(Source: ECI/ABP News/ABP Majha)
ਇਨ੍ਹਾਂ ਗਲਤੀਆਂ ਕਾਰਨ ਰੁਕ ਸਕਦਾ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਪੈਸਾ, ਜਲਦੀ ਕਰੋ ਸੁਧਾਰ
ਸਕੀਮ ਲਈ ਰਜਿਸਟਰ ਕਰਦੇ ਸਮੇਂ ਬੈਂਕ ਦੇ ਵੇਰਵੇ ਸਹੀ ਢੰਗ ਨਾਲ ਭਰਨਾ ਬਹੁਤ ਮਹੱਤਵਪੂਰਨ ਹੈ। ਕਈ ਵਾਰ ਲੋਕ ਖਾਤਾ ਨੰਬਰ ਜਾਂ IFSC ਕੋਡ ਸਹੀ ਢੰਗ ਨਾਲ ਨਹੀਂ ਭਰਦੇ ਹਨ। ਇਸ ਕਾਰਨ ਸਕੀਮ ਦਾ ਪੈਸਾ ਉਨ੍ਹਾਂ ਦੇ ਖਾਤੇ ਵਿੱਚ ਨਹੀਂ ਪਹੁੰਚਦਾ।
PM kisan samman Nidhi yojana never make these mistakes otherwise you will not get 11 installment of this scheme
PM Kisan Yojana: ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਭਾਰਤ ਦੇ ਜੀਡੀਪੀ ਵਿੱਚ ਖੇਤੀਬਾੜੀ ਦਾ ਯੋਗਦਾਨ ਲਗਪਗ 17 ਤੋਂ 18 ਪ੍ਰਤੀਸ਼ਤ ਹੈ। ਅੱਜ ਵੀ ਵੱਡੀ ਗਿਣਤੀ ਵਿੱਚ ਲੋਕ ਖੇਤੀਬਾੜੀ ਰਾਹੀਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ। ਅਜਿਹੇ 'ਚ ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਹੀ ਕਿਸਾਨਾਂ ਦੀ ਮਦਦ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਲੈ ਕੇ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਸਕੀਮਾਂ ਦਾ ਮਕਸਦ ਇਹ ਹੈ ਕਿ ਕਿਸਾਨ ਵੱਧ ਤੋਂ ਵੱਧ ਵਿੱਤੀ ਮਦਦ ਹਾਸਲ ਕਰ ਸਕਣ। ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਆਰਥਿਕ ਮਦਦ ਲਈ ਬਹੁਤ ਹੀ ਖਾਸ ਸਕੀਮ ਚਲਾਉਂਦੀ ਹੈ। ਇਸ ਸਕੀਮ ਰਾਹੀਂ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਹੈ।
ਹੁਣ ਤੱਕ ਸਰਕਾਰ ਨੇ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਵਿੱਤੀ ਮਦਦ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਮੋਦੀ ਸਰਕਾਰ ਹਰ ਸਾਲ ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ 6000 ਰੁਪਏ ਟਰਾਂਸਫਰ ਕਰਦੀ ਹੈ। ਇਹ ਰਕਮ ਕੁੱਲ ਤਿੰਨ ਕਿਸ਼ਤਾਂ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ। ਸਾਲ 2022 ਦੀ ਸ਼ੁਰੂਆਤ ਤੋਂ ਬਾਅਦ, ਇਸ ਸਕੀਮ ਦੀ 10ਵੀਂ ਕਿਸ਼ਤ ਜਾਰੀ ਕੀਤੀ ਗਈ ਹੈ।
ਰਿਪੋਰਟਾਂ ਮੁਤਾਬਕ ਸਰਕਾਰ ਅਪ੍ਰੈਲ ਮਹੀਨੇ 'ਚ ਆਪਣੀ 11ਵੀਂ ਕਿਸ਼ਤ ਜਾਰੀ ਕਰੇਗੀ। ਪਰ ਕਈ ਹੋਰ ਕਿਸਾਨ ਇਸ ਸਕੀਮ ਵਿੱਚ ਰਜਿਸਟਰ ਹੋਣ ਦੇ ਬਾਵਜੂਦ ਵੀ ਇਸ ਸਕੀਮ ਦਾ ਲਾਭ ਨਹੀਂ ਲੈ ਰਹੇ। ਇਸ ਦਾ ਕਾਰਨ ਅਪਲਾਈ ਕਰਦੇ ਸਮੇਂ ਕੀਤੀਆਂ ਗਈਆਂ ਗਲਤੀਆਂ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਗਲਤੀਆਂ ਬਾਰੇ ਜਿਨ੍ਹਾਂ ਕਾਰਨ ਰੁਕ ਸਕਦਾ ਹੈ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਦਾ ਪੈਸਾ-
ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ 'ਚ ਰਜਿਸਟਰ ਕਰਦੇ ਸਮੇਂ ਇਨ੍ਹਾਂ ਗਲਤੀਆਂ ਤੋਂ ਬਚੋ-
ਦੱਸ ਦੇਈਏ ਕਿ ਜਦੋਂ ਵੀ ਤੁਸੀਂ ਇਸ ਸਕੀਮ ਲਈ ਆਪਣੇ ਆਪ ਨੂੰ ਰਜਿਸਟਰ ਕਰਾਉਣ ਜਾਂਦੇ ਹੋ, ਤਾਂ ਇਹ ਧਿਆਨ ਵਿੱਚ ਰੱਖੋ ਕਿ ਅਪਲਾਈ ਕਰਦੇ ਸਮੇਂ ਹਿੰਦੀ ਦੀ ਬਜਾਏ ਆਪਣਾ ਨਾਂਅ ਅੰਗਰੇਜ਼ੀ ਵਿੱਚ ਲਿਖੋ। ਜੇਕਰ ਕਿਸੇ ਲਾਭਪਾਤਰੀ ਦਾ ਨਾਂਅ ਹਿੰਦੀ ਵਿੱਚ ਲਿਖਿਆ ਹੈ ਤਾਂ ਉਸ ਨੂੰ ਵੱਖਰੀ ਕਿਸ਼ਤ ਦੇ ਪੈਸੇ ਨਹੀਂ ਮਿਲਣਗੇ। ਇਸ ਲਈ ਇਸਨੂੰ ਜਲਦੀ ਤੋਂ ਜਲਦੀ ਬਦਲੋ।
ਸਕੀਮ ਲਈ ਰਜਿਸਟਰ ਕਰਦੇ ਸਮੇਂ, ਬੈਂਕ ਵੇਰਵੇ ਨੂੰ ਸਹੀ ਢੰਗ ਨਾਲ ਭਰਨਾ ਬਹੁਤ ਮਹੱਤਵਪੂਰਨ ਹੈ। ਕਈ ਵਾਰ ਲੋਕ ਖਾਤਾ ਨੰਬਰ ਜਾਂ IFSC ਕੋਡ ਸਹੀ ਢੰਗ ਨਾਲ ਨਹੀਂ ਭਰਦੇ ਹਨ। ਇਸ ਕਾਰਨ ਸਕੀਮ ਦਾ ਪੈਸਾ ਉਨ੍ਹਾਂ ਦੇ ਖਾਤੇ ਵਿੱਚ ਨਹੀਂ ਪਹੁੰਚਦਾ। ਜੇਕਰ ਤੁਸੀਂ ਬੈਂਕ ਵੇਰਵੇ ਸਹੀ ਢੰਗ ਨਾਲ ਨਹੀਂ ਭਰੇ ਹਨ, ਤਾਂ ਤੁਸੀਂ pmkisangov.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਇਸ ਨੂੰ ਠੀਕ ਕਰ ਸਕਦੇ ਹੋ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਰਜਿਸਟਰ ਕਰਦੇ ਸਮੇਂ, ਤੁਹਾਡੀ ਸਾਰੀ ਜਾਣਕਾਰੀ ਨੂੰ ਸਹੀ ਤਰ੍ਹਾਂ ਭਰਨਾ ਬਹੁਤ ਮਹੱਤਵਪੂਰਨ ਹੈ। ਕਈ ਵਾਰ ਰਜਿਸਟ੍ਰੇਸ਼ਨ ਫਾਰਮ ਦੀ ਜਾਣਕਾਰੀ ਆਧਾਰ ਕਾਰਡ ਨਾਲ ਮੇਲ ਨਹੀਂ ਖਾਂਦੀ। ਇਸ ਕਾਰਨ ਖਾਤੇ ਵਿੱਚ ਸਕੀਮ ਦੇ ਪੈਸੇ ਨਹੀਂ ਆਉਂਦੇ।
ਇਹ ਵੀ ਪੜ੍ਹੋ: CWC Meeting: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਕੈਪਟਨ ਅਮਰਿੰਦਰ ਨੂੰ ਹਟਾਏ ਜਾਣ 'ਤੇ ਵੱਡਾ ਖੁਲਾਸਾ