ਪੜਚੋਲ ਕਰੋ

Stubble Burning: ਇਸ ਵਾਰ ਸਾਰੇ ਰਿਕਾਰਡ ਟੁੱਟਣਗੇ, ਪਹਿਲੇ 15 ਦਿਨ ਪਰਾਲੀ ਸਾੜਨ ਦੇ ਮਾਮਲਿਆਂ ਨੇ ਸਰਕਾਰਾਂ ਦੀ ਵਧਾਈ ਚਿੰਤਾ

Stubble Burning In Punjab - ਇਸ ਵਾਰ 15 ਸਤੰਬਰ ਤੋਂ 1 ਅਕਤੂਬਰ ਤੱਕ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।  ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਵਾਰ ਪਹਿਲੀ ਅਕਤੂਬਰ ਤੱਕ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋਇਆ ਹੈ। ਪੰਜਾਬ

ਪੰਜਾਬ ਵਿੱਚ ਇਸ ਝੋਨੇ ਦੀ ਵਾਢੀ ਸ਼ੁਰੂ ਹੋ ਗਈ ਹੈ ਤਾਂ ਨਾਲ ਹੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵੀ ਵੱਧ ਗਈਆਂ ਹਨ। ਜਿਸ ਨੇ ਸਰਕਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਕਿਉਂਕਿ ਜੋ ਅੰਕੜੇ ਸ਼ੁਰੂਆਤ ਵਿੱਚ ਦੇਖੇ ਗਏ ਹਨ ਉਸ ਤੋਂ ਹਿਸਾਬ ਲਾਇਆ ਜਾ ਸਕਦਾ ਹੈ ਕਿ ਅਗਲੇ ਮਹੀਨਿਆਂ ਤੱਕ ਇਹ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਸਕਦੀ ਹੈ। 

ਸੂਬੇ ਵਿੱਚ ਝੋਨੇ ਦੀ ਕਟਾਈ 15 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਪਿਛਲੇ 16 ਦਿਨਾਂ ਵਿੱਚ ਪਰਾਲੀ ਸਾੜਨ ਦੇ 342 ਮਾਮਲੇ ਸਾਹਮਣੇ ਆਏ ਹਨ। ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਵਾਰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ।

ਇਸ ਵਾਰ 15 ਸਤੰਬਰ ਤੋਂ 1 ਅਕਤੂਬਰ ਤੱਕ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।  ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਵਾਰ ਪਹਿਲੀ ਅਕਤੂਬਰ ਤੱਕ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋਇਆ ਹੈ। ਪੰਜਾਬ ਵਿੱਚ ਸਾਲ 2021 ਵਿੱਚ 1 ਅਕਤੂਬਰ ਤੱਕ ਪਰਾਲੀ ਸਾੜਨ ਦੇ 228 ਮਾਮਲੇ ਦਰਜ ਕੀਤੇ ਗਏ ਸਨ, ਜਦਕਿ 2022 ਵਿੱਚ ਇਨ੍ਹਾਂ ਦੀ ਗਿਣਤੀ 192 ਸੀ।

ਇਸ ਸਾਲ ਇਨ੍ਹਾਂ ਮਾਮਲਿਆਂ ਦੀ ਗਿਣਤੀ 342 ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ 16 ਸਤੰਬਰ ਤੋਂ 1 ਅਕਤੂਬਰ ਤੱਕ ਦੇ 16 ਦਿਨਾਂ ਦੌਰਾਨ ਸੂਬੇ 'ਚ ਖੇਤਾਂ 'ਚ ਡੇਢ ਗੁਣਾ ਤੋਂ ਵੱਧ ਪਰਾਲੀ ਸਾੜੀ ਗਈ ਹੈ।ਪੰਜਾਬ ਸਰਕਾਰ ਪਰਾਲੀ ਸਾੜਨ 'ਚ ਸਭ ਤੋਂ ਅੱਗੇ ਹੈ। 

ਸਾਲ 2022 ਦੇ ਅੰਕੜੇ 

ਸਾਲ 2022 ਵਿੱਚ 15 ਸਤੰਬਰ ਤੋਂ 30 ਨਵੰਬਰ ਤੱਕ ਦੇਸ਼ ਦੇ ਛੇ ਸੂਬਿਆਂ ਵਿੱਚ ਪਰਾਲੀ ਸਾੜਨ ਦੇ ਕੁੱਲ 69,615 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 49,922 ਮਾਮਲੇ ਸਿਰਫ਼ ਪੰਜਾਬ ਦੇ ਸਨ। ਸਾਲ 2021 ਵਿੱਚ ਵੀ ਪੰਜਾਬ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 71,303 ਮਾਮਲੇ ਦਰਜ ਕੀਤੇ ਗਏ।

ਅੰਮ੍ਰਿਤਸਰ ਸਭ ਤੋਂ ਅੱਗੇ 

ਇਸ ਸਾਲ ਅੰਮ੍ਰਿਤਸਰ ਸਭ ਤੋਂ ਅੱਗੇ ਹੈ। ਅੰਮ੍ਰਿਤਸਰ 'ਚ ਸਭ ਤੋਂ ਵੱਧ 86 ਥਾਵਾਂ 'ਤੇ ਪਰਾਲੀ ਸਾੜੀ ਗਈ। ਪਿਛਲੇ ਸਾਲ ਪੰਜਾਬ ਦੇ ਪੰਜ ਜ਼ਿਲ੍ਹਿਆਂ ਸੰਗਰੂਰ, ਬਠਿੰਡਾ, ਫ਼ਿਰੋਜ਼ਪੁਰ, ਮੁਕਤਸਰ ਅਤੇ ਮੋਗਾ ਵਿੱਚ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ ਘਟਨਾਵਾਂ ਵਾਪਰੀਆਂ ਸਨ, ਜੋ ਕਿ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ ਦਾ 44 ਫੀਸਦੀ ਸੀ।

ਇਸ ਸਾਲ ਸਰਕਾਰ ਨੇ ਆਪਣੀ ਕਾਰਜ ਯੋਜਨਾ ਤਹਿਤ ਛੇ ਜ਼ਿਲ੍ਹਿਆਂ ਹੁਸ਼ਿਆਰਪੁਰ, ਮਲੇਰਕੋਟਲਾ, ਪਠਾਨਕੋਟ, ਰੂਪਨਗਰ, ਐਸ.ਏ.ਐਸ.ਨਗਰ (ਮੁਹਾਲੀ) ਅਤੇ ਐਸ.ਬੀ.ਐਸ.ਨਗਰ 'ਤੇ ਸਖ਼ਤ ਨਿਗਰਾਨੀ ਸ਼ੁਰੂ ਕੀਤੀ ਹੈ ਪਰ ਪਿਛਲੇ 16 ਦਿਨਾਂ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਤਰਨਤਾਰਨ 'ਚ ਵੀ ਪਰਾਲੀ ਸਾੜਨ ਦੇ 6 ਮਾਮਲੇ ਦਰਜ ਕੀਤੇ ਗਏ ਹਨ। 

ਵਧਣ ਲੱਗਾ ਪ੍ਰਦੂਸ਼ਣ

ਪ੍ਰਦੂਸ਼ਣ ਦਾ ਪੱਧਰ ਵਧਣ ਲੱਗਾ ਹੈ।ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਨਾਲ ਕਈ ਜ਼ਿਲ੍ਹਿਆਂ 'ਚ ਪ੍ਰਦੂਸ਼ਣ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਜਿੱਥੇ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਹਵਾ ਪ੍ਰਦੂਸ਼ਣ ਦਾ ਪੱਧਰ 1 ਅਕਤੂਬਰ ਨੂੰ 86 ਤੋਂ ਵੱਧ ਕੇ 109 ਹੋ ਗਿਆ ਹੈ।

ਇਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਵਿੱਚ ਪ੍ਰਦੂਸ਼ਣ ਦਾ ਪੱਧਰ 106 ਤੋਂ ਵੱਧ ਕੇ 167 ਹੋ ਗਿਆ ਹੈ। ਇਸ ਵਾਰ ਪੰਜਾਬ ਸਰਕਾਰ ਨੇ ਇੱਕ ਐਕਸ਼ਨ ਪਲਾਨ ਬਣਾਇਆ ਹੈ।ਪੰਜਾਬ ਸਰਕਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਅਫ਼ਸਰਾਂ ਦੀ ਤਾਇਨਾਤੀ 

776 ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ। ਇੱਕ ਪਾਸੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ, ਉਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਪਰਾਲੀ ਨਾ ਸਾੜਨ ਵਿੱਚ ਸਹਿਯੋਗ ਕਰਨ ਵਾਲੇ ਕਿਸਾਨਾਂ ਦਾ ਸਨਮਾਨ ਕਰੇਗਾ। ਪੰਜਾਬ ਵਿੱਚ ਇਸ ਸਾਲ ਝੋਨੇ ਦੀ ਬੰਪਰ ਪੈਦਾਵਾਰ ਹੋਣ ਦੇ ਅਨੁਮਾਨ ਦੇ ਨਾਲ-ਨਾਲ 2 ਕਰੋੜ ਟਨ ਦੇ ਕਰੀਬ ਝੋਨੇ ਦੀ ਪਰਾਲੀ ਦੀ ਪੈਦਾਵਾਰ ਹੋਣ ਦਾ ਵੀ ਅਨੁਮਾਨ ਹੈ। ਇਸ ਵਿੱਚ 3.3 ਮਿਲੀਅਨ ਟਨ ਬਾਸਮਤੀ ਦੀ ਪਰਾਲੀ ਵੀ ਸ਼ਾਮਲ ਹੈ।

ਪੰਜਾਬ ਸਰਕਾਰ ਨੇ ਇਸ ਸਾਲ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੂੰ ਕਾਰਜ ਯੋਜਨਾ ਸੌਂਪੀ ਹੈ। ਦੱਸਿਆ ਗਿਆ ਹੈ ਕਿ ਸੂਬਾ ਸਰਕਾਰ ਨੇ 2022 ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ 50 ਫੀਸਦੀ ਤੋਂ ਵੱਧ ਘਟਾਉਣ ਦਾ ਟੀਚਾ ਰੱਖਿਆ ਹੈ। 1,17,672 ਸੀਆਰਐਮ ਮਸ਼ੀਨਾਂ ਦੀ ਵਰਤੋਂ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਦੀ ਬਜਾਏ ਨਿਪਟਾਉਣ ਲਈ ਕੀਤੀ ਜਾਵੇਗੀ।

ਸਰਕਾਰ ਵੱਲੋਂ 8000 ਏਕੜ ਝੋਨੇ ਦੇ ਖੇਤਾਂ ਵਿੱਚ ਬਾਇਓ-ਡੀਕੰਪੋਜ਼ਰ ਲਗਾਉਣ ਦੀ ਵੀ ਯੋਜਨਾ ਬਣਾਈ ਗਈ ਹੈ, ਪਰਾਲੀ ਸਾੜਨ ਵਾਲਿਆਂ 'ਤੇ ਸਖ਼ਤੀ ਕਰਨ ਦੀ ਤਿਆਰੀ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਉਨ੍ਹਾਂ ਕਿਸਾਨਾਂ ਦੀ ਸੂਚੀ ਮੰਗੀ ਹੈ, ਜਿਨ੍ਹਾਂ ਦੇ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪਿਛਲੇ 16 ਦਿਨਾਂ ਵਿੱਚ ਸੈਟੇਲਾਈਟ ਰਾਹੀਂ ਆਏ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗਰਮੀਆਂ 'ਚ ਬਿਜਲੀ ਦਾ ਬਿੱਲ ਆਵੇਗਾ ਘੱਟ, ਬੱਸ ਮੀਟਰ 'ਤੇ ਲਿਖ ਦਿਓ ਇਹ ਦੋ ਸ਼ਬਦ, ਮੌਲਾਨਾ ਨੇ ਕੀਤਾ ਵੱਡਾ ਦਾਅਵਾ, ਦੇਖੋ ਵਾਇਰਲ ਵੀਡੀਓ
ਗਰਮੀਆਂ 'ਚ ਬਿਜਲੀ ਦਾ ਬਿੱਲ ਆਵੇਗਾ ਘੱਟ, ਬੱਸ ਮੀਟਰ 'ਤੇ ਲਿਖ ਦਿਓ ਇਹ ਦੋ ਸ਼ਬਦ, ਮੌਲਾਨਾ ਨੇ ਕੀਤਾ ਵੱਡਾ ਦਾਅਵਾ, ਦੇਖੋ ਵਾਇਰਲ ਵੀਡੀਓ
Punjab News: ਸ਼ੰਭੂ-ਖਨੌਰੀ ਬਾਰਡਰ ਐਕਸ਼ਨ 'ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ ਦਰਜ ਹੋਈਆਂ 3 FIR, ਹੁਣ ਤੱਕ ਇੰਨੇ ਕਿਸਾਨ ਹੋਏ ਰਿਹਾਅ
Punjab News: ਸ਼ੰਭੂ-ਖਨੌਰੀ ਬਾਰਡਰ ਐਕਸ਼ਨ 'ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ ਦਰਜ ਹੋਈਆਂ 3 FIR, ਹੁਣ ਤੱਕ ਇੰਨੇ ਕਿਸਾਨ ਹੋਏ ਰਿਹਾਅ
Punjab News: ਭਾਰਤ ਸਰਕਾਰ ਵੱਲੋਂ ਖੇਤੀ ਮੰਤਰੀ ਖੁੱਡੀਆਂ ਨੂੰ ਵੱਡਾ ਝਟਕਾ, ਅਮਰੀਕਾ ਜਾਣ ਦਾ ਦੌਰਾ ਰੱਦ
Punjab News: ਭਾਰਤ ਸਰਕਾਰ ਵੱਲੋਂ ਖੇਤੀ ਮੰਤਰੀ ਖੁੱਡੀਆਂ ਨੂੰ ਵੱਡਾ ਝਟਕਾ, ਅਮਰੀਕਾ ਜਾਣ ਦਾ ਦੌਰਾ ਰੱਦ
Farmers Protest: ਕਿਸਾਨਾਂ 'ਤੇ ਐਕਸ਼ਨ ਮਗਰੋਂ ਹਾਈਕੋਰਟ ਵੱਲੋਂ ਡੀਜੀਪੀ ਤਲਬ, ਕਿਸਾਨ ਲੀਡਰ ਕਰਨਗੇ ਵੱਡਾ ਐਲਾਨ 
Farmers Protest: ਕਿਸਾਨਾਂ 'ਤੇ ਐਕਸ਼ਨ ਮਗਰੋਂ ਹਾਈਕੋਰਟ ਵੱਲੋਂ ਡੀਜੀਪੀ ਤਲਬ, ਕਿਸਾਨ ਲੀਡਰ ਕਰਨਗੇ ਵੱਡਾ ਐਲਾਨ 
Advertisement
ABP Premium

ਵੀਡੀਓਜ਼

ਜੇਲ ਚ ਬੰਦ ਕਿਸਾਨਾਂ ਦਾ ਕੀ ਹੈ ਹਾਲJarnail Singh Bhindrawale| ਜਰਨੈਲ ਸਿੰਘ ਭਿੰਡਰਾਵਾਲਾ ਦੀ ਰੀਸ ਕਰਨਾ ਮਾੜੀ ਗੱਲ ਨਹੀਂ |Banta Singh|Amit Shah|ਜੇਲ੍ਹ 'ਚ ਬੰਦ ਕਿਸਾਨਾਂ ਦਾ ਕੀ ਹੈ ਹਾਲ, ਕੀ ਡੱਲੇਵਾਲ ਦਾ ਮਰਨ ਵਰਤ ਜਾਰੀ ?ਡੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਕੀਤਾ ਸ਼ਿਫਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗਰਮੀਆਂ 'ਚ ਬਿਜਲੀ ਦਾ ਬਿੱਲ ਆਵੇਗਾ ਘੱਟ, ਬੱਸ ਮੀਟਰ 'ਤੇ ਲਿਖ ਦਿਓ ਇਹ ਦੋ ਸ਼ਬਦ, ਮੌਲਾਨਾ ਨੇ ਕੀਤਾ ਵੱਡਾ ਦਾਅਵਾ, ਦੇਖੋ ਵਾਇਰਲ ਵੀਡੀਓ
ਗਰਮੀਆਂ 'ਚ ਬਿਜਲੀ ਦਾ ਬਿੱਲ ਆਵੇਗਾ ਘੱਟ, ਬੱਸ ਮੀਟਰ 'ਤੇ ਲਿਖ ਦਿਓ ਇਹ ਦੋ ਸ਼ਬਦ, ਮੌਲਾਨਾ ਨੇ ਕੀਤਾ ਵੱਡਾ ਦਾਅਵਾ, ਦੇਖੋ ਵਾਇਰਲ ਵੀਡੀਓ
Punjab News: ਸ਼ੰਭੂ-ਖਨੌਰੀ ਬਾਰਡਰ ਐਕਸ਼ਨ 'ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ ਦਰਜ ਹੋਈਆਂ 3 FIR, ਹੁਣ ਤੱਕ ਇੰਨੇ ਕਿਸਾਨ ਹੋਏ ਰਿਹਾਅ
Punjab News: ਸ਼ੰਭੂ-ਖਨੌਰੀ ਬਾਰਡਰ ਐਕਸ਼ਨ 'ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ ਦਰਜ ਹੋਈਆਂ 3 FIR, ਹੁਣ ਤੱਕ ਇੰਨੇ ਕਿਸਾਨ ਹੋਏ ਰਿਹਾਅ
Punjab News: ਭਾਰਤ ਸਰਕਾਰ ਵੱਲੋਂ ਖੇਤੀ ਮੰਤਰੀ ਖੁੱਡੀਆਂ ਨੂੰ ਵੱਡਾ ਝਟਕਾ, ਅਮਰੀਕਾ ਜਾਣ ਦਾ ਦੌਰਾ ਰੱਦ
Punjab News: ਭਾਰਤ ਸਰਕਾਰ ਵੱਲੋਂ ਖੇਤੀ ਮੰਤਰੀ ਖੁੱਡੀਆਂ ਨੂੰ ਵੱਡਾ ਝਟਕਾ, ਅਮਰੀਕਾ ਜਾਣ ਦਾ ਦੌਰਾ ਰੱਦ
Farmers Protest: ਕਿਸਾਨਾਂ 'ਤੇ ਐਕਸ਼ਨ ਮਗਰੋਂ ਹਾਈਕੋਰਟ ਵੱਲੋਂ ਡੀਜੀਪੀ ਤਲਬ, ਕਿਸਾਨ ਲੀਡਰ ਕਰਨਗੇ ਵੱਡਾ ਐਲਾਨ 
Farmers Protest: ਕਿਸਾਨਾਂ 'ਤੇ ਐਕਸ਼ਨ ਮਗਰੋਂ ਹਾਈਕੋਰਟ ਵੱਲੋਂ ਡੀਜੀਪੀ ਤਲਬ, ਕਿਸਾਨ ਲੀਡਰ ਕਰਨਗੇ ਵੱਡਾ ਐਲਾਨ 
ਕਾਮੇਡੀਅਨ ਕੁਣਾਲ ਕਾਮਰਾ ਦੀਆਂ ਵਧੀਆਂ ਮੁਸ਼ਕਿਲਾਂ, ਏਕਨਾਥ ਸ਼ਿੰਦੇ ’ਤੇ ਤੰਜ਼ ਕਰਨ ਤੋਂ ਬਾਅਦ ਮੱਚਿਆ ਬਵਾਲ, ਸ਼ਿਵਸੈਨਾ ਵਰਕਰਾਂ ਨੇ ਕੀਤੀ ਤੋੜ-ਫੋੜ, FIR ਦਰਜ
ਕਾਮੇਡੀਅਨ ਕੁਣਾਲ ਕਾਮਰਾ ਦੀਆਂ ਵਧੀਆਂ ਮੁਸ਼ਕਿਲਾਂ, ਏਕਨਾਥ ਸ਼ਿੰਦੇ ’ਤੇ ਤੰਜ਼ ਕਰਨ ਤੋਂ ਬਾਅਦ ਮੱਚਿਆ ਬਵਾਲ, ਸ਼ਿਵਸੈਨਾ ਵਰਕਰਾਂ ਨੇ ਕੀਤੀ ਤੋੜ-ਫੋੜ, FIR ਦਰਜ
Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕ ਹੋਣਗੇ ਪਰੇਸ਼ਾਨ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕ ਹੋਣਗੇ ਪਰੇਸ਼ਾਨ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
Punjab State Dear Holi Bumper Result: ਪੰਜਾਬ ਰਾਜ ਸਰਕਾਰ ਵੱਲੋਂ ਨਤੀਜੇ ਐਲਾਨ ਕਰਦੇ ਹੀ ਮੱਚੀ ਹਲਚਲ, ਜਾਣੋ ਕੌਣ-ਕੌਣ ਬਣਿਆ ਲੱਖ ਅਤੇ ਕਰੋੜਪਤੀ?
ਪੰਜਾਬ ਰਾਜ ਸਰਕਾਰ ਵੱਲੋਂ ਨਤੀਜੇ ਐਲਾਨ ਕਰਦੇ ਹੀ ਮੱਚੀ ਹਲਚਲ, ਜਾਣੋ ਕੌਣ-ਕੌਣ ਬਣਿਆ ਲੱਖ ਅਤੇ ਕਰੋੜਪਤੀ?
Embed widget