(Source: ECI/ABP News/ABP Majha)
ਰੋਹਿਤ ਸ਼ਰਮਾ ਬਣੇ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਖਿਡਾਰੀ, ਟੀਮ ਇੰਡੀਆ ਨੇ ਕੀਤੀ ਇਸ ਵੱਡੇ ਰਿਕਾਰਡ ਦੀ ਬਰਾਬਰੀ
ਟੀਮ ਇੰਡੀਆ ਨੇ ਸ਼੍ਰੀਲੰਕਾ ਖਿਲਾਫ ਸੀਰੀਜ਼ ਦਾ ਤੀਜਾ ਤੇ ਆਖਰੀ ਟੀ-20 ਮੈਚ 6 ਵਿਕਟਾਂ ਨਾਲ ਜਿੱਤ ਲਿਆ ਹੈ।
IND vs SL 3rd T20 Rohit Sharma become Most T20 International Record Team India equals continuous winning record
ਨਵੀਂ ਦਿੱਲੀ: ਸ਼੍ਰੀਲੰਕਾ ਦੇ ਖਿਲਾਫ ਟੀ-20 ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ (IND vs SL 3rd T20) ਟੀਮ ਇੰਡੀਆ ਲਈ ਬਹੁਤ ਖਾਸ ਸੀ। ਇਸ ਮੈਚ 'ਚ ਟਾਸ 'ਤੇ ਆਉਂਦੇ ਹੀ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਹੁਣ ਉਹ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਖਿਡਾਰੀ ਬਣ ਗਿਆ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਇਹ ਮੈਚ ਜਿੱਤ ਕੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਲਗਾਤਾਰ ਸਭ ਤੋਂ ਵੱਧ ਜਿੱਤਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਰੋਹਿਤ ਨੇ ਕਿਸ ਨੂੰ ਛੱਡਿਆ ਪਿੱਛੇ?
ਰੋਹਿਤ ਸ਼ਰਮਾ ਨੇ ਸਭ ਤੋਂ ਜ਼ਿਆਦਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦੇ ਮਾਮਲੇ 'ਚ ਪਾਕਿਸਤਾਨ ਦੇ ਸ਼ੋਏਬ ਮਲਿਕ ਨੂੰ ਪਿੱਛੇ ਛੱਡ ਦਿੱਤਾ ਹੈ। ਸ਼੍ਰੀਲੰਕਾ ਖਿਲਾਫ ਤੀਜੇ ਟੀ-20 ਤੋਂ ਪਹਿਲਾਂ ਰੋਹਿਤ ਸ਼ਰਮਾ ਅਤੇ ਸ਼ੋਏਬ ਮਲਿਕ ਨੇ ਸਾਂਝੇ ਤੌਰ 'ਤੇ ਇਹ ਰਿਕਾਰਡ ਆਪਣੇ ਨਾਂਅ ਕੀਤਾ ਸੀ। ਦੋਵਾਂ ਖਿਡਾਰੀਆਂ ਦੇ ਨਾਂ 124-124 ਟੀ-20 ਅੰਤਰਰਾਸ਼ਟਰੀ ਮੈਚ ਦਰਜ ਹਨ। ਹੁਣ ਰੋਹਿਤ ਇਸ ਦੌੜ ਵਿੱਚ ਅੱਗੇ ਨਿਕਲ ਗਏ ਹਨ। ਰੋਹਿਤ ਨੇ ਹੁਣ ਤੱਕ 125 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।
ਇਹ ਹਨ ਟੌਪ 5 ਖਿਡਾਰੀ ਜਿਨ੍ਹਾਂ ਨੇ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡੇ
1. ਰੋਹਿਤ ਸ਼ਰਮਾ (ਭਾਰਤ): 125 ਮੈਚ
2. ਸ਼ੋਏਬ ਮਲਿਕ (ਪਾਕਿਸਤਾਨ): 124 ਮੈਚ
3. ਮੁਹੰਮਦ ਹਫੀਜ਼ (ਪਾਕਿਸਤਾਨ): 119 ਮੈਚ
4. ਇਓਨ ਮੋਰਗਨ (ਇੰਗਲੈਂਡ): 115 ਮੈਚ
5. ਮਹਿਮੂਦੁੱਲਾ (ਬੰਗਲਾਦੇਸ਼): 113 ਮੈਚ
ਟੀਮ ਇੰਡੀਆ ਨੇ ਇਸ ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ
ਟੀਮ ਇੰਡੀਆ ਦੀ ਟੀ-20 'ਚ ਇਹ ਲਗਾਤਾਰ 12ਵੀਂ ਜਿੱਤ ਸੀ। ਇਸ ਮੈਚ ਨੂੰ ਜਿੱਤ ਕੇ ਟੀਮ ਇੰਡੀਆ ਨੇ ਅਫਗਾਨਿਸਤਾਨ ਅਤੇ ਰੋਮਾਨੀਆ ਦੇ ਲਗਾਤਾਰ 12-12 ਟੀ-20 ਮੈਚ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਹਾਲਾਂਕਿ ਰੋਮਾਨੀਆ ਦੀ ਟੀਮ ਕੋਲ ਅਜੇ ਵੀ ਇਸ ਰਿਕਾਰਡ ਨੂੰ ਅੱਗੇ ਲਿਜਾਣ ਦਾ ਮੌਕਾ ਹੈ ਕਿਉਂਕਿ ਉਸ ਨੇ 12ਵੀਂ ਜਿੱਤ ਤੋਂ ਬਾਅਦ ਕੋਈ ਟੀ-20 ਮੈਚ ਨਹੀਂ ਖੇਡਿਆ ਹੈ।