ਪੜਚੋਲ ਕਰੋ

ਕਣਕ ਦੇ ਝਾੜ 'ਚ ਵਾਧੇ ਲਈ ਯੂਨੀਵਰਸਿਟੀ ਨੇ ਖੋਜ ਇਹ ਨਵੀਂ ਖਾਦ..ਜਾਣੋ

ਚੰਡੀਗੜ੍ਹ: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕਣਕ ਦੀ ਫ਼ਸਲ ਲਈ ਇੱਕ ਨਵੀਂ ਜੈਵਿਕ ਖਾਦ ਦੀ ਸਿਫ਼ਾਰਸ਼ ਕੀਤੀ ਹੈ ਜਿਸ ਵਿੱਚ ਐਜ਼ੋਟੋਬੇਕਟਰ ਸਪ. ਅਤੇ ਸਟ੍ਰੈਪਟੋਮਾਸੀਸ ਬੈਡਿਅਸ (ਐਜ਼ੋ-ਐਸ) ਨੂੰ ਇੱਕ ਚਾਰਕੋਲ ਆਧਾਰਿਤ ਕਰੀਅਰ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅਣਕਿਆਸੀਆਂ ਮੌਸਮੀ ਤਬਦੀਲੀਆਂ ਅਤੇ ਮਿੱਟੀ ਦੀ ਵਿਗੜ ਰਹੀ ਸਿਹਤ ਕਰਕੇ ਕਣਕ ਦੀ ਉਪਜ ਨੂੰ ਬਰਕਰਾਰ ਰੱਖਣਾ ਇੱਕ ਵੱਡੀ ਚੁਣੌਤੀ ਹੈ। ਖੇਤੀਬਾੜੀ ਵਿੱਚ ਸੁਧਾਰ ਲਈ ਮਿੱਟੀ ਦੀ  ਉਪਜਾਊ ਸ਼ਕਤੀ ਅਤੇ ਮਿੱਟੀ ਦੇ ਭੌਤਿਕ ਵਿਸ਼ੇਸ਼ਤਾਵਾਂ ਦੀ ਉੱਤਮ ਵਰਤੋਂ ਅਤੇ ਪ੍ਰਬੰਧਨ ਦੀ ਜ਼ਰੂਰਤ ਹੈ, ਜੋ ਮਿੱਟੀ ਦੇ ਬਾਇਓਲੋਜੀਕਲ ਪ੍ਰਕਿਰਿਆਵਾਂ ਅਤੇ ਮਿੱਟੀ ਦੀ ਬਾਇਓਡਈਵਰਸਿਟੀ ’ਤੇ ਨਿਰਭਰ ਕਰਦੀ ਹੈ। ਅਜਿਹੀ ਸਥਿਤੀ ਵਿੱਚ ਬਾਇਓਫਰਟੀਲਾਈਜ਼ਰ/ ਮਾਇਕ੍ਰੋਬੀਅਲ ਇਨੋਕੁਲੇਟ ਇੱਕ ਜੈਵਿਕ ਬਚਾਅ ਪ੍ਰਣਾਲੀ ਹੈ ਜੋ ਪੌਸ਼ਟਿਕ ਤੱਤਾਂ ਨੂੰ ਗ਼ੈਰ ਵਰਤੋਂ ਯੋਗ ਰੂਪ ਤੋਂ ਵਰਤੋਂ ਯੋਗ ਵਿੱਚ ਲਿਆਉਣ ਅਤੇ ਇਸ ਨੂੰ ਪੌਦਿਆਂ ਲਈ ਉਪਲੱਬਧ ਕਰਾਉਣ ਵਿੱਚ ਸਮਰੱਥਾ ਰੱਖਦੀ ਹੈ। ਐਜ਼ੋਟੋਬੇਕਟਰ ਸਪ. ਇੱਕ ਫਰੀ ਲਿਵਿੰਗ ਡਾਈਐਜ਼ੋਟ੍ਰੋਫ ਹੈ ਜੋ ਕਿ ਹਵਾ ਵਿਚਲੀ ਨਾਈਟ੍ਰੋਜਨ ਨੂੰ ਪੌਦਿਆਂ ਲਈ ਉਪਲੱਬਧ ਕਰਵਾਉਂਦਾ ਹੈ। ਐਜ਼ੋਟੋਬੇਕਟਰ ਸਪ. ਦੀਆਂ ਕਈ ਵਿਸ਼ੇਸ਼ਤਾਵਾਂ ਕਾਰਨ ਇਸ ਨੂੰ ਫ਼ਸਲ ਤੇ ਲਾਹੇਵੰਦ ਪ੍ਰਭਾਵ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਜਿਵੇਂ ਕਿ ਅਮੋਨੀਆ, ਫਾਸਫੇਟ ਘੁਲਣਸ਼ੀਲਤਾ ਅਤੇ ਵਿਕਾਸ ਦੇ ਪਦਾਰਥ ਪੈਦਾ ਕਰਨ ਦੀ ਸਮਰੱਥਾ ਜਿਸ ਨਾਲ ਬੀਜਾਂ ਦੀ ਉਪਜ ਵਿੱਚ ਵਾਧਾ ਹੁੰਦਾ ਹੈ। ਸਟ੍ਰੈਪਟੋਮਾਈਸੀਸ ਅਤੇ ਹੋਰ ਐਕਟੀਨੋਬੈਕਟੀਰੀਆ ਪੌਦੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਖੋਜੇ ਗਏ ਹਨ। ਐਕਟੀਨੋਬੈਕਟੀਰੀਆ ਫਾਸਫੋਰਸ ਨੂੰ ਘੁਲਣਸ਼ੀਲ ਬਣਾ ਕੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਨਾਲ ਹੀ ਸਾਈਡ੍ਰੋਫੋਰ ਅਤੇ ਫਾਈਟੋਹਾਰਮੋਨ ਇਨਡੋਲ-3 ਐਸੀਟਿਕ ਐਸਿਡ (ਆਈ ਏ ਏ) ਤਿਆਰ ਕਰਦਾ ਹੈ। ਸਟ੍ਰੈਪਟੋਮਾਸੀਸ ਬੈਡੀਅਸ ਇੱਕ ਐਂਡੋਫਿਟਿਕ ਐਕਟੀਨੋਮਾਸੀਟੀਸ ਹੈ ਜੋ ਕਿ ਕਣਕ ਦੇ ਪੌਦਿਆਂ ਦੀ ਜੜ੍ਹ ਤੋਂ ਕੱਢਿਆ ਗਿਆ ਹੈ। ਇਹ ਫਾਈਟੋਹੋਰਮੋਨ, ਨਾਈਟ੍ਰੋਜਨ ਨਿਰਧਾਰਨ, ਫਾਸਫੇਟ ਘੁਲਣਸ਼ੀਲਤਾ ਅਤੇ ਸਾਈਡਰੋਫੋਰ ਦੇ ਉਤਪਾਦਨ ਰਾਹੀਂ ਪੋਸ਼ਟਿਕ ਵਿਕਾਸ ਨੂੰ ਉਸ਼ਾਹਿਤ ਕਰਦਾ ਹੈ। ਵਰਤੋਂ ਦਾ ਢੰਗ: ਇਸ ਬਾਇਓਫਰਟੀਲਾਈਜ਼ਰ ਦੀ ਵਰਤੋਂ ਬੀਜਾਂ ਲਈ ਕੀਤੀ ਜਾਂਦੀ ਹੈ। 250 ਗ੍ਰਾਮ ਦੇ ਦੋ ਪੈਕਟ (ਐਜ਼ੋਟੋਬੈਕਟਰ ਅਤੇ ਸਟ੍ਰੈਪਟੋਸਾਸੀਸ ਬੈਡਿਅਸ) ਨੂੰ ਇੱਕ ਲਿਟਰ ਪਾਣੀ ਵਿੱਚ ਮਿਲਾ ਕੇ ਮਿਸ਼ਰਨ ਤਿਆਰ ਕੀਤਾ ਜਾਂਦਾ ਹੈ ਜੋ ਕਿ 40 ਕਿੱਲੋ (ਇੱਕ ਏਕੜ) ਕਣਕ ਦੇ ਬੀਜ ਵਾਸਤੇ ਵਰਤਿਆ ਜਾਂਦਾ ਹੈ। ਇਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾ ਕੇ ਉਸੇ ਦਿਨ ਬਿਜਾਈ ਕਰ ਦਿੱਤੀ ਜਾਵੇ। ਕੀਟਨਾਸ਼ਕ ਅਤੇ ਫੰਜੀਸਾਈਡ ਨਾਲ ਇਲਾਜ ਕਰਨ ਤੋਂ ਬਾਅਦ ਬੀਜਾਂ ਨੂੰ ਸਿਫ਼ਾਰਸ਼ ਕੀਤੇ ਬਾਇਓ-ਫਰਟੀਲਾਈਜ਼ਰ ਦਾ ਟੀਕਾ ਲਾਉਣਾ ਚਾਹੀਦਾ ਹੈ। ਇਹ ਜੈਵਿਕ ਖਾਦ, ਮਾਇਕ੍ਰੋਬਾਇਓਲੋਜ਼ੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ 40 ਰੁਪਏ ਕੀਮਤ ’ਤੇ ਉਪਲਭਦ ਹੈ। *ਮਾਈਕਰੋਬਾਇਓਲੋਜੀ ਵਿਭਾਗ, ਪੀਏਯੂ, ਲੁਧਿਆਣਾ

ਟਾਪ ਹੈਡਲਾਈਨ

CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
Embed widget