(Source: ECI/ABP News/ABP Majha)
Tomato Price: ਹੁਣ ਹੋਰ ਖੱਟਾ ਹੋਵੇਗਾ ਟਮਾਟਰ!100 ਰੁਪਏ ਦੇ ਪਾਰ ਪਹੁੰਚ ਸਕਦੈ ਰੇਟ, ਆਲੂ-ਪਿਆਜ਼ ਵੀ ਹੋਣਗੇ ਮਹਿੰਗੇ
ਮਾਨਸੂਨ 'ਚ ਦੇਰੀ ਅਤੇ ਦੇਸ਼ ਦੇ ਕੁਝ ਹਿੱਸਿਆਂ 'ਚ ਘੱਟ ਮੀਂਹ ਪੈਣ ਦੇ ਖਦਸ਼ੇ ਕਾਰਨ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਹੁਣ ਟਮਾਟਰ ਦੀ ਖਟਾਈ ਵੀ ਹੌਲੀ-ਹੌਲੀ ਵਧ ਰਹੀ ਹੈ ਅਤੇ ਇਸ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ...
Tomato Price: ਮਾਨਸੂਨ 'ਚ ਦੇਰੀ ਅਤੇ ਦੇਸ਼ ਦੇ ਕੁਝ ਹਿੱਸਿਆਂ 'ਚ ਘੱਟ ਮੀਂਹ ਪੈਣ ਦੇ ਖਦਸ਼ੇ ਕਾਰਨ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਹੁਣ ਟਮਾਟਰ ਦੀ ਖਟਾਈ ਵੀ ਹੌਲੀ-ਹੌਲੀ ਵਧ ਰਹੀ ਹੈ ਅਤੇ ਇਸ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਪਾਰ ਜਾ ਸਕਦੀ ਹੈ। ਪਿਛਲੇ ਹਫਤੇ ਇਸ ਦੀਆਂ ਕੀਮਤਾਂ 80 ਰੁਪਏ ਨੂੰ ਪਾਰ ਕਰ ਗਈਆਂ ਸਨ। ਸਪਲਾਈ ਤੰਗ ਹੋਣ ਕਾਰਨ ਟਮਾਟਰ ਦੇ ਭਾਅ ਤੇਜ਼ੀ ਨਾਲ ਵੱਧ ਰਹੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਕੋਲਾਰ ਦੇ ਥੋਕ ਏਪੀਐਮਸੀ ਬਾਜ਼ਾਰ ਭਾਵ ਥੋਕ ਬਾਜ਼ਾਰ 'ਚ 15 ਕਿਲੋਗ੍ਰਾਮ ਦਾ ਟਮਾਟਰ 1100 ਰੁਪਏ 'ਚ ਵਿਕ ਰਿਹਾ ਸੀ ਅਤੇ ਜਲਦ ਹੀ ਪ੍ਰਚੂਨ ਬਾਜ਼ਾਰ 'ਚ ਇਸ ਦੀ ਕੀਮਤ ਵਧਣ ਦੀ ਉਮੀਦ ਹੈ। ਪਿਛਲੇ ਸਾਲ ਮੁੰਬਈ ਅਤੇ ਕੋਲਕਾਤਾ ਸਣੇ ਦੇਸ਼ ਦੇ ਕੁਝ ਸ਼ਹਿਰਾਂ 'ਚ ਇਸ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਸੀ।
ਹੋਰ ਸਬਜ਼ੀਆਂ ਦੇ ਉਤਪਾਦਨ 'ਤੇ ਧਿਆਨ ਦੇਣ ਕਾਰਨ ਟਮਾਟਰ ਪੈ ਗਿਆ ਫਿੱਕਾ
ਟਮਾਟਰ ਦੀ ਘੱਟ ਬਿਜਾਈ ਕਾਰਨ ਇਸ ਦੀ ਆਮਦ ਪ੍ਰਭਾਵਿਤ ਹੋਈ ਹੈ। ਕੋਲਾਰ ਦੇ ਟਮਾਟਰ ਉਤਪਾਦਕ ਅੰਜੀ ਰੈਡੀ ਦਾ ਕਹਿਣਾ ਹੈ ਕਿ ਇਸ ਸਾਲ ਪਹਿਲਾਂ ਦੇ ਮੁਕਾਬਲੇ ਟਮਾਟਰ ਦੀ ਫਸਲ ਘੱਟ ਹੋਈ ਹੈ। ਇਸ ਦੇ ਕਈ ਕਾਰਨ ਹਨ। ਇਸ ਸਾਲ, ਕੋਲਾਰ ਦੇ ਕੁਝ ਕਿਸਾਨਾਂ ਨੇ ਟਮਾਟਰ ਦੀ ਬਜਾਏ ਫਲੀਆਂ ਉਗਾਈਆਂ ਕਿਉਂਕਿ ਪਿਛਲੇ ਸਾਲ ਇਨ੍ਹਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਸਨ। ਇਸ ਤੋਂ ਇਲਾਵਾ ਕਮਜ਼ੋਰ ਮਾਨਸੂਨ ਕਾਰਨ ਫ਼ਸਲਾਂ ਸੁੱਕ ਕੇ ਮੁਰਝਾ ਗਈਆਂ ਹਨ। ਅੰਜੀ ਅਨੁਸਾਰ ਇਸ ਵਾਰ ਪਹਿਲਾਂ ਪੈਦਾ ਹੋਣ ਵਾਲੇ ਟਮਾਟਰਾਂ ਵਿੱਚੋਂ ਸਿਰਫ਼ 30 ਫ਼ੀਸਦੀ ਹੀ ਪੈਦਾ ਹੋਣ ਦੀ ਉਮੀਦ ਹੈ।
ਆਲੂ-ਪਿਆਜ਼ ਤੋਂ ਇਲਾਵਾ ਹੋਰ ਸਬਜ਼ੀਆਂ ਦੇ ਭਾਅ ਵਧੇ
ਮਾਨਸੂਨ 'ਚ ਦੇਰੀ ਅਤੇ ਕਮਜ਼ੋਰ ਬਾਰਿਸ਼ ਕਾਰਨ ਇਸ ਵਾਰ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਆਲੂ ਅਤੇ ਪਿਆਜ਼ ਨੂੰ ਛੱਡ ਕੇ ਬਾਕੀ ਸਬਜ਼ੀਆਂ ਦਾ ਭਾਅ ਆਮ ਨਾਲੋਂ ਉਪਰ ਹੈ। ਬੀਨਜ਼ 120-140 ਰੁਪਏ, ਗਾਜਰ ਦੀਆਂ ਕੁਝ ਕਿਸਮਾਂ 100 ਰੁਪਏ ਵਿੱਚ ਵਿਕ ਰਹੀਆਂ ਹਨ। ਸ਼ਿਮਲਾ ਮਿਰਚ ਵੀ 80 ਰੁਪਏ ਦਾ ਅੰਕੜਾ ਪਾਰ ਕਰ ਗਿਆ ਹੈ। ਸਬਜ਼ੀਆਂ ਤੋਂ ਇਲਾਵਾ ਆਂਡਿਆਂ ਦੇ ਭਾਅ ਵੀ ਵਧ ਰਹੇ ਹਨ ਅਤੇ 5-6 ਰੁਪਏ ਦੀ ਥਾਂ 7-8 ਰੁਪਏ ਵਿੱਚ ਮਿਲ ਰਿਹਾ ਹੈ।