ਕੈਪਟਨ ਦੇ ਪਸ਼ੂ-ਪਾਲਣ ਮੰਤਰੀ ਦਾ ਵਿਵਾਦਿਤ ਬਿਆਨ- 'ਬਾਬਾ ਰਾਮਦੇਵ ਅੰਡੇ ਵੇਚਣ ਤਾਂ ਜ਼ਰੂਰ ਖਾਣਗੇ ਲੋਕ'
ਅੰਡਿਆਂ ਦੇ ਵਾਧੂ ਉਤਪਾਦਨ ਦੇ ਬਾਵਜੂਦ, ਖਪਤ ਵਿੱਚ ਵਾਧਾ ਨਾ ਹੋਣ ਕਰਕੇ ਉਨ੍ਹਾਂ ਬਾਬਾ ਰਾਮਦੇਵ ਨੂੰ ਟੀਵੀ ਉੱਤੇ ਜਨਤਕ ਤੌਰ 'ਤੇ ਅੰਡੇ ਖਾਣ ਦੀ ਅਪੀਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜੇ ਬਾਬਾ ਰਾਮਦੇਵ ਟੀਵੀ 'ਤੇ ਅੰਡੇ ਵੇਚਣੇ ਸ਼ੁਰੂ ਕਰ ਦੇਣ ਤਾਂ ਲੋਕ ਨਿਸ਼ਚਤ ਤੌਰ 'ਤੇ ਅੰਡੇ ਖਾਣਾ ਸ਼ੁਰੂ ਕਰ ਦੇਣਗੇ ਤੇ ਇਸ ਦੀ ਸੇਲ ਇੰਨੀ ਵਧ ਜਾਵੇਗਾ ਕਿ ਅਮਿਤਾਭ ਬੱਚਨ ਵੀ ਮੁਕਾਬਲਾ ਨਹੀਂ ਕਰ ਸਕਦੇ।
ਚੰਡੀਗੜ੍ਹ: ਪੰਜਾਬ ਦੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਇੱਕ ਬਿਆਨ ਤੋਂ ਬਾਅਦ ਵਿਵਾਦਾਂ ਵਿਚ ਆ ਗਏ ਹਨ। ਅੰਡਿਆਂ ਦੇ ਵਾਧੂ ਉਤਪਾਦਨ ਦੇ ਬਾਵਜੂਦ, ਖਪਤ ਵਿੱਚ ਵਾਧਾ ਨਾ ਹੋਣ ਕਰਕੇ ਉਨ੍ਹਾਂ ਬਾਬਾ ਰਾਮਦੇਵ ਨੂੰ ਟੀਵੀ ਉੱਤੇ ਜਨਤਕ ਤੌਰ 'ਤੇ ਅੰਡੇ ਖਾਣ ਦੀ ਅਪੀਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜੇ ਬਾਬਾ ਰਾਮਦੇਵ ਟੀਵੀ 'ਤੇ ਅੰਡੇ ਵੇਚਣੇ ਸ਼ੁਰੂ ਕਰ ਦੇਣ ਤਾਂ ਲੋਕ ਨਿਸ਼ਚਤ ਤੌਰ 'ਤੇ ਅੰਡੇ ਖਾਣਾ ਸ਼ੁਰੂ ਕਰ ਦੇਣਗੇ ਤੇ ਇਸ ਦੀ ਸੇਲ ਇੰਨੀ ਵਧ ਜਾਵੇਗਾ ਕਿ ਅਮਿਤਾਭ ਬੱਚਨ ਵੀ ਮੁਕਾਬਲਾ ਨਹੀਂ ਕਰ ਸਕਦੇ।
ਦਰਅਸਲ, ਵਿਸ਼ਵ ਅੰਡਾ ਦਿਵਸ ਮੌਕੇ ਸ਼ੁੱਕਰਵਾਰ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਵਿਚ ਅੰਡਿਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਬਾਰੇ ਹਰ ਤਰਾਂ ਦੀ ਰਾਏ ਹੈ ਕਿ ਅੰਡਾ ਸ਼ਾਕਾਹਾਰੀ ਹੈ ਜਾਂ ਮਾਸਾਹਾਰੀ। ਬਹੁਤ ਸਾਰੇ ਲੋਕ ਇਸਨੂੰ ਸ਼ਾਕਾਹਾਰੀ ਤੇ ਬਹੁਤ ਸਾਰੇ ਲੋਕ ਇਸ ਨੂੰ ਮਾਸਾਹਾਰੀ ਮੰਨਦੇ ਹਨ। ਭਾਰਤ ਵਿੱਚ ਧਰਮ ਬਹੁਤ ਸਾਰੀਆਂ ਮੁਸ਼ਕਲਾਂ ਦਾ ਕਾਰਨ ਹੈ। ਦੇਸ਼ ਵਿਚ ਅੰਡੇ ਦੀ ਸਪਲਾਈ ਸਰਪਲੱਸ ਹੈ, ਪਰ ਇਸ ਦੇ ਬਾਵਜੂਦ ਮਾਰਕੀਟਿੰਗ ਦੀ ਸਮੱਸਿਆ ਹੈ।
ਮੰਤਰੀ ਬਾਜਵਾ ਨੇ ਸ਼ੰਕਰਾਚਾਰੀਆ ਅਤੇ ਹੋਰ ਹਿੰਦੂ ਧਾਰਮਿਕ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਇਹ ਦੱਸਣ ਕਿ ਕੀ ਅੰਡੇ ਸ਼ਾਕਾਹਾਰੀ ਹਨ ਜਾਂ ਮਾਸਾਹਾਰੀ। ਲੋਕ ਉਨ੍ਹਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਨਗੇ। ਇਸ ਨਲਾ ਅੰਡਿਆਂ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਅੰਡਾ ਖਾਣਾ ਚਾਹੁੰਦੇ ਹਨ, ਪਰ ਉਹ ਇਸ ਨੂੰ ਮਾਸਾਹਾਰੀ ਹੋਣ ਕਰਕੇ ਨਹੀਂ ਖਾ ਰਹੇ।