Russia Ukraine War: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੋਂ ਭਾਰਤ ਚਿੰਤਤ, ਨਿਰਮਲਾ ਸੀਤਾਰਮਨ ਨੇ ਕਿਹਾ- ਪ੍ਰਭਾਵਿਤ ਹੋ ਸਕਦਾ ਖੇਤੀ ਸੈਕਟਰ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਪੰਜਵਾਂ ਦਿਨ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਯੂਕਰੇਨ ਨਾਲ ਵਪਾਰਕ ਸਬੰਧਾਂ 'ਤੇ ਪੈਣ ਵਾਲੇ ਪ੍ਰਭਾਵ 'ਤੇ ਚਿੰਤਾ ਪ੍ਰਗਟਾਈ।
Russia Ukraine War Modi Government Finance Minister Nirmala Sitharaman Press Conference Import Export Issue
ਨਵੀਂ ਦਿੱਲੀ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਪੰਜਵਾਂ ਦਿਨ ਹੈ। ਭਾਰਤ ਸਮੇਤ ਪੂਰੀ ਦੁਨੀਆ ਯੂਕਰੇਨ ਦੇ ਹਾਲਾਤ 'ਤੇ ਨਜ਼ਰ ਰੱਖ ਰਹੀ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਅਤੇ ਯੂਕਰੇਨ ਨਾਲ ਵਪਾਰਕ ਸਬੰਧਾਂ 'ਤੇ ਪੈਣ ਵਾਲੇ ਪ੍ਰਭਾਵ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਯੂਕਰੇਨ ਨੂੰ ਹੋਣ ਵਾਲੇ ਸਾਡੀ ਦਰਾਮਦ ਅਤੇ ਬਰਾਮਦ 'ਤੇ ਪ੍ਰਭਾਵ ਦਾ ਸਵਾਲ ਹੈ, ਅਸੀਂ ਇਸ ਗੱਲ ਨੂੰ ਲੈ ਕੇ ਚਿੰਤਤ ਹਾਂ ਕਿ ਉਥੋਂ ਭਾਰਤ ਨੂੰ ਕੀ ਆਉਂਦਾ ਹੈ। ਪਰ ਮੈਂ ਇਸ ਬਾਰੇ ਵਧੇਰੇ ਚਿੰਤਤ ਹਾਂ ਕਿ ਸਾਡੇ ਨਿਰਯਾਤਕਾਂ, ਖਾਸ ਕਰਕੇ ਰੂਸ ਅਤੇ ਯੂਕਰੇਨ ਦੇ ਖੇਤੀ ਸੈਕਟਰ ਦਾ ਕੀ ਹੋਵੇਗਾ।
As regards the bearing that (#RussiaUkraineCrisis) will have on our immediate imports&exports to Ukraine, we're rightly worried about what comes from there. But I'm more worried about what will happen to our exporters,p articularly farmer sector to Russia & Ukraine: FM in Chennai pic.twitter.com/GiTaM65gKk
— ANI (@ANI) February 28, 2022
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਲਈ ਮੈਂ ਇਨ੍ਹਾਂ ਦੋਵਾਂ ਮੁੱਦਿਆਂ 'ਤੇ ਵਿਆਪਕ ਵਿਚਾਰ ਰੱਖਾਂਗੀ...ਅਸੀਂ ਪਹਿਲਾਂ ਹੀ ਐਮਰਜੈਂਸੀ ਦੀ ਸਥਿਤੀ ਨੂੰ ਦੇਖ ਰਹੇ ਹਾਂ, ਪਰ ਮੈਨੂੰ ਵੱਖ-ਵੱਖ ਸਬੰਧਤ ਮੰਤਰਾਲਿਆਂ ਰਾਹੀਂ ਪੂਰਾ ਮੁਲਾਂਕਣ ਕਰਨਾ ਹੋਵੇਗਾ ਅਤੇ ਫਿਰ ਹੀ ਇਸ 'ਤੇ ਟਿੱਪਣੀ ਕਰ ਸਕਾਂਗੀ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਬੇਫਿਕਰ ਹੋ ਸਕਦੇ ਹੋ ਕਿ ਅਸੀਂ ਇਸ ਮਾਮਲੇ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿਉਂਕਿ ਇਸ ਦਾ ਅਸਰ ਆਉਣ ਵਾਲੀਆਂ ਜ਼ਰੂਰੀ ਚੀਜ਼ਾਂ 'ਤੇ ਪੈਣ ਵਾਲਾ ਹੈ।
ਨਿਰਮਲਾ ਸੀਤਾਰਮਨ ਨੇ ਟਕਰਾਅ ਕਾਰਨ ਅਦਾਇਗੀਆਂ ਵਿੱਚ ਕਿਸੇ ਮੁਸ਼ਕਲ ਬਾਰੇ ਉਦਯੋਗ ਤੋਂ ਫੀਡਬੈਕ ਮੰਗਿਆ। ਉਨ੍ਹਾਂ ਕਿਹਾ ਕਿ ਅਸੀਂ ਦਵਾਈ ਦੀ ਬਰਾਮਦ ਅਤੇ ਖਾਦਾਂ ਦੀ ਦਰਾਮਦ ਨੂੰ ਲੈ ਕੇ ਚਿੰਤਤ ਹਾਂ। ਦੂਜੇ ਪਾਸੇ ਯੂਕਰੇਨ ਵਿੱਚ ਚੱਲ ਰਹੇ ਸੰਕਟ ਨੂੰ ਲੈ ਕੇ ਭਾਰਤ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਉੱਚ ਪੱਧਰੀ ਮੀਟਿੰਗ ਬੁਲਾਈ। ਸੂਤਰਾਂ ਮੁਤਾਬਕ ਚਾਰ ਕੇਂਦਰੀ ਮੰਤਰੀ ਕਰੇਨ ਦੇ ਗੁਆਂਢੀ ਮੁਲਕਾਂ ਦਾ ਦੌਰਾ ਕਰਨਗੇ ਤਾਂ ਜੋ ਉੱਥੇ ਫਸੇ ਵਿਦਿਆਰਥੀਆਂ ਦੇ ਬਚਾਅ ਕਾਰਜਾਂ ਵਿੱਚ ਮਦਦ ਕੀਤੀ ਜਾ ਸਕੇ। ਇਹ ਮੰਤਰੀ ਭਾਰਤ ਦੇ ਵਿਸ਼ੇਸ਼ ਦੂਤ ਵਜੋਂ ਜਾ ਰਹੇ ਹਨ ਜਿਸ 'ਚ ਸਰਕਾਰ ਨੇ ਹਰਦੀਪ ਪੁਰੀ, ਜੋਤੀਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਅਤੇ ਸਾਬਕਾ ਫੌਜ ਮੁਖੀ ਵੀ.ਕੇ. ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋ: ਰੋਹਿਤ ਸ਼ਰਮਾ ਬਣੇ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਖਿਡਾਰੀ, ਟੀਮ ਇੰਡੀਆ ਨੇ ਕੀਤੀ ਇਸ ਵੱਡੇ ਰਿਕਾਰਡ ਦੀ ਬਰਾਬਰੀ