ਪੜਚੋਲ ਕਰੋ

ਪੰਜਾਬ ਨੂੰ ਰਾਹਤ ! ਰਿਜ਼ਰਵ ਬੈਂਕ ਵੱਲੋਂ ਕਣਕ ਦੀ ਖਰੀਦ ਲਈ ਸੀਸੀਐਲ 'ਚ ਮਈ ਦੇ ਅਖੀਰ ਤੱਕ ਵਾਧਾ

ਭਾਰਤੀ ਰਿਜ਼ਰਵ ਬੈਂਕ ਨੇ ਸੂਬੇ ਵਿਚ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਵਾਸਤੇ ਨਗਦ ਹੱਦ ਕਰਜ਼ਾ ਮਈ, 2022 ਦੇ ਅਖੀਰ ਤੱਕ ਵਧਾ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਰਬੀਆਈ ਨੇ ਮਈ, 2022 ਦੇ ਅਖੀਰ ਤੱਕ 3378.15 ਕਰੋੜ ਰੁਪਏ ਦੀ ਸੀਸੀਐਲ ਵਧਾਈ ਹੈ।

ਚੰਡੀਗੜ੍ਹ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੂਬੇ ਵਿਚ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਵਾਸਤੇ ਨਗਦ ਹੱਦ ਕਰਜ਼ਾ (ਸੀਸੀਐਲ) ਮਈ, 2022 ਦੇ ਅਖੀਰ ਤੱਕ ਵਧਾ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਰਬੀਆਈ ਨੇ ਮਈ, 2022 ਦੇ ਅਖੀਰ ਤੱਕ 3378.15 ਕਰੋੜ ਰੁਪਏ ਦੀ ਸੀਸੀਐਲ ਵਧਾਈ ਹੈ। ਇਸ ਵਾਧੇ ਨਾਲ ਅਪਰੈਲ, 2022 ਦੇ ਅਖੀਰ ਤੱਕ ਪਹਿਲਾਂ ਹੀ ਮਨਜ਼ੂਰ ਕੀਤੀ  24,773.11 ਕਰੋੜ ਰੁਪਏ ਦੀ ਸੀਸੀਐਲ ਹੁਣ ਮਈ 2022 ਦੇ ਅਖੀਰ ਤੱਕ ਲਈ 28,151.26 ਕਰੋੜ ਰੁਪਏ ਹੋ ਗਈ ਹੈ।

ਹਾੜ੍ਹੀ ਮੰਡੀਕਰਨ ਸੀਜ਼ਨ, 2022 ਵਾਸਤੇ ਨਵੇਂ ਖਾਤੇ ਇੱਕ ਹੇਠ ਕਣਕ ਦੀ ਖਰੀਦ ਵਾਸਤੇ ਮਿਆਦ ਵਿਚ ਕੀਤੇ ਵਾਧੇ ਦਾ ਵਿਸ਼ਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਐਸਬੀਆਈ ਵੱਲੋਂ ਫੰਡ ਜਾਰੀ ਕੀਤੇ ਜਾਣਗੇ।

ਇਹ ਫੰਡ ਸਿਰਫ ਉਦੋਂ ਜਾਰੀ ਕੀਤੇ ਜਾਂਦੇ ਹਨ ਜਦੋਂ ਪੰਜਾਬ ਸਰਕਾਰ, ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਪ੍ਰਾਪਤ ਭਾਰਤ ਦੇ ਸੰਵਿਧਾਨ ਦੀ ਧਾਰਾ 293 (3) ਦੇ ਅਧੀਨ ਸਹਿਮਤੀ ਪੱਤਰ ਸੌਂਪ ਦਿੰਦੀ ਹੈ ਤੇ ਇਹ ਸੂਬਾ ਸਰਕਾਰ ਦੇ ਸਾਰੇ ਅਨਾਜ ਕ੍ਰੈਡਿਟ ਖਾਤੇ ਸਟਾਕ ਕੀਮਤ ਦੇ ਮੁਕੰਮਲ ਭੁਗਤਾਨ ਦੀ ਤਸਦੀਕ ਕਰਨ ਨਾਲ ਜੋੜਿਆ ਗਿਆ ਹੈ।

ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੇ ਖ਼ਰੀਦ ਸੀਜ਼ਨ 2022-23 ਦੌਰਾਨ ਕਿਸਾਨੀ ਭਾਈਚਾਰੇ ਨੂੰ 13000 ਕਰੋੜ ਰੁਪਏ ਤੋਂ ਵੱਧ ਦੀਆਂ ਅਦਾਇਗੀਆਂ ਕੀਤੀਆਂ ਗਈਆਂ ਹਨ ਅਤੇ 25 ਅਪ੍ਰੈਲ ਤੱਕ ਇਹ ਅੰਕੜਾ 13,697.09 ਕਰੋੜ ਰੁਪਏ ਹੋ ਗਿਆ ਸੀ। ਇਹ ਜਾਣਕਾਰੀ ਦਿੰਦਿਆਂ ਅੱਜ ਖ਼ੁਰਾਕ ਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਸੀ ਕਿ ਪਿਛਲੇ ਇੱਕ ਦਹਾਕੇ ਦੌਰਾਨ ਕਿਸਾਨਾਂ ਨੂੰ ਕੀਤੀ ਗਈ ਇਹ ਸਭ ਤੋਂ ਵੱਧ ਅਦਾਇਗੀ ਹੈ।

ਮੰਤਰੀ ਨੇ ਕਿਹਾ ਸੀ ਕਿ ਇਸ ਸਾਲ ਦੌਰਾਨ ਜਾਰੀ ਕੀਤੇ ਗਏ ਕੁੱਲ ਘੱਟੋ-ਘੱਟ ਸਮਰਥਨ ਮੁੱਲ ਦਾ ਭੁਗਤਾਨ ਪਿਛਲੇ ਸਾਲ ਇਸੇ ਮਿਤੀ ਤੱਕ (4754.42 ਕਰੋੜ ਰੁਪਏ) ਕੀਤੇ ਗਏ ਭੁਗਤਾਨ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਇਹ ਰਿਕਾਰਡ ਤੋੜ ਅੰਕੜੇ ਮੁੱਖ ਮੰਤਰੀ ਦੇ ਸਖ਼ਤ ਨਿਰਦੇਸ਼ਾਂ 'ਤੇ ਸੂਬਾ ਸਰਕਾਰ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਵਿੱਚ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਦਾ ਨਤੀਜਾ ਹਨ। ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਅੱਗੇ ਵੀ ਕਿਸਾਨਾਂ ਦੀ ਮਿਹਨਤ ਨਾਲ ਉਗਾਈ ਫ਼ਸਲ ਦੀ ਨਿਰਵਿਘਨ ਵਿਕਰੀ ਦੀ ਸਹੂਲਤ ਲਈ ਹਰ ਸੰਭਵ ਕਦਮ ਚੁੱਕਣਾ ਜਾਰੀ ਰੱਖੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੂਰੀ ਰਾਤ ਰੂਸ ਨੇ ਕੀਤਾ ਹਮਲਾ, ਯੂਕਰੇਨ 'ਚ ਹੋਇਆ ਬਲੈਕਆਊਟ! ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਤੋਂ ਮੰਗੀ ਮਦਦ

ਤੁਰੰਤ ਫੋਨ ਤੋਂ ਡਿਲੀਟ ਕਰ ਦਿਓ ਆਹ 15 ਫਰਜ਼ੀ Loan Apps, 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਣਾ ਚੁੱਕੇ ਸ਼ਿਕਾਰ

ਪੰਜਾਬ ਪੁਲਿਸ ਦਾ ASI ਗ੍ਰਿਫ਼ਤਾਰ, ਰਿਸ਼ਵਤ ਲੈਂਦਿਆਂ ਹੋਇਆ ਕਾਬੂ

ਪੰਜਾਬ ਦੇ 9 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਲੋਕਾਂ ਦਾ ਸਾਹ ਲੈਣਾ ਹੋਇਆ ਸੌਖਾ, ਜਾਣੋ ਆਪਣੇ ਸ਼ਹਿਰ ਦਾ ਹਾਲ

ABP Premium

ਵੀਡੀਓਜ਼

ਸੁਣੋ Indian Toilet ਸੀਟ ਦੇ ਫਾਇਦੇ..ਖਿਨੌਰੀ ਮੌਰਚੇ 'ਚ ਕਿਸਾਨ ਬੀਬੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇBKU Leader ਜਗਜੀਤ ਸਿੰਘ ਡੱਲੇਵਾਲ ਦੀ ਰਿਹਾਈ ਲਈ ਹੁਣ ਕੀ ਕਰਨਗੇ ਕਿਸਾਨBKU Leader Jagjit Singh Dhalewal ਦੇ ਪੁੱਤਰ ਨੇ ਦੱਸੀਆ ਪੁਲਿਸ ਨੇ ਕਿਵੇਂ ਚੁੱਕਿਆ ਡੱਲੇਵਾਲ ਨੂੰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੂਰੀ ਰਾਤ ਰੂਸ ਨੇ ਕੀਤਾ ਹਮਲਾ, ਯੂਕਰੇਨ 'ਚ ਹੋਇਆ ਬਲੈਕਆਊਟ! ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਤੋਂ ਮੰਗੀ ਮਦਦ
ਪੂਰੀ ਰਾਤ ਰੂਸ ਨੇ ਕੀਤਾ ਹਮਲਾ, ਯੂਕਰੇਨ 'ਚ ਹੋਇਆ ਬਲੈਕਆਊਟ! ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਤੋਂ ਮੰਗੀ ਮਦਦ
ਤੁਰੰਤ ਫੋਨ ਤੋਂ ਡਿਲੀਟ ਕਰ ਦਿਓ ਆਹ 15 ਫਰਜ਼ੀ Loan Apps, 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਣਾ ਚੁੱਕੇ ਸ਼ਿਕਾਰ
ਤੁਰੰਤ ਫੋਨ ਤੋਂ ਡਿਲੀਟ ਕਰ ਦਿਓ ਆਹ 15 ਫਰਜ਼ੀ Loan Apps, 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਣਾ ਚੁੱਕੇ ਸ਼ਿਕਾਰ
ਪੰਜਾਬ ਪੁਲਿਸ ਦਾ ASI ਗ੍ਰਿਫ਼ਤਾਰ, ਰਿਸ਼ਵਤ ਲੈਂਦਿਆਂ ਹੋਇਆ ਕਾਬੂ
ਪੰਜਾਬ ਪੁਲਿਸ ਦਾ ASI ਗ੍ਰਿਫ਼ਤਾਰ, ਰਿਸ਼ਵਤ ਲੈਂਦਿਆਂ ਹੋਇਆ ਕਾਬੂ
ਪੰਜਾਬ ਦੇ 9 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਲੋਕਾਂ ਦਾ ਸਾਹ ਲੈਣਾ ਹੋਇਆ ਸੌਖਾ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ ਦੇ 9 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਲੋਕਾਂ ਦਾ ਸਾਹ ਲੈਣਾ ਹੋਇਆ ਸੌਖਾ, ਜਾਣੋ ਆਪਣੇ ਸ਼ਹਿਰ ਦਾ ਹਾਲ
ਮੋਗਾ ਦੇ ਧਰਮਕੋਟ 'ਚ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗੀ ਪੰਜਾਬ ਰੋਡਵੇਜ਼ ਦੀ ਬੱਸ, ਕਈ ਜ਼ਖ਼ਮੀ

ਪੈਨ ਕਾਰਡ ਅਪਗ੍ਰੇਡ ਨਹੀਂ ਕਰਵਾਇਆ ਤਾਂ ਬੰਦ ਹੋ ਜਾਵੇਗਾ? ਜਾਣ ਲਓ ਨਵਾਂ ਨਿਯਮ

Baba Siddique Murder Case: 'ਟੈਨਸ਼ਨ ਨਾ ਲਓ, ਕਤਲ ਕਰੋ', ਬਾਬਾ ਸਿੱਦੀਕੀ ਕਤਲਕਾਂਡ 'ਚ ਹੋਇਆ ਵੱਡਾ ਖੁਲਾਸਾ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29-11-2024

Embed widget