ਪੰਜਾਬ 'ਚ ਇਸ ਹਫਤੇ ਕਿਹੋ ਜਿਹਾ ਰਹੇਗਾ ਮੌਸਮ, ਕਿਸਾਨਾਂ ਨੂੰ ਫਸਲਾਂ ਲਈ ਇਹ ਸਲਾਹ
ਪੰਜਾਬ ਵਿੱਚ ਠੰਢ ਤੋਂ ਥੋੜ੍ਹੀ ਰਾਹਤ ਮਿਲਦੀ ਦਿਖ ਰਹੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 1 ਜਨਵਰੀ ਤੋਂ 15 ਫਰਵਰੀ ਦੇ ਵਿਚਾਲੇ ਆਮ ਨਾਲੋਂ 63% ਘੱਟ ਮੀਂਹ ਪਿਆ ਹੈ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵੀ ਆਮ ਨਾਲੋਂ ਜ਼ਿਆਦਾ ਹੀ ਹੈ।
ਚੰਡੀਗੜ੍ਹ: ਪੰਜਾਬ ਵਿੱਚ ਠੰਢ ਤੋਂ ਥੋੜ੍ਹੀ ਰਾਹਤ ਮਿਲਦੀ ਦਿਖ ਰਹੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 1 ਜਨਵਰੀ ਤੋਂ 15 ਫਰਵਰੀ ਦੇ ਵਿਚਾਲੇ ਆਮ ਨਾਲੋਂ 63% ਘੱਟ ਮੀਂਹ ਪਿਆ ਹੈ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵੀ ਆਮ ਨਾਲੋਂ ਜ਼ਿਆਦਾ ਹੀ ਹੈ। ਅੰਮ੍ਰਿਤਸਰ ਵਿੱਚ ਸੰਘਣੇ ਕੋਹਰੇ ਦੇ ਕਾਰਨ ਪਾਰਾ ਆਮ ਤੋਂ ਹੇਠਾ ਰਿਹਾ ਪਰ ਹੁਣ ਇੱਥੇ ਵੀ ਕੋਹਰੇ 'ਚ ਕਮੀ ਆਉਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਇਸ ਹਫ਼ਤੇ ਵੀ ਰਾਤ ਤੇ ਦਿਨ ਦਾ ਤਾਪਮਾਨ ਆਮ ਨਾਲੋਂ ਉਪਰ ਬਣੇ ਰਹਿਣ ਦੀ ਸੰਭਾਵਨਾ ਹੈ।
ਹਾਲਾਂਕਿ ਕੁਝ ਇਲਾਕਿਆਂ ਵਿੱਚ ਦਰਮਿਆਨੇ ਤੋਂ ਸੰਘਣਾ ਕੋਹਰ ਛਾਏ ਰਹਿਣ ਦੀ ਸੰਭਾਵਨਾ ਹੈ। ਬਾਰਸ਼ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਵੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਵਿੱਚ 21 ਤੇ 22 ਫਰਵਰੀ ਨੂੰ ਹਲਕੀ ਬੱਦਲਵਾਈ ਹੋਏਗੀ। ਇਸ ਦੌਰਾਨ ਉੱਤਰੀ ਨੀਵੇਂ ਸ਼ਹਿਰਾਂ ਵਿੱਚ ਇੱਕ-ਦੋ ਥਾਂ ਹਲਕੇ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।
ਮੌਸਮ ਸਬੰਧੀ ਪੰਜਾਬ ਦੇ ਕਿਸਾਨਾਂ ਨੂੰ ਸਲਾਹ
ਸੁੱਕੇ ਮੌਸਮ ਤੇ ਤਾਪਮਾਨ 'ਚ ਵਾਧੇ ਦੀ ਭਵਿੱਖਬਾਣੀ ਨੂੰ ਧਿਆਨ 'ਚ ਰੱਖਦਿਆਂ, ਕਿਸਾਨਾਂ ਨੂੰ ਖੜ੍ਹੀਆਂ ਫਸਲਾਂ ਵਿਚ ਢੁਕਵੀਂ ਨਮੀ ਬਣਾਈ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ। ਮੌਸਮ ਵਿੱਚ ਤਬਦੀਲੀ ਆਉਣ ਕਾਰਨ ਫਸਲਾਂ ਵਿੱਚ ਕੀੜੇ-ਮਕੌੜੇ ਵੱਧ ਸਕਦੇ ਹਨ, ਇਸ ਲਈ ਫਸਲਾਂ ਦੀ ਨਿਰੰਤਰ ਨਿਗਰਾਨੀ ਰੱਖਣ ਦੀ ਲੋੜ ਹੈ। ਕਣਕ ਦੀ ਫਸਲ ਵਿੱਚ ਐਫੀਡ ਦੇ ਫੈਲਣ ਦੀ ਨਿਯਮਤ ਰੂਪ ਵਿੱਚ ਨਿਗਰਾਨੀ ਕਰਨ ਦੀ ਲੋੜ ਹੈ। ਸੰਕਰਮਣ ਵਾਧੇ ਤਾਂ 20 ਗ੍ਰਾਮ ਇੱਕਤਾਰਾ ਪ੍ਰਤੀ 100 ਲੀਟਰ ਪਾਣੀ ਵਿੱਚ ਮਿਲਾਕੇ ਇੱਕ ਏਕੜ ਦੀ ਦਰ ਨਾਲ ਛਿੜਕਾਅ ਕਰੋ।
ਸਰ੍ਹੋਂ ਦੀ ਫਸਲ ਵਿੱਚ ਸਫੇਦ ਰੋਲੀ ਦੀ ਬਿਮਾਰੀ ਤੋਂ ਬਚਾਅ ਲਈ, ਪ੍ਰਤੀ ਏਕੜ 'ਚ 250 ਗ੍ਰਾਮ ਰੀਡੋਮਿਲ ਗੋਲਡ ਨੂੰ 200 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਵਿੱਚ ਛਿੜਕ ਕਰੋ। ਸੂਰਜਮੁਖੀ ਦੀ ਬਿਜਾਈ ਜਲਦੀ ਪੂਰੀ ਕਰ ਲਵੋ। ਚੰਗੀ ਪੈਦਾਵਾਰ ਲਈ, PSH-569 ਕਿਸਮ ਦੀ ਚੋਣ ਕੀਤੀ ਜਾ ਸਕਦੀ ਹੈ।