ਪੜਚੋਲ ਕਰੋ

ਸੈਟੇਲਾਈਟ ਤੋਂ ਲਈਆਂ ਪੰਜਾਬ ਦੀਆਂ ਤਸਵੀਰਾਂ ਨੇ ਉਡਾਏ ਹੋਸ਼, 2050 ਤਕ ਨਹੀਂ ਰਹੇਗੀ ਸਾਹ ਲੈਣ ਯੋਗ ਹਵਾ

ਚੰਡੀਗੜ੍ਹ: ਸ਼ਨੀਵਾਰ ਦੁਪਹਿਰ ਸੈਟੇਲਾਈਟ ਤੋਂ ਲਈਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਤਕਰੀਬਨ 2000 ਤੋਂ ਵੱਧ ਥਾਵਾਂ 'ਤੇ ਪਰਾਲ਼ੀ ਸਾੜੀ ਗਈ। ਪਰਾਲ਼ੀ ਸਾੜਨ ਨਾਲ ਹਵਾ ਪ੍ਰਦੂਸ਼ਣ ਬਾਰੇ ਖੋਜ ਕੀਤੀ ਗਈ ਹੈ, ਜਿਸ ਵਿੱਚ ਸਾਹਮਣੇ ਆਇਆ ਹੈ ਕਿ ਜੇਕਰ ਇਸੇ ਤਰ੍ਹਾਂ ਫ਼ਸਲਾਂ ਦੀ ਰਹਿੰਦ-ਖੂਹੰਦ ਸਾੜੀ ਜਾਂਦੀ ਰਹੀ ਤਾਂ ਸਾਲ 2050 ਤਕ ਹਵਾ ਦੁੱਗਣੀ ਪਲੀਤ ਹੋ ਜਾਵੇਗੀ। ਪ੍ਰਦੂਸ਼ਕਾਂ ਵਿੱਚ 2.5 ਪੀਐਮ ਕਣਾਂ ਨੂੰ 'ਅਦਿੱਖ ਕਾਤਲ' ਕਿਹਾ ਜਾਂਦਾ ਹੈ। ਇਨ੍ਹਾਂ ਮਨੁੱਖੀ ਸਾਹ ਪ੍ਰਣਾਲੀ ਵੀ ਛਾਣ ਨਹੀਂ ਸਕਦੀ ਤੇ ਇਹ ਬਾਰੀਕ ਕਣ ਖ਼ੂਨ ਵਿੱਚ ਮਿਲ ਕੇ ਸਿਹਤ ਖ਼ਰਾਬ ਕਰਦੇ ਹਨ। ਜਦ ਪਰਾਲ਼ੀ ਸਾੜੀ ਜਾਂਦੀ ਹੈ ਤਾਂ ਅੱਧ ਤੋਂ ਵੱਧ ਮਾਤਰਾ ਇਨ੍ਹਾਂ ਬਾਰੀਕ (2.5PM) ਕਣਾਂ ਦੀ ਹੁੰਦੀ ਹੈ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ) ਦੇ ਵਾਤਾਵਰਣ ਵਿਗਿਆਨੀ ਡਾ. ਰਵਿੰਦਰ ਕਹੀਵਾਲ ਨੇ ਦੱਸਿਆ ਕਿ ਤਾਜ਼ਾ ਉਪਗ੍ਰਹਿ ਤਸਵੀਰ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ 2,328 ਥਾਵਾਂ 'ਤੇ ਅੱਗ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਦਰ 'ਤੇ ਅੱਗ ਲਾਈ ਜਾਂਦੀ ਰਹੀ ਤਾਂ ਸਾਲ 2017 ਦੇ ਮੁਕਾਬਲੇ 2050 ਤਕ ਇਹ 45% ਤਕ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਲ 2017 ਵਿੱਚ 488 ਮਿਲੀਅਨ ਟਨ ਫ਼ਸਲ ਦੀ ਰਹਿੰਦ-ਖੂਹੰਦ ਬਚੀ ਸੀ ਤੇ ਜਿਸ ਵਿੱਚੋਂ ਚੌਥੇ ਹਿੱਸੇ ਨੂੰ ਸਾੜਿਆ ਗਿਆ, ਜਿਸ ਕਾਰਨ ਪੂਰੇ ਉੱਤਰ ਭਾਰਤ ਵਿੱਚ ਕਈ ਦਿਨ ਧੁੰਦ ਤੇ ਧੂੰਏਂ ਦੇ ਮੇਲ ਕਾਰਨ ਬਣੀ ਚਿੱਟੀ ਚਾਦਰ ਛਾ ਗਈ ਸੀ। ਜੇਕਰ ਚੌਥਾ ਹਿੱਸਾ ਪਰਾਲ਼ੀ ਸਾੜੇ ਜਾਣ ਨਾਲ ਇੰਨੇ ਭਿਆਨਕ ਸਿੱਟੇ ਨਿੱਕਲ ਸਕਦੇ ਹਨ ਤਾਂ ਬਹੁਤ ਜਲਦ ਇਸ ਦਾ ਹੱਲ ਤਲਾਸ਼ਣਾ ਪਵੇਗਾ। ਕਣਕ ਦੇ ਨਾੜ ਨੂੰ ਕਿਸਾਨ ਘੱਟ ਅੱਗ ਲਾਉਂਦੇ ਹਨ ਕਿਉਂਕਿ ਉਸ ਤੋਂ ਤੂੜੀ ਤਿਆਰ ਕਰ ਲਈ ਜਾਂਦੀ ਹੈ, ਜੋ ਪਸ਼ੂਆਂ ਦਾ ਚਾਰਾ ਬਣਦੀ ਹੈ। ਝੋਨੇ ਦੀ ਪਰਾਲ਼ੀ ਤੋਂ ਤਿਆਰ ਤੂੜੀ ਪਸ਼ੂਆਂ ਲਈ ਵੀ ਲਾਹੇਵੰਦ ਨਹੀਂ ਹੁੰਦੀ ਇਸ ਲਈ ਕਿਸਾਨ ਸਮੇਂ ਸਿਰ ਖੇਤ ਵਿਹਲਾ ਕਰਨ ਲਈ ਇਸ ਨੂੰ ਸਾੜ ਦਿੰਦੇ ਹਨ। ਨਾ ਹੀ ਝੋਨੇ ਦੀ ਰਹਿੰਦ ਖੂਹੰਦ ਨੂੰ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਅਜਿਹਾ ਕਰਨ ਲਈ ਕਿਸਾਨ ਨੂੰ ਵਧੀਆ ਖੇਤੀ ਸੰਦ ਤੇ ਮਸ਼ੀਨਰੀ ਦੀ ਲੋੜ ਹੈ, ਜੋ ਮਹਿੰਗੀ ਹੋਣ ਕਾਰਨ ਪੰਜਾਬ ਦਾ ਕਿਸਾਨ ਖਰੀਦਣ ਤੋਂ ਅਸਮਰੱਥ ਹੈ। ਹਾਲਾਂਕਿ, ਝੋਨੇ ਦੀ ਪਰਾਲ਼ੀ ਦਾ ਨਿਪਟਾਰਾ ਸਾੜ ਕੇ ਕੀਤੇ ਜਾਣ ਦਾ ਇੱਕ ਹੋਰ ਵਿਕਲਪ ਵੀ ਮੌਜੂਦ ਹੈ। ਜੇਕਰ ਇਸ ਪਰਾਲ਼ੀ ਨੂੰ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਵੇ ਤਾਂ ਤਕਰੀਬਨ 120 TWh (ਟੈਰਾਵਾਟ ਆਵਰ) ਬਿਜਲੀ ਬਣਾਈ ਜਾ ਸਕਦੀ ਹੈ, ਜੋ ਦੇਸ਼ ਦੀ ਕੁੱਲ ਬਿਜਲੀ ਪੈਦਾਵਾਰ ਦਾ 10 ਫ਼ੀਸਦ ਹਿੱਸਾ ਹੈ। ਪਰ ਇਹ ਤਾਂ ਸੰਭਵ ਹੈ ਜੇਕਰ ਬਾਇਓਮਾਸ ਪਲਾਂਟ ਲਾਏ ਜਾਣ, ਜਿਨ੍ਹਾਂ ਵਿੱਚ ਬਾਲਣ ਵਜੋਂ ਪਰਾਲ਼ੀ ਵਰਤੀ ਜਾਵੇ ਤੇ ਕਿਸਾਨ ਦੇ ਖੇਤ ਵਿੱਚੋਂ ਪਰਾਲ਼ੀ ਇਕੱਠੀ ਕਰਨ ਦਾ ਯੋਗ ਪ੍ਰਬੰਧ ਹੋਵੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ
'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ
Advertisement
ABP Premium

ਵੀਡੀਓਜ਼

Photography ਦੇ ਸ਼ੌਂਕ ਨੇ ਜਿੰਦਗੀ ਬਦਲੀ, ਹਰ ਤਸਵੀਰ 'ਚ ਹੈ Motivationਸਾਬਕਾ IAS ਤੇ ਮੋਟਿਵੇਸ਼ਨਲ ਸਪੀਕਰ ਵਿਵੇਕ ਅਤਰੇ ਨੇ ਦਿੱਤੇ ਨੌਜਵਾਨਾਂ ਲਈ Tipsਇੰਗਲੈਂਡ ਦੀ ਫੌਜ 'ਚ ਭਰਤੀ ਹੋਇਆ ਪੰਜਾਬੀ, ਮਾਂ ਨੇ ਆਂਗਨਵਾੜੀ 'ਚ ਕੰਮ ਕਰ ਪਾਲਿਆ ਪੁੱਤਢਾਬੇ 'ਤੇ ਰੋਟੀ ਖਾਂਦੇ-ਖਾਂਦੇ, ਦੋ ਧਿਰਾਂ 'ਚ ਹੋ ਗਈ ਲੜਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ
'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ
Gautam Gambhir: ਗੌਤਮ ਗੰਭੀਰ ਨੇ ਅਚਾਨਕ ਕਿਉਂ ਛੱਡੀ ਟੀਮ ਇੰਡੀਆ ਦੀ ਕੋਚਿੰਗ, ਜਾਣੋ ਕੌਣ ਬਣਿਆ ਨਵਾਂ ਮੁੱਖ ਕੋਚ ?
ਗੌਤਮ ਗੰਭੀਰ ਨੇ ਅਚਾਨਕ ਕਿਉਂ ਛੱਡੀ ਟੀਮ ਇੰਡੀਆ ਦੀ ਕੋਚਿੰਗ, ਜਾਣੋ ਕੌਣ ਬਣਿਆ ਨਵਾਂ ਮੁੱਖ ਕੋਚ ?
Punjab Weather: ਪੰਜਾਬ 'ਚ ਨਜ਼ਰ ਆਏਗਾ ਚੱਕਰਵਾਤੀ ਤੂਫਾਨ ਦਾ ਅਸਰ! ਮੀਂਹ ਤੋਂ ਬਾਅਦ ਠੁਰ੍ਹ-ਠੁਰ੍ਹ ਕੰਬਣਗੇ ਲੋਕ, ਜਾਣੋ ਤਾਜ਼ਾ ਅਪਡੇਟ
ਪੰਜਾਬ 'ਚ ਨਜ਼ਰ ਆਏਗਾ ਚੱਕਰਵਾਤੀ ਤੂਫਾਨ ਦਾ ਅਸਰ! ਮੀਂਹ ਤੋਂ ਬਾਅਦ ਠੁਰ੍ਹ-ਠੁਰ੍ਹ ਕੰਬਣਗੇ ਲੋਕ, ਜਾਣੋ ਤਾਜ਼ਾ ਅਪਡੇਟ
LPG Costly: ਮਹਿੰਗਾਈ ਦਾ ਝਟਕਾ, ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ, ਤੁਹਾਡੇ ਸ਼ਹਿਰ 'ਚ ਕਿੰਨਾ ਮਹਿੰਗਾ LPG, ਜਾਣੋ ਰੇਟ
ਮਹਿੰਗਾਈ ਦਾ ਝਟਕਾ, ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ, ਤੁਹਾਡੇ ਸ਼ਹਿਰ 'ਚ ਕਿੰਨਾ ਮਹਿੰਗਾ LPG, ਜਾਣੋ ਰੇਟ
'AAP' ਵਿਧਾਇਕ ਗ੍ਰਿਫਤਾਰ, ਗੈਂਗ*ਸਟਰ ਨਾਲ ਆਡੀਓ ਕਲਿੱਪ ਵਾਈਰਲ ਹੋਣ ਤੋਂ ਬਾਅਦ ਹੋਈ ਕਾਰਵਾਈ, ਪੜ੍ਹੋ ਪੂਰੀ ਖਬਰ
'AAP' ਵਿਧਾਇਕ ਗ੍ਰਿਫਤਾਰ, ਗੈਂਗ*ਸਟਰ ਨਾਲ ਆਡੀਓ ਕਲਿੱਪ ਵਾਈਰਲ ਹੋਣ ਤੋਂ ਬਾਅਦ ਹੋਈ ਕਾਰਵਾਈ, ਪੜ੍ਹੋ ਪੂਰੀ ਖਬਰ
Embed widget