Rice : ਵਿਦੇਸ਼ਾਂ ਨੇ ਪੰਜਾਬ ਤੋਂ ਚੌਲ ਲੈਣ ਤੋਂ ਕੀਤਾ ਇਨਕਾਰ, ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ, ਵਪਾਰੀਆਂ ਨੂੰ ਆਇਆ ਸੁੱਖ ਦਾ ਸਾਹ
10 pesticides used for rice : ਪੰਜਾਬ ਸਰਕਾਰ ਵੱਲੋਂ ਇਹ ਰੋਕ 1 ਅਗਸਤ ਲਗਾ ਦਿੱਤੀ ਗਈ ਹੈ। ਇਹਨਾਂ ਬੈਨ ਕੀਤੇ ਕੀਟਨਾਸ਼ਕਾਂ ਵਿੱਚ ਮੁੱਖ ਤੌਰ 'ਤੇ ਐਸੀਫੇਟ, ਬਿਊਪਰੋਫੇਜ਼ਿਨ, ਕਲੋਰਪਾਈਰੀਫੋਸ, ਹੈਕਸਾਕੋਨਾਜ਼ੋਲ ਹਨ, ਜੋ ਮਾਰਕਿਟ ਵਿੱਚ...
ਬਾਸਮਤੀ ਦੇ ਚੌਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ। ਬਾਸਮਤੀ ਦੀ ਫਸਲ ਪੱਕਣ ਤੋਂ ਬਾਅਦ ਉਸ ਦੇ ਚੌਲਾਂ ਦੀ ਕਟਾਈ ਤੋਂ ਲੈ ਕੇ ਸਾਂਭ ਸੰਭਾਲ ਸਬੰਧੀ ਵਰਤੇ ਜਾਣ ਵਾਲੇ ਕੀਟਨਾਸ਼ਕਾਂ 'ਤੇ ਮਾਨ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ। ਅਜਿਹੇ 10 ਕੀਟਨਾਸ਼ਕ ਸਨ ਜਿਹਨਾਂ ਦੀ ਹੁਣ ਮਾਰਕਿਟ ਵਿੱਚ ਵਿਕਰੀ ਨਹੀਂ ਹੋਵੇਗੀ।
ਬੈਨ ਕੀਤੇ ਇਹਨਾ ਕੀਟਨਾਸ਼ਕਾਂ ਵਿੱਚ ਸ਼ਾਮਲ ਹਨ - 1. ਐਸੀਫੈਟ, 2. ਬੁਪਰੋਫੇਜ਼ਿਨ, 3. ਕਲੋਰਪਾਈਫੋਸ, 4. ਹੈਕਸਾਕੋਨਾਜ਼ੋਲ, 5. ਪ੍ਰੋਪੀਕੋਨਾਜ਼ੋਲ, 6. ਥਿਆਮੇਥੋਕਸਮ, 7. ਪ੍ਰੋਫੇਨੋਫੋ, 8. ਇਮੀਡਾਕਲੋਪ੍ਰਿਡ, 9. ਕਾਰਬੈਂਡਾਜ਼ਿਮ, 10. ਟ੍ਰਾਈਸਾਈਕਲਾਜ਼ੋਲ
ਪੰਜਾਬ ਸਰਕਾਰ ਵੱਲੋਂ ਇਹ ਰੋਕ 1 ਅਗਸਤ ਲਗਾ ਦਿੱਤੀ ਗਈ ਹੈ। ਇਹਨਾਂ ਬੈਨ ਕੀਤੇ ਕੀਟਨਾਸ਼ਕਾਂ ਵਿੱਚ ਮੁੱਖ ਤੌਰ 'ਤੇ ਐਸੀਫੇਟ, ਬਿਊਪਰੋਫੇਜ਼ਿਨ, ਕਲੋਰਪਾਈਰੀਫੋਸ, ਹੈਕਸਾਕੋਨਾਜ਼ੋਲ ਹਨ, ਜੋ ਮਾਰਕਿਟ ਵਿੱਚ ਸਭ ਤੋਂ ਵੱਧ ਵਿਕਦੇ ਸਨ। ਇਹ ਪਾਬੰਦੀ ਬਾਸਮਤੀ ਚੌਲਾਂ ਦੀ ਤਿਆਰੀ 'ਤੇ ਇਨ੍ਹਾਂ ਕੀਟਨਾਸ਼ਕਾਂ ਦੇ ਜ਼ਹਿਰੀਲੇ ਤੱਤ ਪਾਏ ਜਾਣ ਤੋਂ ਬਾਅਦ 60 ਦਿਨਾਂ ਲਈ ਲਗਾਈ ਗਈ ਹੈ।
ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਵੀ ਵਾਰ-ਵਾਰ ਆਰਡਰ ਰੱਦ ਹੋਣ ਕਾਰਨ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਜ਼ਿਆਦਾ ਮਾਤਰਾ ਨੂੰ ਲੈ ਕੇ ਚਿੰਤਤ ਸੀ। ਵਿਦੇਸ਼ਾਂ ਵਿੱਚ ਟੈਸਟਾਂ ਵਿੱਚ ਵਾਰ-ਵਾਰ ਫੇਲ੍ਹ ਹੋਣ ਕਾਰਨ ਵਪਾਰੀ ਪੰਜਾਬ ਤੋਂ ਬਾਸਮਤੀ ਨੂੰ ਬਾਹਰ ਨਹੀਂ ਭੇਜ ਪਾ ਰਹੇ ਸਨ ਅਤੇ ਭਾਰਤੀ ਮੰਡੀ ਵਿੱਚ ਵੀ ਪੰਜਾਬ ਦੇ ਇਹਨਾ ਵਪਾਰੀਆਂ ਨੂੰ ਘੱਟ ਭਾਅ ਮਿਲ ਰਿਹਾ ਸੀ।
ਐਸੋਸੀਏਸ਼ਨ ਨੇ ਸਰਕਾਰ ਨੂੰ ਅਜਿਹੇ ਕਦਮ ਚੁੱਕਣ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਨੂੰ ਸਵੀਕਾਰਯੋਗ ਪੱਧਰ ਤੱਕ ਹੇਠਾਂ ਲਿਆਂਦਾ ਜਾ ਸਕੇ। ਤਾਂ ਜੋ ਉਹ ਬਿਨਾਂ ਕਿਸੇ ਮੁਸ਼ਕਲ ਦੇ ਪੰਜਾਬ ਤੋਂ ਬਾਸਮਤੀ ਦੀ ਬਰਾਮਦ ਨੂੰ ਵਧਾ ਸਕਣ।
ਖਾੜੀ ਦੇਸ਼ਾਂ ਤੋਂ ਲੈ ਕੇ ਯੂਰਪ ਦੇ ਕਈ ਦੇਸ਼ਾਂ ਵਿਚ ਪੰਜਾਬ ਤੋਂ ਭੇਜੀ ਗਈ ਬਾਸਮਤੀ ਵਿਚ ਕੀਟਨਾਸ਼ਕਾਂ ਦਾ ਅਸਰ ਦੇਖਣ ਨੂੰ ਮਿਲਿਆ। ਉਥੋਂ ਪੰਜਾਬ ਤੋਂ ਭੇਜੀ ਗਈ ਬਾਸਮਤੀ ਚੌਲਾਂ ਦੀ ਖੇਪ ਕਈ ਵਾਰ ਰੱਦ ਕਰਕੇ ਵਾਪਸ ਭੇਜੀ ਜਾ ਚੁੱਕੀ ਹੈ। ਵਾਰ-ਵਾਰ ਅਜਿਹਾ ਹੋਣ ਕਾਰਨ ਕਈ ਦੇਸ਼ਾਂ ਨੇ ਭਾਰਤ ਤੋਂ ਖਾਸ ਕਰਕੇ ਪੰਜਾਬ ਤੋਂ ਦਰਾਮਦ ਹੋਣ ਵਾਲੀ ਬਾਸਮਤੀ 'ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਸਰਕਾਰ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਵੀ ਸੂਚਿਤ ਕਰ ਦਿੱਤਾ ਹੈ। ਇਨ੍ਹਾਂ ਸਾਰੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਇਹ ਪਾਬੰਦੀ ਲਗਾਈ ਗਈ ਹੈ।