(Source: ECI/ABP News/ABP Majha)
Ukriane-Russia War Day 5: ਯੂਕਰੇਨ ਦੇ ਰਾਜਦੂਤ ਦਾ ਦਾਅਵਾ, ਹੁਣ ਤੱਕ ਮਾਰੇ ਗਏ 5300 ਰੂਸੀ ਫੌਜੀ, ਜੰਗ ਨਾ ਰੁਕੀ ਤਾਂ ਸ਼ਰਨਾਰਥੀਆਂ ਦੀ ਗਿਣਤੀ ਹੋ ਜਾਵੇਗੀ 7 ਲੱਖ ਤੋਂ ਪਾਰ
ਰੂਸ ਤੇ ਯੂਕਰੇਨ ਵਿਚਾਲੇ ਖੂਨੀ ਜੰਗ ਜਾਰੀ ਹੈ। ਰੂਸ ਲਗਾਤਾਰ ਯੂਕਰੇਨ 'ਤੇ ਮਿਜ਼ਾਈਲਾਂ ਦਾਗ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋ ਰਹੀ ਇਸ ਸਥਿਤੀ ਦੇ ਮੱਦੇਨਜ਼ਰ ਦੂਜੇ ਦੇਸ਼ ਵੀ ਚਿੰਤਾ ਦੇ ਘੇਰੇ 'ਚ ਆ ਗਏ ਹਨ।
Ukraine envoy in Delhi says We are suffering lot of civilian casualty 16 children killed
Ukraine Envoy in Delhi: ਯੂਕਰੇਨ 'ਚ ਪੰਜਵੇਂ ਦਿਨ ਵੀ ਭਿਆਨਕ ਤਬਾਹੀ ਦਾ ਦੌਰ ਜਾਰੀ ਹੈ। ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਡਾਕਟਰ ਇਗੋਰ ਪੋਲੀਖਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਯੂਕਰੇਨ ਵਿੱਚ ਬਹੁਤ ਸਾਰੇ ਨਾਗਰਿਕ ਮਾਰੇ ਗਏ ਹਨ। ਰੂਸੀ ਸ਼ਾਂਤੀ-ਸੰਘਰਸ਼ ਮੁਹਿੰਮ ਦੇ ਨਤੀਜੇ ਵਜੋਂ ਬੰਬ ਧਮਾਕਿਆਂ, ਗੋਲਾਬਾਰੀ ਰਾਹੀਂ 16 ਬੱਚੇ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜੰਗ ਨਾ ਰੁਕੀ ਤਾਂ ਸ਼ਰਨਾਰਥੀਆਂ ਦੀ ਗਿਣਤੀ 70 ਲੱਖ ਨੂੰ ਪਾਰ ਕਰ ਸਕਦੀ ਹੈ। ਰੂਸ ਨਾਲ ਗੱਲਬਾਤ ਬਾਰੇ ਰਾਜਦੂਤ ਨੇ ਕਿਹਾ, "ਅੱਜ ਸਾਡਾ ਵਫ਼ਦ ਸ਼ਾਂਤੀ ਵਾਰਤਾ ਲਈ ਬੇਲਾਰੂਸ ਗਿਆ ਪਰ ਜਦੋਂ ਸ਼ਾਂਤੀ ਵਾਰਤਾ ਦੀ ਉਮੀਦ ਸੀ ਤਾਂ ਬੰਬ ਧਮਾਕੇ ਵੀ ਹੋ ਰਹੇ ਸੀ।"
ਰਾਜਦੂਤ ਨੇ ਅੱਗੇ ਕਿਹਾ, “ਕੱਲ੍ਹ ਰੂਸ ਦੇ ਹਵਾਈ ਜਹਾਜ਼ਾਂ ਲਈ ਯੂਰਪ ਵਿੱਚ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ ਸੀ। ਰੂਸ ਦੀ ਆਰਥਿਕਤਾ ਹਰ ਦਿਨ ਢਹਿ ਰਹੀ ਹੈ। ਰੂਸ ਦੁਖੀ ਹੈ। ਕਰੀਬ 5300 ਰੂਸੀ ਸੈਨਿਕ ਆਪਣੀ ਜਾਨ ਗੁਆ ਚੁੱਕੇ ਹਨ। ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦਾ ਕਹਿਣਾ ਹੈ ਕਿ ਰੂਸ ਨਾਲ ਗੱਲਬਾਤ ਦਾ ਮੁੱਖ ਟੀਚਾ ਤੁਰੰਤ ਜੰਗਬੰਦੀ ਤੇ ਰੂਸੀ ਫੌਜਾਂ ਦੀ ਵਾਪਸੀ ਹੈ।
ਕੀਵ ਅਜੇ ਵੀ ਯੂਕਰੇਨ ਦੇ ਕੰਟਰੋਲ ਵਿੱਚ
ਯੂਕਰੇਨ ਦੀ ਫੌਜ ਨੇ ਸੋਮਵਾਰ ਨੂੰ ਕਿਹਾ ਕਿ ਕੀਵ ਵਿੱਚ ਸਥਿਤੀ ਅਜੇ ਵੀ ਉਸਦੇ ਕਾਬੂ ਵਿੱਚ ਹੈ। ਯੂਕਰੇਨੀ ਫੌਜ ਦੇ ਜ਼ਮੀਨੀ ਬਲਾਂ ਨੇ ਫੇਸਬੁੱਕ 'ਤੇ ਪੋਸਟ ਕੀਤਾ, "ਯੂਕਰੇਨੀ ਫੌਜਾਂ ਦਾ ਅਜੇ ਵੀ ਕੀਵ 'ਤੇ ਕੰਟਰੋਲ ਹੈ, ਰਾਤ ਨੂੰ ਕੀਵ ਦੇ ਬਾਹਰੀ ਹਿੱਸੇ 'ਤੇ ਰੂਸੀ ਸੈਨਿਕਾਂ ਵੱਲੋਂ ਵਾਰ-ਵਾਰ ਕੀਤੇ ਗਏ ਕੋਸ਼ਿਸ਼ਾਂ ਨੂੰ ਨਾਕਾਮਯਾਬ ਦਿੱਤਾ ਗਿਆ ਹੈ।"
ਸਮਾਚਾਰ ਏਜੰਸੀ ਸਿਨਹੂਆ ਨੇ ਯੂਕਰੇਨ ਦੀ ਸਥਾਨਕ ਏਜੰਸੀ ਦਾ ਹਵਾਲਾ ਦਿੰਦੇ ਹੋਏ ਦੱਸਿਆ, "ਰੂਸੀ ਫੌਜਾਂ ਕਿਸੇ ਵੀ ਵੱਡੇ ਖੇਤਰੀ ਸ਼ਹਿਰਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀਆਂ ਅਤੇ ਯੂਕਰੇਨੀ ਬਲਾਂ ਨੇ ਬੀਤੀ ਰਾਤ ਸਾਰੇ ਮੋਰਚਿਆਂ 'ਤੇ ਰੂਸੀਆਂ ਨੂੰ ਭਜਾ ਦਿੱਤਾ।"
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਲਾਂਕਿ ਰੂਸੀ ਸੈਨਿਕਾਂ ਨੇ ਖਾਰਕੀਵ, ਕੀਵ ਅਤੇ ਚੇਰਨੀਹੀਵ ਸਮੇਤ ਕਈ ਸ਼ਹਿਰਾਂ 'ਤੇ ਹਵਾਈ ਹਮਲੇ ਕੀਤੇ, ਪਰ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਹਮਲਿਆਂ ਦਾ ਸਾਹਮਣਾ ਕਰ ਰਹੀ ਹੈ। ਐਤਵਾਰ ਨੂੰ ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਮੁਤਾਬਕ, ਰੂਸੀ ਹਥਿਆਰਬੰਦ ਬਲਾਂ ਨੇ ਅਪਰੇਸ਼ਨ ਸ਼ੁਰੂ ਹੋਣ ਤੋਂ ਬਾਅਦ 975 ਯੂਕਰੇਨੀ ਫੌਜੀ ਬੁਨਿਆਦੀ ਢਾਂਚੇ ਦੀਆਂ ਵਸਤੂਆਂ ਨੂੰ ਤਬਾਹ ਕਰ ਦਿੱਤਾ।
ਇਹ ਵੀ ਪੜ੍ਹੋ: Womens World Cup 2022: ਟੀਮ ਇੰਡੀਆ ਦੇ ਫੈਨਸ ਲਈ ਖੁਸ਼ਖਬਰੀ, ਖੇਡਣ ਲਈ ਫਿੱਟ ਹੋਈ ਇਹ ਖਿਡਾਰਨ