(Source: ECI/ABP News/ABP Majha)
14 ਤਰ੍ਹਾਂ ਦੇ ਅੰਬ ਇਕ ਹੀ ਦਰੱਖਤ 'ਤੇ!
ਦਰਖਤ 'ਤੇ ਲੱਗੇ ਅੰਬਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕਿਸਾਨ ਨੇ ਅੰਬਾਂ ਦੀ ਐਲਬਮ ਬਣਾਈ ਹੋਵੇ। ਧਾਰੀ ਤਾਲੁਕ ਦੇ ਪਿੰਡ ਦਿਤਲਾ ਦੇ ਕਿਸਾਨ ਉਕਾਭਾਈ ਭੱਟੀ ਨੇ ਕਮਾਲ ਕਰ ਦਿੱਤਾ ਹੈ। ਭੱਟੀ ਜਿਸ ਦੀ ਉਮਰ ਕਰੀਬ 70 ਸਾਲ ਹੈ....
ਰਜਨੀਸ਼ ਕੌਰ ਰੰਧਾਵਾ ਦੀ ਰਿਪੋਰਟ
Agriculture News : ਅੰਬਾਂ ਦੇ ਕਿਸਾਨਾਂ ਦੇ ਵਿਸ਼ੇਸ਼ ਤਜਰਬਿਆਂ ਦੇ ਚੰਗੇ ਨਤੀਜੇ ਨਿਕਲਣੇ ਸ਼ੁਰੂ ਹੋ ਗਏ ਹਨ। ਧਾਰੀ ਤਾਲੁਕ ਦੇ ਇੱਕ ਕਿਸਾਨ ਨੇ ਇੱਕ ਹੀ ਦਰੱਖਤ 'ਤੇ 14 ਵੱਖ-ਵੱਖ ਕਿਸਮਾਂ ਦੇ ਅੰਬ ਉਗਾਏ ਹਨ। ਇੰਨਾ ਹੀ ਨਹੀਂ ਇਹ ਰੁੱਖ ਹੋਲੀ ਤੋਂ ਦੀਵਾਲੀ ਤੱਕ ਫਲ ਦਿੰਦਾ ਹੈ।
ਕਿਸਾਨ ਉਕਾਭਾਈ ਭੱਟੀ ਨੇ ਕਰ ਦਿੱਤਾ ਕਮਾਲ
ਦਰਖਤ 'ਤੇ ਲੱਗੇ ਅੰਬਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕਿਸਾਨ ਨੇ ਅੰਬਾਂ ਦੀ ਐਲਬਮ ਬਣਾਈ ਹੋਵੇ। ਧਾਰੀ ਤਾਲੁਕ ਦੇ ਪਿੰਡ ਦਿਤਲਾ ਦੇ ਕਿਸਾਨ ਉਕਾਭਾਈ ਭੱਟੀ ਨੇ ਕਮਾਲ ਕਰ ਦਿੱਤਾ ਹੈ। ਭੱਟੀ ਜਿਸ ਦੀ ਉਮਰ ਕਰੀਬ 70 ਸਾਲ ਹੈ, ਨੇ ਦੱਸਿਆ ਕਿ ਉਨ੍ਹਾਂ ਨੇ ਗ੍ਰਾਫਟਿੰਗ ਵਿਧੀ ਨਾਲ ਇਹ ਚਮਤਕਾਰ ਕੀਤਾ ਹੈ। ਇਸ ਵਿਧੀ ਨਾਲ ਇੱਕ ਰੁੱਖ 'ਤੇ ਬਹੁਤ ਸਾਰੇ ਫਲ ਉਗਾਏ ਜਾ ਸਕਦੇ ਹਨ। ਭੱਟੀ ਹੁਣ ਇਸ ਅੰਬ ਦੇ ਰੁੱਖ 'ਤੇ ਅੰਬਾਂ ਦੀਆਂ ਹੋਰ ਕਿਸਮਾਂ ਉਗਾਉਣਾ ਚਾਹੁੰਦੇ ਹਨ।
ਕਿਸਾਨ ਨੇ ਅੰਬ ਦੀਆਂ ਕਿਸਮਾਂ ਲਈ ਦੇਸ਼ ਦੇ ਕਈ ਹਿੱਸਿਆਂ ਵਿਚ ਕੀਤੀ ਖੋਜ਼
ਭੱਟੀ ਨੇ ਕਿਹਾ, 'ਮੈਂ ਇੱਕ ਕਿਤਾਬ ਪੜ੍ਹੀ, ਜਿਸ ਵਿੱਚ ਮੈਨੂੰ ਅੰਬਾਂ ਦੀਆਂ ਦੇਸੀ ਕਿਸਮਾਂ ਦੇ ਨਾਮ ਮਿਲੇ, ਜੋ ਹੁਣ ਅਲੋਪ ਹੋ ਚੁੱਕੇ ਹਨ। ਮੈਂ ਉਨ੍ਹਾਂ ਕਿਸਮਾਂ ਲਈ ਦੇਸ਼ ਦੇ ਕਈ ਹਿੱਸਿਆਂ ਵਿੱਚ ਖੋਜ ਕੀਤੀ। ਮਹਾਰਾਸ਼ਟਰ, ਰਾਜਸਥਾਨ ਦੇ ਖੇਤੀਬਾੜੀ ਕਾਲਜ ਅਤੇ ਡਾਂਗ ਦੇ ਜੰਗਲੀ ਖੇਤਰ ਤੱਕ ਖੋਜ ਕੀਤੀ। ਕੁਝ ਕਿਸਮਾਂ ਪਾਈਆਂ ਗਈਆਂ ਅਤੇ ਕਈਆਂ ਦੇ ਨਾਂ ਪਤਾ ਨਹੀਂ ਲੱਗ ਸਕੇ। ਇਸ ਕਰਕੇ ਭੱਟੀ ਨੇ ਕੁਝ ਕਿਸਮਾਂ ਦੇ ਨਾਂ ਵੀ ਦਿੱਤੇ ਹਨ।
ਕੁਝ ਅੰਬਾਂ ਨੂੰ ਦਿੱਤੇ ਖੁਦ ਨਾਂ
ਉਹਨਾਂ ਨੇ ਕੁਝ ਅੰਬਾਂ ਨੂੰ ਵਿਸ਼ੇਸ਼ ਨਾਂ ਵੀ ਦਿੱਤੇ। ਮਿਸਾਲ ਵਜੋਂ, ਜਿਹੜਾ ਥੋੜ੍ਹਾ ਸਖ਼ਤ ਹੈ, ਉਸ ਦਾ ਨਾਂ ‘ਕੈਪਟਨ’ ਹੈ, ਜਿਸ ਦੀ ਚਮੜੀ ਕਾਲੀ ਹੈ, ਭੱਟੀ ਨੇ ਉਸ ਨੂੰ ‘ਕਾਲਾ ਜਮਾਦਾਰ’ ਕਹਿ ਰਹੇ ਹਨ। ਭੱਟੀ ਅਨੁਸਾਰ ਇਸ ਰੁੱਖ ਦੀ ਵਿਸ਼ੇਸ਼ਤਾ ਇਹ ਹੈ ਕਿ ਹਰ ਕਿਸਮ ਦੇ ਅੰਬ ਵੱਖ-ਵੱਖ ਸਮੇਂ 'ਤੇ ਲਗਾਏ ਜਾਂਦੇ ਹਨ। ਹੁਣ ਦੇਖੋ ਭੱਟੀ ਦੇ ਦਰੱਖਤ 'ਤੇ ਕਿਹੜੀਆਂ ਕਿਸਮਾਂ ਦੇ ਅੰਬ ਲਗਾਏ ਗਏ ਹਨ।
ਭੱਟੀ ਅਨੁਸਾਰ ਇਸ ਰੁੱਖ 'ਤੇ ਆਮਰਪਾਲੀ, ਨੀਲਮ, ਦੁਸਹਿਰੀ, ਬੇਗਮ, ਨੀਲੇਸ਼ਨ, ਨੀਲ ਫੱਗਣ, ਸੁੰਦਰੀ, ਬਨਾਰਸੀ, ਲੰਗੜਾ, ਕੇਸਰ, ਦਾਦਮਿਓ, ਗੁਲਾਬਿਓ, ਕਨੌਜਿਓ, ਦੁਧਪੇਡੋ ਅਤੇ ਖੋੜੀ ਅੰਬ ਉੱਗ ਰਹੇ ਹਨ।