ਪੜਚੋਲ ਕਰੋ
ਸਤੰਬਰ ਨੇ ਤੋੜਿਆ 136 ਸਾਲਾਂ ਰਿਕਾਰਡ

ਵਾਸ਼ਿੰਗਟਨ: ਪਿਛਲਾ ਮਹੀਨਾ ਸਤੰਬਰ 136 ਸਾਲਾਂ 'ਚ ਸਭ ਤੋਂ ਵੱਧ ਗਰਮ ਰਿਹਾ। ਨਾਸਾ ਦਾ ਕਹਿਣਾ ਹੈ ਕਿ ਸਤੰਬਰ 2016 ਨੇ ਸਭ ਤੋਂ ਵੱਧ ਤਾਪਮਾਨ ਦਾ ਨਵਾਂ ਰਿਕਾਰਡ ਬਣਾਇਆ ਹੈ, ਜਦੋਂ ਇਸ ਦੇ ਤਾਪਮਾਨ 'ਚ ਸਾਲ 2014 ਦੇ ਸਭ ਤੋਂ ਵੱਧ ਗਰਮ ਸਤੰਬਰ ਮਹੀਨੇ ਦੀ ਤੁਲਨਾ 'ਚ 0.004 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਨਾਸਾ ਦੇ ਗੋਡਾਰਡ ਇੰਸਟੀਚਿਊਟ ਫ਼ਾਰ ਸਪੇਸ ਸਟੱਡੀਜ਼ ਦੇ ਵਿਗਿਆਨੀਆਂ ਨੇ ਵਿਸ਼ਵ ਵਿਆਪੀ ਤਾਪਮਾਨ ਦਾ ਮਾਸਿਕ ਤਾਪਮਾਨ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਦੱਸਿਆ। ਸਾਲ 1951 ਤੋਂ 1980 ਦੌਰਾਨ ਸਤੰਬਰ ਮਹੀਨੇ ਦੇ ਔਸਤ ਤਾਪਮਾਨ ਦੀ ਤੁਲਨਾ 'ਚ ਸਤੰਬਰ 2016 ਦਾ ਤਾਪਮਾਨ 0.91 ਡਿਗਰੀ ਸੈਲਸੀਅਸ ਜ਼ਿਆਦਾ ਸੀ। ਗਰਮ ਸਤੰਬਰ ਦਾ ਮਤਲਬ ਹੈ ਕਿ ਪਿਛਲੇ 12 ਮਹੀਨਿਆਂ 'ਚ ਅਕਤੂਬਰ 2015 ਤੱਕ ਦੇ 11 ਮਹੀਨਿਆਂ 'ਚ ਤਾਪਮਾਨ 'ਚ ਵਾਧੇ ਦੇ ਨਵੇਂ ਰਿਕਾਰਡ ਰਹੇ। ਅੰਕੜਿਆਂ ਮੁਤਾਬਿਕ, ਜੂਨ 2016 ਨੂੰ ਪਹਿਲਾਂ ਸਭ ਤੋਂ ਵੱਧ ਗਰਮ ਜੂਨ ਕਿਹਾ ਗਿਆ ਸੀ। ਅੰਟਾਰਕਟੀਕਟਾ ਤੋਂ ਮਿਲੇ ਤਾਪਮਾਨ ਅੰਕੜੇ ਦੱਸਦੇ ਹਨ ਕਿ ਸਾਲ 1998 ਅਤੇ ਫਿਰ 2015 ਦੇ ਬਾਅਦ ਤੀਜੀ ਵਾਰ ਜੂਨ 2016 ਨੇ ਗਰਮੀ ਦਾ ਰਿਕਾਰਡ ਬਣਾਇਆ। ਬਾਅਦ 'ਚ ਆਈਆਂ ਰਿਪੋਰਟਾਂ 'ਚ ਜੂਨ 2016 ਦੇ ਤਾਪਮਾਨ 'ਚ 0.05 ਤੋਂ 0.75 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















