ਪੜਚੋਲ ਕਰੋ
Successful farmers: ਕਿਸਾਨ ਦੇ ਸਹਾਇਕ ਧੰਦੇ ਦੀ ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਚਰਚਾ
ਮਥੁਰਾ ਦਾ ਰਹਿਣ ਵਾਲਾ ਨਈਮ ਕੁਰੈਸ਼ੀ ਪਿਛਲੇ ਲੰਬੇ ਸਮੇਂ ਤੋਂ 'ਬਾਰਬਰੀ ਗੋਟ ਫਾਰਮ' ਦੇ ਨਾਂ ਨਾਲ ਆਪਣਾ ਬੱਕਰੀਆਂ ਦਾ ਫਾਰਮ ਚਲਾ ਰਿਹਾ ਹੈ। ਉਸ ਦਾ ਫਾਰਮ ਖੇਤਰ ਵਿੱਚ ਗੋਲਡਨ ਗੋਟ ਵਪਾਰਕ ਸਿਖਲਾਈ ਕੇਂਦਰ ਵਜੋਂ ਵੀ ਪ੍ਰਸਿੱਧ ਹੈ।

ਨਵੀਂ ਦਿੱਲੀ: ਮਥੁਰਾ ਦਾ ਰਹਿਣ ਵਾਲਾ ਨਈਮ ਕੁਰੈਸ਼ੀ ਪਿਛਲੇ ਲੰਬੇ ਸਮੇਂ ਤੋਂ 'ਬਾਰਬਰੀ ਗੋਟ ਫਾਰਮ' ਦੇ ਨਾਂ ਨਾਲ ਆਪਣਾ ਬੱਕਰੀਆਂ ਦਾ ਫਾਰਮ ਚਲਾ ਰਿਹਾ ਹੈ। ਉਸ ਦਾ ਫਾਰਮ ਖੇਤਰ ਵਿੱਚ ਗੋਲਡਨ ਗੋਟ ਵਪਾਰਕ ਸਿਖਲਾਈ ਕੇਂਦਰ ਵਜੋਂ ਵੀ ਪ੍ਰਸਿੱਧ ਹੈ। ਅੱਜ ਦੂਰੋਂ-ਦੂਰੋਂ ਕਿਸਾਨ ਵਿਗਿਆਨਕ ਢੰਗ ਨਾਲ ਬੱਕਰੀ ਪਾਲਣ ਦੀ ਸਿਖਲਾਈ ਲੈਣ ਇੱਥੇ ਆਉਂਦੇ ਹਨ। ਇਸ ਸਿਖਲਾਈ ਵਿੱਚ ਕਿਸਾਨਾਂ ਨੂੰ ਬੱਕਰੀ ਦੀਆਂ ਬਿਮਾਰੀਆਂ, ਕੀੜੇ-ਮਕੌੜੇ, ਖੁਰਾਕ ਤੇ ਨਸਲ ਸੁਧਾਰ ਆਦਿ ਨਾਲ ਸਬੰਧਤ ਵੱਡੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ। ਖਾਸ ਗੱਲ ਇਹ ਹੈ ਕਿ ਸਿਖਲਾਈ ਵਿਚ ਹਿੱਸਾ ਲੈਣ ਲਈ ਕਿਸਾਨਾਂ ਨੂੰ ਆਧੁਨਿਕ ਬੱਕਰੀ ਸਿਖਲਾਈ ਕੇਂਦਰ ਵੱਲੋਂ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ। ਨਈਮ ਕੁਰੈਸ਼ੀ ਦਾ ਕਹਿਣਾ ਹੈ ਕਿ ਆਈਸੀਏਆਰ-ਸੀਆਈਆਰਜੀ ਮਖਦੂਮ ਤੋਂ ਸਿਖਲਾਈ ਲੈਣ ਤੋਂ ਬਾਅਦ ਅੱਜ ਉਸ ਦੇ ਖੇਤ ਵਿੱਚ ਬਰਬਰੀ, ਸਿਰੋਹੀ, ਜਮੁਨਾਪਾਰੀ ਤੇ ਬੀਟਲ ਨਸਲ ਦੀਆਂ ਤਕਰੀਬਨ 350 ਬੱਕਰੀਆਂ ਹਨ। ਨਈਮ ਕੁਰੈਸ਼ੀ ਦੀ ਕਹਿਣਾ ਹੈ ਕਿ ਮਈ 2007 ਵਿੱਚ ਉਸ ਨੇ ਸਿਰਫ 10 ਬੱਕਰੀਆਂ ਨਾਲ ਬੱਕਰੀ ਫਾਰਮ ਸ਼ੁਰੂ ਕੀਤਾ ਸੀ। ਬਾਅਦ ਵਿੱਚ CIRG ਦੇ ਸਾਇੰਟਿਸਟ ਨੇ ਉਸ ਦੇ ਫਾਰਮ ਦਾ ਦੌਰਾ ਕੀਤਾ ਤੇ ਉਸ ਨੂੰ ਬੱਕਰੀ ਪਾਲਣ, ਸ਼ੁੱਧ ਨਸਲ ਦੀਆਂ ਬੱਕਰੀਆਂ, ਪ੍ਰਜਨਨ ਭੰਡਾਰ, ਪ੍ਰਭਾਵਸ਼ਾਲੀ ਮਾਰਕੀਟਿੰਗ ਰਣਨੀਤੀ ਤੇ ਮਾਰਕੀਟ ਲਿੰਕੇਜ ਬਾਰੇ ਕੁਝ ਸੁਝਾਅ ਦਿੱਤੇ। ਅੱਜ ਦੇ ਸਮੇਂ ਵਿਚ 'ਬਰਬਰੀ ਗੋਟ ਫਾਰਮ' ਦੀਆਂ ਬੱਕਰੀਆਂ ਦੀ ਮੰਗ ਸਿਰਫ ਭਾਰਤ ਵਿੱਚ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਹੈ। ਨਈਮ ਕੁਰੈਸ਼ੀ ਦਾ ਕਹਿਣਾ ਹੈ ਕਿ ਬੱਕਰੀ ਪਾਲਣ ਵਿੱਚ ਕੁਝ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬਰਸਾਤ ਦੇ ਮੌਸਮ ਵਿਚ ਉਨ੍ਹਾਂ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਬੱਕਰੀ ਦੇ ਲਈ ਇੱਕ ਗਿੱਲੀ ਥਾਂ ਬਿਮਾਰੀਆਂ ਦਾ ਘਰ ਹੁੰਦੀ ਹੈ। ਇਸ ਲਈ ਸਫਾਈ ਬਣਾਈ ਰੱਖਣਾ ਜ਼ਰੂਰੀ ਹੈ। ਬੱਕਰੀ ਖਰੀਦਣ ਵੇਲੇ ਆਜੜੀਆਂ ਨੂੰ ਇਸ ਦੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਕ ਬੱਕਰੀ ਲਗਪਗ ਡੇਢ ਸਾਲ ਦੀ ਉਮਰ ਵਿੱਚ ਇੱਕ ਬੱਚੇ ਨੂੰ ਦੇਣ ਦੇ ਯੋਗ ਹੁੰਦੀ ਹੈ ਤੇ 6-7 ਮਹੀਨਿਆਂ ਵਿੱਚ ਦੋ ਤੋਂ ਤਿੰਨ ਬੱਚਿਆਂ ਨੂੰ ਜਨਮ ਦਿੰਦੀ ਹੈ। ਬੱਕਰੇ ਦੇ ਛੋਟੇ ਬੱਚੇ ਨੂੰ ਇੱਕ ਸਾਲ ਵਧੇਰੇ ਗੰਭੀਰਤਾ ਨਾਲ ਪਾਲਿਆ ਜਾਣਾ ਚਾਹੀਦਾ ਹੈ। ਨਈਮ ਕੁਰੈਸ਼ੀ ਨੇ ਅੱਗੇ ਕਿਹਾ ਕਿ ਦੇਸੀ ਬੱਕਰੀਆਂ ‘ਚ ਮੁੱਖ ਤੌਰ 'ਤੇ ਖੁਰ ਤੇ ਪੇਟ ਦੇ ਕੀੜੇ-ਮਕੌੜੇ ਆਦਿ ਦੀ ਸ਼ਿਕਾਇਤ ਹੁੰਦੀ ਹੈ। ਇਸ ਦੇ ਨਾਲ ਉਨ੍ਹਾਂ ਨੂੰ ਕਈ ਵਾਰ ਖੁਜਲੀ ਦੀ ਸਮੱਸਿਆ ਵੀ ਆਉਂਦੀ ਹੈ। ਅਜਿਹੀਆਂ ਬਿਮਾਰੀਆਂ ਦੇ ਲੱਛਣ ਬਰਸਾਤ ਦੇ ਮੌਸਮ ਵਿੱਚ ਵੇਖੇ ਜਾਂਦੇ ਹਨ। ਇਸ ਲਈ ਅਜਿਹੀ ਸਥਿਤੀ ਵਿਚ ਜੇ ਬਿਮਾਰੀ ਦੇਸੀ ਇਲਾਜ ਨਾਲ ਠੀਕ ਨਹੀਂ ਹੁੰਦੀ ਤਾਂ ਪਸ਼ੂਆਂ ਦੇ ਡਾਕਟਰ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਨਈਮ ਕੁਰੈਸ਼ੀ ਮੁਤਾਬਕ ਬੱਕਰੀ ਪਾਲਣ ਸੰਜਮ ਦਾ ਕੰਮ ਹੈ। ਇਸ ਖੇਤਰ ਵਿੱਚ ਲਾਭ ਤੁਹਾਡੀ ਸਖਤ ਮਿਹਨਤ ‘ਤੇ ਬਹੁਤ ਹੱਦ ਤੱਕ ਨਿਰਭਰ ਕਰਦਾ ਹੈ। ਰੁਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਜਾਂ ਵਧੇਰੇ ਆਮਦਨ ਪ੍ਰਾਪਤ ਕਰਨ ਵਾਲੇ ਕਿਸਾਨਾਂ ਲਈ ਬੱਕਰੀ ਪਾਲਣ ਇੱਕ ਚੰਗਾ ਕਾਰੋਬਾਰ ਹੈ। ਅੱਜ ਰਾਜ ਤੇ ਕੇਂਦਰ ਸਰਕਾਰ ਇਸ ਕੰਮ ਨੂੰ ਸ਼ੁਰੂ ਕਰਨ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਵੀ ਚਲਾ ਰਹੀਆਂ ਹਨ, ਜਿਸ ਦਾ ਲਾਭ ਕਿਸਾਨ ਲੈ ਸਕਦੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















