ਪੜਚੋਲ ਕਰੋ
Advertisement
ਦੁਨੀਆ ਭਰ ਦੀ ਖੇਤੀਬਾੜੀ 'ਤੇ ਖਤਰਾ, ਜਲਵਾਯੂ ਤਬਦੀਲੀ ਨਾਲ ਮੱਚੇਗਾ ਕਹਿਰ
ਦੁਨੀਆ ਭਰ ਦੀ ਖੇਤੀ 'ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਤਾਜ਼ਾ ਰਿਸਰਚ ਮੁਤਾਬਕ ਬਦਲਦੇ ਜਲਵਾਯੂ ਕਰਕੇ ਵਿਸ਼ਵ ਅਨਾਜ ਉਤਪਾਦਨ ਉੱਪਰ ਖ਼ਤਰਾ ਹੈ। ਨਵੇਂ ਅੰਕੜੇ ਦੱਸਦੇ ਹਨ ਕਿ ਜੇ ਗ੍ਰੀਨ ਹਾਊਸ ਗੈਸਾਂ ਦਾ ਵਧਣਾ ਉਨ੍ਹਾਂ ਦੀ ਮੌਜੂਦਾ ਦਰ ਨਾਲ ਜਾਰੀ ਰਿਹਾ, ਤਾਂ ਸਦੀ ਦੇ ਅੰਤ ਤੱਕ ਇੱਕ ਤਿਹਾਈ ਵਿਸ਼ਵ ਅਨਾਜ ਉਤਪਾਦਨ ਨੂੰ ਖ਼ਤਰਾ ਹੋਵੇਗਾ।
ਨਵੀਂ ਦਿੱਲੀ: ਦੁਨੀਆ ਭਰ ਦੀ ਖੇਤੀ 'ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਤਾਜ਼ਾ ਰਿਸਰਚ ਮੁਤਾਬਕ ਬਦਲਦੇ ਜਲਵਾਯੂ ਕਰਕੇ ਵਿਸ਼ਵ ਅਨਾਜ ਉਤਪਾਦਨ ਉੱਪਰ ਖ਼ਤਰਾ ਹੈ। ਨਵੇਂ ਅੰਕੜੇ ਦੱਸਦੇ ਹਨ ਕਿ ਜੇ ਗ੍ਰੀਨ ਹਾਊਸ ਗੈਸਾਂ ਦਾ ਵਧਣਾ ਉਨ੍ਹਾਂ ਦੀ ਮੌਜੂਦਾ ਦਰ ਨਾਲ ਜਾਰੀ ਰਿਹਾ, ਤਾਂ ਸਦੀ ਦੇ ਅੰਤ ਤੱਕ ਇੱਕ ਤਿਹਾਈ ਵਿਸ਼ਵ ਅਨਾਜ ਉਤਪਾਦਨ ਨੂੰ ਖ਼ਤਰਾ ਹੋਵੇਗਾ। ਰਿਸਰਚ ਮੁਤਾਬਕ ਦੁਨੀਆ ਦੇ ਸਭ ਤੋਂ ਅਹਿਮ ਅਨਾਜ ਉਤਪਾਦਨ ਦੇ ਕਈ ਇਲਾਕਿਆਂ ਵਿੱਚ ਤਾਪਮਾਨ ਵਧ ਜਾਵੇਗਾ। ਜੇ ਤਾਪਮਾਨ ਲਗਪਗ 3.7 ਸੈਲਸੀਅਸ ਵਧਦਾ ਹੈ, ਤਾਂ ਅਣਕਿਆਸੇ ਤੌਰ ਉੱਤੇ ਮੀਂਹ ਦੇ ਪੈਟਰਨ ਵਿੱਚ ਤਬਦੀਲੀ ਆਵੇਗੀ।
ਫ਼ਿਨਲੈਂਡ ਦੇ ਆਲਟੋ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਹਿਸਾਬ ਲਾਇਆ ਹੈ ਮੌਜੂਦਾ ਫ਼ਸਲ ਉਤਪਾਦਨ ਦਾ ਲਗਭਗ 95 ਫ਼ੀਸਦੀ, ਉਨ੍ਹਾਂ ਇਲਾਕਿਆਂ ’ਚ ਹੁੰਦਾ ਹੈ, ਜਿਸ ਨੂੰ ਉਹ ‘ਸੁਰੱਖਿਅਤ ਜਲਵਾਯੂ ਸਥਾਨ’ ਦੇ ਤੌਰ ਉੱਤੇ ਪਰਿਭਾਸ਼ਿਤ ਕਰਦੇ ਹਨ ਜਾਂ ਅਜਿਹੀ ਸਥਿਤੀ ਜਿੱਥੇ ਤਾਪਮਾਨ, ਮੀਂਹ ਤੇ ਖ਼ੁਸ਼ਕੀ ਖ਼ਾਸ ਸੀਮਾ ਵਿੱਚ ਆਉਂਦੇ ਹਨ; ਭਾਵੇਂ ਗ੍ਰੀਨ ਹਾਊਸ ਗੈਸਾਂ ਨੂੰ ਘੱਟ ਕਰ ਦਿੱਤਾ ਜਾਂਦਾ ਹੈ ਤੇ ਦੁਨੀਆ ਪੈਰਿਸ ਸਮਝੋਤੇ ਦੇ ਉਦੇਸ਼ ਨੂੰ ਪੂਰਾ ਕਰ ਲੈਂਦੀ ਹੈ, ਤਾਂ ਸਿਰਫ਼ 5-8 ਫ਼ੀਸਦੀ ਵਿਸ਼ਵ ਅਨਾਜ ਨੂੰ ਖ਼ਤਰਾ ਹੋਵੇਗਾ।
ਜਲਵਾਯੂ ਤਬਦੀਲੀ ਨਕਾਰਾਤਮਕ ਤਰੀਕੇ ਨਾਲ ਖੇਤੀ ਅਤੇ ਪਸ਼ੂ-ਧਨ ਨੂੰ ਪ੍ਰਭਾਵਿਤ ਕਰਨ ਵਾਲਾ ਜਾਣਿਆ ਜਾਂਦਾ ਹੈ ਪਰ ਇਸ ਲੜੀ ਵਿੱਚ ਬਹੁਤ ਘੱਟ ਵਿਗਿਆਨਕ ਜਾਣਕਾਰੀ ਹੈ ਕਿ ਦੁਨੀਆ ਦੇ ਕਿਸ ਖੇਤਰ ਉੱਤੇ ਇਸ ਦਾ ਸਭ ਤੋਂ ਵੱਡਾ ਖ਼ਤਰਾ ਕੀ ਹੋ ਸਕਦਾ ਹੈ।
ਆਲਟੋ ਯੂਨੀਵਰਸਿਟੀ ਦੀ ਖੋਜ ਵਿੱਚ ਸਿਰਫ਼ ਇਸ ਦਾ ਵਿਸ਼ਲੇਸ਼ਣ ਕੀਤਾ ਗਿਆ ਕਿ ਗ੍ਰੀਨ ਹਾਊਸ ਗੈਸ ਦੀ ਨਿਕਾਸੀ ਵਿੱਚ ਕਟੌਤੀ ਨਹੀਂ ਕਰਨ ਉੱਤੇ ਵਿਸ਼ਵ ਅਨਾਜ ਉਤਪਾਦਨ ਪ੍ਰਭਾਵਿਤ ਹੋਵੇਗਾ। ਖੋਜ ਦੇ ਨਤੀਜਿਆਂ ਨੂੰ ਪੱਤ੍ਰਿਕਾ ‘ਵਨ ਅਰਥ’ ਨੇ ਪ੍ਰਕਾਸ਼ਿਤ ਕੀਤਾ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਖੋਜ ਤੋਂ ਪਤਾ ਚੱਲਦਾ ਹੈ ਕਿ ਤੇਜ਼ੀ ਨਾਲ ਬੇਕਾਬੂ ਗ੍ਰੀਨ ਹਾਊਸ ਗੈਸ ਦੀ ਨਿਕਾਸੀ ਦੀ ਵਾਧਾ ਸਦੀ ਦੇ ਅੰਤ ਤੱਕ ਮੌਜੂਦਾ ਵਿਸ਼ਵ ਅਨਾਜ ਉਤਪਾਦਨ ਦੀ ਇੱਕ-ਤਿਹਾਈ ਦੀ ਅਜਿਹੀ ਸਥਿਤੀ ਵੱਲ ਧੱਕ ਦੇਵੇਗੀ, ਜਿਸ ਵਿੱਚ ਅੱਜ ਕੋਈ ਅਨਾਜ ਨਹੀਂ ਪੈਦਾ ਕੀਤਾ ਜਾਂਦਾ। ਖੋਜ ਪੱਤਰ ਦੇ ਲੇਖਕ ਤੇ ਯੂਨੀਵਰਸਿਟੀ ’ਚ ਵਿਸ਼ਵ ਅਨਾਜ ਅਤੇ ਜਲ ਦੇ ਐਸੋਸੀਏਟ ਪ੍ਰੋਫ਼ੈਸਰ ਮੈਟੀ ਕੁੰਮੂ ਦਾ ਕਹਿਣਾ ਹੈ ਕਿ ਵਿਸ਼ਵ ਅਨਾਜ ਉਤਪਾਦਨ ਦੀ ਇੱਕ-ਤਿਹਾਈ ਨੂੰ ਖ਼ਤਰਾ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement