ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਕਮਾਲ, ਦਸ ਮਹੀਨਿਆਂ 'ਚ ਤਿਆਰ ਕਰ ਦਿੱਤੀ ਪਿਆਜ਼ ਕੱਢਣ ਵਾਲੀ ਮਸ਼ੀਨ
Onion Extraction Machine: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਮੇਸ਼ਾ ਹੀ ਕਿਸਾਨਾਂ ਦੇ ਲਈ ਨਵੀਂ ਨਵੀਂਆਂ ਕਾਢਾਂ ਕੱਢੀਆਂ ਜਾਂਦੀਆਂ ਹਨ
Onion Extraction Machine: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਮੇਸ਼ਾ ਹੀ ਕਿਸਾਨਾਂ ਦੇ ਲਈ ਨਵੀਂ ਨਵੀਂਆਂ ਕਾਢਾਂ ਕੱਢੀਆਂ ਜਾਂਦੀਆਂ ਹਨ ਅਤੇ ਇਸੇ ਦੇ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਾਲਜ ਆਫ ਐਗਰੀਕਲਚਰ ਇੰਜਨੀਅਰਿੰਗ ਬੈਚ ਦੇ 2019 ਦੇ ਵਿਦਿਆਰਥੀਆਂ ਵੱਲੋਂ ਪਹਿਲੀ ਵਾਰ ਪਿਆਜ਼ ਦੀ ਹਾਰਵੈਸਟਿੰਗ ਯਾਨੀ ਪਿਆਜ ਕੱਢਣ ਵਾਲੀ ਮਸ਼ੀਨ ਬਣਾਈ ਹੈ । ਦਸ ਦਈਏ ਕਿ ਇਹ ਦੇਸ਼ ਦੀ ਪਹਿਲੀ ਛੋਟੀ ਪਿਆਜ਼ ਕੱਢਣ ਵਾਲੀ ਮਸ਼ੀਨ ਹੈ।
ਇਸ ਨੂੰ ਪਿਆਜ਼ ਹਾਰਵੈਸਟਰ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਮਸ਼ੀਨ ਤੇ ਲਗਪਗ 1.80 ਲੱਖ ਰੁਪਏ ਦੀ ਲਾਗਤ ਆਈ ਹੈ ਜੋ ਕਿ ਇਕ ਘੰਟੇ ਦੇ ਵਿੱਚ ਮਹਿਜ਼ ਇੱਕ ਲਿਟਰ ਤੋਂ ਵੀ ਘੱਟ ਤੇਲ ਲੈਂਦੀ ਹੈ। ਕਾਲਜ ਦੇ 25 ਵਿਦਿਆਰਥੀਆਂ ਨੇ ਇੱਕ ਟੀਮ ਵਰਕ ਕਰਕੇ ਇਸ ਮਸ਼ੀਨ ਨੂੰ ਪੂਰੀ ਤਰ੍ਹਾਂ ਖੁਦ ਹੀ ਤਿਆਰ ਕੀਤਾ ਹੈ।
ਪਿਆਜ ਹਾਰਵੈਸਟਿੰਗ ਮਸ਼ੀਨ ਦੀਆਂ ਕਈ ਖੂਬੀਆਂ ਹਨ । ਇਸ ਮਸ਼ੀਨ ਵਿਚ ਸੈਂਸਰ ਲੱਗੇ ਹੋਏ ਹਨ ਜਿਸ ਦੇ ਤਹਿਤ ਕਿਸਾਨ ਨੂੰ ਪਤਾ ਲੱਗ ਜਾਵੇਗਾ ਕਿ ਪਿਆਸ ਕਿੰਨੀ ਧਰਤੀ ਦੇ ਹੇਠਾਂ ਹੈ ਇਸ ਨਾਲ ਪਿਆਜ਼ ਦੀ ਫਸਲ ਕੱਟਣ ਸਮੇਂ ਉਨ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ । ਇਸ ਤੋਂ ਇਲਾਵਾ ਇਸ ਦੇ ਵਿੱਚ ਲੱਗੇ ਹੋਏ ਪਲੇਟ ਅਤਿ ਆਧੁਨਿਕ ਹਨ ਜਿਨ੍ਹਾਂ ਤੇ ਖੇਤਰ ਨੂੰ ਘਟਾਇਆ ਅਤੇ ਵਧਾਇਆ ਵੀ ਜਾ ਸਕਦਾ ਹੈ।
ਮਸ਼ੀਨ ਤਿਆਰ ਕਰਨ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਨੂੰ ਖੇਤਾਂ ਵਿਚ ਚਲਾਉਣਾ ਵੀ ਕਾਫ਼ੀ ਆਸਾਨ ਹੈ। ਇਹ ਤੇਲ ਵੀ ਨਾ ਮਾਤਰ ਹੀ ਪੀਂਦੀ ਹੈ , ਇਕ ਘੰਟੇ ਵਿਚ ਇਕ ਲਿਟਰ ਤੋਂ ਵੀ ਘੱਟ ਡੀਜ਼ਲ ਦੀ ਖਪਤ ਹੁੰਦੀ ਹੈ 8 ਹੌਰਸ ਪਾਵਰ ਦਾ ਇਸ ਵਿੱਚ ਇੰਜਣ ਲਗਾਇਆ ਗਿਆ ਹੈ ਅਤੇ ਇਸ ਮਸ਼ੀਨ ਵਿੱਚ ਅੱਗੇ ਕੰਬਾਈਨ ਵਾਲੇ ਟਾਇਰ ਲੱਗੇ ਹਨ । ਇਹ ਫ਼ਸਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਾਹਰ ਕੱਢਦੀ ਹੈ..ਅਤੇ ਇਸ ਦੀ ਲਾਗਤ ਵੀ ਕਾਫੀ ਘੱਟ ਹੈ।