PM Kisan Yojana: ਇਦਾਂ ਚੈੱਕ ਕਰੋ ਪੀਐਮ ਕਿਸਾਨ ਸਨਮਾਨ ਨਿਧੀ ਦੇ ਪੈਸੇ ਖਾਤੇ ਵਿੱਚ ਆਏ ਜਾ ਨਹੀਂ... ਜਾਣੋ ਤਰੀਕਾ
PM Kisan Samman Nidhi Yojana 15th installment: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਭਲਕੇ ਕਿਸਾਨ ਦੇ ਖਾਤਿਆਂ ਵਿੱਚ ਰਾਸ਼ੀ ਟਰਾਂਸਫਰ ਕੀਤੀ ਜਾਵੇਗੀ। ਜਿਸ ਨੂੰ ਕਿਸਾਨ ਹੇਠਾਂ ਦੱਸੇ ਗਏ ਤਰੀਕੇ ਰਾਹੀਂ ਚੈੱਕ ਕਰ ਸਕਦੇ ਹਨ।
PM Kisan Samman Nidhi Yojana: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਦੇਸ਼ ਦੇ 8 ਕਰੋੜ ਕਿਸਾਨਾਂ ਨੂੰ ਕਿਸ਼ਤ ਟਰਾਂਸਫਰ ਕਰਨਗੇ। ਇਸ ਯੋਜਨਾ ਤਹਿਤ ਹੁਣ ਤੱਕ 14 ਕਿਸ਼ਤਾਂ ਭੇਜੀਆਂ ਜਾ ਚੁੱਕੀਆਂ ਹਨ, ਇਸ ਵਾਰ ਪ੍ਰਧਾਨ ਮੰਤਰੀ 15ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫਰ ਕਰਨਗੇ। ਸਰਕਾਰ ਵੱਲੋਂ ਅੱਠ ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿੱਚ 18 ਹਜ਼ਾਰ ਕਰੋੜ ਰੁਪਏ ਦੀ ਰਕਮ ਟਰਾਂਸਫਰ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 11:30 ਵਜੇ ਝਾਰਖੰਡ ਦੇ ਖੁੰਟੀ ਤੋਂ ਯੋਜਨਾ ਦੇ ਤਹਿਤ 15ਵੀਂ ਕਿਸ਼ਤ ਟਰਾਂਸਫਰ ਕਰਨਗੇ। ਇਸ ਦੌਰਾਨ ਇੱਕ ਸੰਵਾਦ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ। ਇਸ ਨੂੰ ਦੇਖਣ ਲਈ ਤੁਸੀਂ pmevents.ncog.gov.in 'ਤੇ ਜਾ ਕੇ ਰਜਿਸਟਰ ਕਰ ਸਕਦੇ ਹੋ। ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਸਾਲਾਨਾ 6,000 ਰੁਪਏ ਭੇਜੇ ਜਾਂਦੇ ਹਨ। ਇਹ ਰਕਮ 2,000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਜਾਂਦੀ ਹੈ।
ਇਹ ਵੀ ਪੜ੍ਹੋ: Agra Rape Case: ਆਗਰਾ ਹੋਮ ਸਟੇਅ ਗੈਂਗਰੇਪ ਮਾਮਲੇ 'ਚ 5 ਦੋਸ਼ੀ ਗ੍ਰਿਫਤਾਰ, ਜ਼ਬਰਦਸਤੀ ਸ਼ਰਾਬ ਪਿਆ ਕੇ ਕੀਤੀ ਸੀ ਦਰਿੰਦਗੀ
ਇਦਾਂ ਪਤਾ ਕਰੋ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਆਈ ਹੈ ਜਾਂ ਨਹੀਂ
ਅਧਿਕਾਰਤ ਵੈੱਬਸਾਈਟ ਦੀ ਮਦਦ ਨਾਲ: ਸਭ ਤੋਂ ਪਹਿਲਾਂ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ pmkisan.gov.in 'ਤੇ ਜਾਓ। ਇਸ ਤੋਂ ਬਾਅਦ ਕਿਸਾਨ ਭਾਈ ਹੋਮ ਪੇਜ 'ਤੇ "ਬੈਨੀਫਿਸ਼ੀਅਰੀ ਸਟੇਟਸ" 'ਤੇ ਕਲਿੱਕ ਕਰੋ। ਫਿਰ ਇੱਥੇ ਤੁਹਾਨੂੰ ਆਪਣਾ ਮੋਬਾਈਲ ਨੰਬਰ ਜਾਂ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਹੋਵੇਗਾ। ਹੁਣ ਕਿਸਾਨ "Get Data" 'ਤੇ ਕਲਿੱਕ ਕਰਨ। ਇਸ ਤੋਂ ਬਾਅਦ ਕਿਸਾਨਾਂ ਨੂੰ ਆਪਣੇ ਖਾਤੇ ਦੀ ਸਥਿਤੀ ਬਾਰੇ ਜਾਣਕਾਰੀ ਮਿਲੇਗੀ।
SMS ਰਾਹੀਂ: ਜੇਕਰ ਤੁਸੀਂ SMS ਰਾਹੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਦੇ ਸਟੇਟਸ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ "STATUS" ਲਿਖ ਕੇ 8923020202 'ਤੇ ਭੇਜਣਾ ਪਵੇਗਾ। ਜਿਸ ਤੋਂ ਬਾਅਦ ਤੁਹਾਨੂੰ ਇੱਕ SMS ਮਿਲੇਗਾ। ਇਸ ਵਿੱਚ ਤੁਹਾਨੂੰ ਕਿਸ਼ਤ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਕਿਸਾਨ ਕਾਰਨਰ ਐਪ ਰਾਹੀਂ ਚੈੱਕ ਕਰੋ: ਤੁਸੀਂ ਕਿਸਾਨ ਕਾਰਨਰ ਐਪ ਦੀ ਮਦਦ ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਮੋਬਾਈਲ 'ਤੇ ਕਿਸਾਨ ਕਾਰਨਰ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਐਪ ਖੋਲ੍ਹਣ ਤੋਂ ਬਾਅਦ, "ਬੈਨੀਫੀਸ਼ਅਰੀ ਸਟੇਟਸ" 'ਤੇ ਕਲਿੱਕ ਕਰੋ। ਜਿੱਥੇ ਤੁਹਾਨੂੰ ਆਪਣਾ ਮੋਬਾਈਲ ਨੰਬਰ ਜਾਂ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਹੋਵੇਗਾ। ਹੁਣ "ਡੇਟਾ ਪ੍ਰਾਪਤ ਕਰੋ" 'ਤੇ ਕਲਿੱਕ ਕਰੋ। ਜਿਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਮਿਲੇਗੀ
ਇਹ ਵੀ ਪੜ੍ਹੋ: ECI Notice To Priyanka Gandhi: ਚੋਣ ਕਮਿਸ਼ਨ ਨੇ ਪ੍ਰਿਅੰਕਾ ਗਾਂਧੀ ਨੂੰ ਭੇਜਿਆ ਕਾਰਨ ਦੱਸੋ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ