੱਤੀ ਜਾਂਦੀ ਹੈ। 60 ਸਾਲ ਬਾਅਦ ਕਿਸਾਨ ਆਪਣੀ ਆਮਦਨ ਲਈ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਆਓ ਜਾਣਦੇ ਹਾਂ ਇਸ ਸਕੀਮ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਗੱਲਾਂ ਬਾਰੇ...
ਇਨ੍ਹਾਂ ਕਿਸਾਨਾਂ ਨੂੰ ਮਿਲੇਗੀ ਪੈਨਸ਼ਨ
ਦਰਅਸਲ, ਕੇਂਦਰ ਸਰਕਾਰ (Central government) ਦੀ ਇਸ ਯੋਜਨਾ ਵਿੱਚ ਸਿਰਫ 18 ਤੋਂ 40 ਸਾਲ ਦੀ ਉਮਰ ਦੇ ਕਿਸਾਨ ਹੀ ਅਪਲਾਈ ਕਰ ਸਕਦੇ ਹਨ। ਅਰਜ਼ੀ ਦੇਣ ਤੋਂ ਬਾਅਦ, ਕਿਸਾਨ ਨੂੰ 55 ਰੁਪਏ ਪ੍ਰਤੀ ਮਹੀਨਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ। 60 ਸਾਲਾਂ ਬਾਅਦ ਸਰਕਾਰ ਕਿਸਾਨ ਨੂੰ 3000 ਰੁਪਏ ਮਹੀਨਾ ਪੈਨਸ਼ਨ ਦੇਵੇਗੀ। ਦੱਸ ਦੇਈਏ ਕਿ ਜੇ ਤੁਸੀਂ 40 ਸਾਲ ਦੀ ਉਮਰ 'ਚ ਅਪਲਾਈ ਕਰਦੇ ਹੋ ਤਾਂ ਤੁਹਾਨੂੰ 200 ਰੁਪਏ ਪ੍ਰਤੀ ਮਹੀਨਾ ਪ੍ਰੀਮੀਅਮ ਦੇਣਾ ਹੋਵੇਗਾ।
ਮੌਤ ਤੋਂ ਬਾਅਦ ਪਤਨੀ ਨੂੰ ਮਿਲੇਗਾ ਲਾਭ
ਇਸ ਸਕੀਮ ਦੇ ਲਾਭਪਾਤਰੀ ਦੀ ਮੰਦਭਾਗੀ ਮੌਤ ਹੋਣ 'ਤੇ ਵੀ ਸਰਕਾਰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਲਾਭਪਾਤਰੀ ਦੀ ਮੰਦਭਾਗੀ ਮੌਤ ਹੋਣ ਦੀ ਤੋਂ ਬਾਅਦ ਉਸਦੀ ਪਤਨੀ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।
ਇਸ ਤਰ੍ਹਾਂ ਕਰ ਸਕਦੇ ਹੋ ਯੋਜਨਾ ਲਈ ਅਪਲਾਈ
ਸਕੀਮ ਲਈ ਅਪਲਾਈ ਕਰਨ ਲਈ ਕਿਸਾਨ ਨੂੰ ਨਜ਼ਦੀਕੀ ਲੋਕ ਸੇਵਾ ਕੇਂਦਰ 'ਤੇ ਜਾਣਾ ਹੋਵੇਗਾ। ਇਸ ਸਕੀਮ ਲਈ ਬਿਨੈ ਕਰਨ ਲਈ ਕਿਸਾਨ ਨੂੰ ਆਧਾਰ ਕਾਰਡ, ਸ਼ਨਾਖਤੀ ਕਾਰਡ, ਉਮਰ ਦਾ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਖੇਤ ਦਾ ਖਸਰਾ ਖਤੌਨੀ, ਬੈਂਕ ਵੇਰਵੇ ਪਾਸਬੁੱਕ, ਮੋਬਾਈਲ ਨੰਬਰ, ਪਾਸਪੋਰਟ ਸਾਈਜ਼ ਫੋਟੋ ਦਸਤਾਵੇਜ਼ ਲਿਆਉਣੇ ਹੋਣਗੇ। ਆਨਲਾਈਨ ਅਪਲਾਈ ਕਰਨ ਲਈ ਸਰਕਾਰੀ ਆਨਲਾਈਨ ਵਿਧੀ ਦੀ ਅਧਿਕਾਰਤ ਵੈੱਬਸਾਈਟ maandhan.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।