PM Kisan Samman Nidhi: ਕਿਸਾਨਾਂ ਲਈ ਬਹੁਤ ਜ਼ਰੂਰੀ ਹੈ ਇਹ ਤਰੀਕ, ਜੇ ਮੌਕਾ ਗੁਆ ਦਿੱਤਾ ਤਾਂ ਅਕਾਊਂਟ 'ਚ ਨਹੀਂ ਆਉਣਗੇ ਪੈਸੇ
ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਤੈਅ ਕੀਤੇ ਹਨ ਕਿ ਕਿਸਾਨਾਂ ਨੂੰ 31 ਦਸੰਬਰ ਤੱਕ e-KYC ਕਰਵਾਉਣੀ ਹੋਵੇਗੀ। ਜਿਹੜੇ ਕਿਸਾਨ ਇਸ ਤਰੀਕ ਤੱਕ ਈ-ਕੇਵਾਈਸੀ ਕਰਵਾ ਲੈਣਗੇ, ਕਿਸ਼ਤ ਉਨ੍ਹਾਂ ਦੇ ਅਕਾਊਂਟ 'ਚ ਸਮੇਂ ਸਿਰ ਪਹੁੰਚ ਜਾਵੇਗੀ।
ਦੇਸ਼ ਭਰ ਦੇ ਵੱਡੀ ਗਿਣਤੀ ਕਿਸਾਨ 'ਪੀਐਮ ਕਿਸਾਨ ਸਨਮਾਨ ਨਿਧੀ' ਯੋਜਨਾ ਦੀ ਕਿਸ਼ਤ ਲੈਣ ਤੋਂ ਵਾਂਝੇ ਰਹਿ ਗਏ ਹਨ। ਹੁਣ ਕਿਸਾਨਾਂ ਲਈ ਈ-ਕੇਵਾਈਸੀ ਕਰਵਾਉਣ ਦੀ ਸਮਾਂ ਸੀਮਾ ਤੈਅ ਕਰ ਦਿੱਤੀ ਹੈ। ਜੇਕਰ ਇਸ ਤਰੀਕ ਤੱਕ ਈ-ਕੇਵਾਈਸੀ ਨਹੀਂ ਕਰਵਾਈ ਤਾਂ ਕਿਸਾਨਾਂ ਨੂੰ ਕਿਸ਼ਤ ਗੁਆਉਣੀ ਪੈ ਸਕਦੀ ਹੈ। ਸਾਰੇ ਸੂਬਿਆਂ 'ਚ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
31 ਦਸੰਬਰ ਤੱਕ ਕਰਵਾ ਲਓ ਈ-ਕੇਵਾਈਸੀ
ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਤੈਅ ਕੀਤੇ ਹਨ ਕਿ ਕਿਸਾਨਾਂ ਨੂੰ 31 ਦਸੰਬਰ ਤੱਕ e-KYC ਕਰਵਾਉਣੀ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ 31 ਦਸੰਬਰ 2022 ਤੱਕ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਸਾਰੇ ਲਾਭਪਾਤਰੀਆਂ ਲਈ ਈ-ਕੇਵਾਈਸੀ ਵੈਰੀਫਿਕੇਸ਼ਨ ਕਰਨਾ ਹੋਵੇਗਾ। ਜਿਹੜੇ ਕਿਸਾਨ ਇਸ ਤਰੀਕ ਤੱਕ ਈ-ਕੇਵਾਈਸੀ ਕਰਵਾ ਲੈਣਗੇ, ਕਿਸ਼ਤ ਉਨ੍ਹਾਂ ਦੇ ਅਕਾਊਂਟ 'ਚ ਸਮੇਂ ਸਿਰ ਪਹੁੰਚ ਜਾਵੇਗੀ। ਜਿਹੜੇ ਕਿਸਾਨ e-KYC ਨਹੀਂ ਕਰਵਾਉਂਗੇ, ਉਨ੍ਹਾਂ ਨੂੰ ਕਿਸ਼ਤਾਂ ਲੈਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇੱਥੇ ਕਰਵਾਓ ਈ-ਕੇਵਾਈਸੀ
ਕਿਸਾਨਾਂ ਨੂੰ ਈ-ਕੇਵਾਈਸੀ ਕਰਵਾਉਣ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਿਸਾਨਾਂ ਨੂੰ ਈ-ਮਿੱਤਰ ਕੇਂਦਰ 'ਤੇ ਜਾ ਕੇ ਆਧਾਰ ਕਾਰਡ ਦੇਣਾ ਹੋਵੇਗਾ। ਉੱਥੇ ਈ-ਕੇਵਾਈਸੀ ਵੈਰੀਫਿਕੇਸ਼ਨ ਨੂੰ ਬਾਇਓਮੈਟ੍ਰਿਕ ਸਿਸਟਮ ਰਾਹੀਂ ਪੂਰਾ ਕਰਨਾ ਹੋਵੇਗਾ। ਈ-ਮਿੱਤਰ ਕੇਂਦਰ 'ਤੇ ਈ-ਕੇਵਾਈਸੀ ਦੀ ਫੀਸ 15 ਰੁਪਏ ਪ੍ਰਤੀ ਲਾਭਪਾਤਰੀ ਰੱਖੀ ਗਈ ਹੈ। ਈ-ਕੇਵਾਈਸੀ ਕਰਵਾਉਣ ਵਾਲੇ ਕਿਸਾਨਾਂ ਨੂੰ ਯੋਜਨਾ ਦਾ ਪੂਰਾ ਲਾਭ ਮਿਲੇਗਾ। ਜੇਕਰ ਕਿਸੇ ਕਿਸਾਨ ਨੂੰ ਈ-ਕੇਵਾਈਸੀ ਪ੍ਰਕਿਰਿਆ ਦੀ ਸਮਝ ਨਹੀਂ ਹੈ ਤਾਂ ਉਹ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਈ-ਕੇਵਾਈਸੀ ਬਾਰੇ ਜਾਣਕਾਰੀ ਲੈ ਸਕਦਾ ਹੈ।
ਲਿਸਟ ਤੋਂ ਬਾਹਰ 4 ਕਰੋੜ ਕਿਸਾਨ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਅਕਤੂਬਰ ਨੂੰ 12ਵੀਂ ਕਿਸ਼ਤ ਜਾਰੀ ਕੀਤੀ। ਪ੍ਰਧਾਨ ਮੰਤਰੀ ਦੇ ਇਕ ਕਲਿੱਕ 'ਤੇ ਦੇਸ਼ ਦੇ 8 ਕਰੋੜ ਕਿਸਾਨਾਂ ਦੇ ਅਕਾਊਂਟ 'ਚ 16 ਹਜ਼ਾਰ ਕਰੋੜ ਰੁਪਏ ਪਹੁੰਚ ਗਏ ਹਨ। ਹਾਲਾਂਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ 'ਤੇ ਸੂਬਿਆਂ 'ਚ ਗਲਤ ਤਰੀਕੇ ਨਾਲ ਰਜਿਸਟਰਡ ਲਾਭਪਾਤਰੀਆਂ ਦੀ ਛਾਂਟੀ ਮੁਹਿੰਮ ਚੱਲ ਰਹੀ ਹੈ। ਦੇਸ਼ ਦੇ 4 ਕਰੋੜ ਕਿਸਾਨਾਂ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਕਿਸਾਨ ਈ-ਕੇ.ਵਾਈ.ਸੀ. ਪੂਰੀ ਕਰਵਾ ਲੈਣਗੇ, ਉਨ੍ਹਾਂ ਦੇ ਅਕਾਊਂਟ 'ਚ 13ਵੀਂ ਕਿਸ਼ਤ ਭੇਜ ਦਿੱਤੀ ਜਾਵੇਗੀ।