Delhi Weather Update: ਦਿੱਲੀ ਵਿਚ ਬੀਤੇ ਹਰ ਮਹੀਨੇ ਦੇ ਮੌਸਮ ਨੇ ਤੋੜਿਆ ਰਿਕਾਰਡ, ਜਾਣੋ ਕਿਵੇਂ
ਭਾਰਤ ਮੌਸਮ ਵਿਭਾਗ ਦੇ ਅੰਕੜੇ ਦਰਸਾਉਂਦੇ ਹਨ ਕਿ ਅਗਸਤ 2020 ਤੋਂ ਬਾਅਦ ਹਰ ਮਹੀਨੇ ਦਿੱਲੀ ਨੇ ਘੱਟੋ ਘੱਟ ਇੱਕ ਮੌਸਮ ਦਾ ਰਿਕਾਰਡ ਤੋੜਿਆ ਹੈ। ਕੁਝ ਮਹੀਨਿਆਂ ਵਿੱਚ ਸੈਂਕੜੇ ਸਾਲ ਪੁਰਾਣੇ ਰਿਕਾਰਡ ਟੁੱਟੇ। ਮੌਸਮ ਦੇ ਢਾਂਚੇ ਨੂੰ ਬਦਲਣ ਵਿੱਚ ਕਲਾਈਮੈਟ ਕ੍ਰਾਈਸਿਸ ਦੀ ਇੱਕ ਪ੍ਰਮੁੱਖ ਭੂਮਿਕਾ ਹੈ।
ਨਵੀਂ ਦਿੱਲੀ: ਭਾਰਤ ਮੌਸਮ ਵਿਭਾਗ (IMD) ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਨੇ ਅਗਸਤ 2020 ਤੋਂ ਹਰ ਮਹੀਨੇ ਘੱਟੋ ਘੱਟ ਇੱਕ ਮੌਸਮ ਦਾ ਰਿਕਾਰਡ ਤੋੜਿਆ ਹੈ। ਮੌਸਮ ਵਿਭਾਗ (Meteorological Department) ਦੇ ਅਧਿਕਾਰੀਆਂ ਅਤੇ ਵਿਗਿਆਨੀਆਂ ਨੇ ਕਿਹਾ ਕਿ ਮੌਸਮ ਦੀਆਂ ਇਹ ਐਕਸਟ੍ਰੀਮ ਵੇਦਰ ਰਿਕਾਰਡਿੰਗ (extreme weather recordings) ਰਾਸ਼ਟਰੀ ਰਾਜਧਾਨੀ ਵਿੱਚ ਅਸਥਾਈ ਵਾਯੂਮੰਡਲ ਦੀਆਂ ਘਟਨਾਵਾਂ ਦਾ ਤੁਰੰਤ ਨਤੀਜਾ ਹਨ, ਪਰ ਮੌਸਮ ਦੇ ਪੈਟਰਨ (weather patterns) ਵਿੱਚ ਓਵਰਆਲ ਤਬਦੀਲੀ ਵਿੱਚ ਕਲਾਈਮੈਟ ਕ੍ਰਾਈਸਿਸ ਦੀ ਵੱਡੀ ਭੂਮਿਕਾ ਸਪਸ਼ਟ ਹੈ।
ਅਗਸਤ 2020 ਵਿਚ ਦਿੱਲੀ ਵਿਚ 236.5 ਮਿਲੀਮੀਟਰ ਬਾਰਸ਼ ਹੋਈ, ਜੋ 2013 ਤੋਂ ਬਾਅਦ ਇਸ ਮਹੀਨੇ ਦੀ ਸਭ ਤੋਂ ਵੱਧ ਬਾਰਸ਼ ਸੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਦੇਖਿਆ ਕਿ ਕੁੱਲ ਬਾਰਸ਼ ਦਾ 50% 13 ਅਗਸਤ (68.2 ਮਿਲੀਮੀਟਰ) ਅਤੇ 20 ਅਗਸਤ (54.8 ਮਿਲੀਮੀਟਰ) ਨੂੰ ਸਿਰਫ ਦੋ ਦਿਨਾਂ ਵਿੱਚ ਹੋਇਆ ਸੀ। ਇਸ ਦੇ ਨਾਲ ਹੀ ਸਤੰਬਰ ਵਿਚ ਦਿੱਲੀ ਨੇ ਲਗਪਗ ਦੋ ਦਹਾਕਿਆਂ ਦਾ ਸਭ ਤੋਂ ਗਰਮ ਮਹੀਨਾ ਦਰਜ ਕੀਤਾ। ਇਸ ਮਹੀਨੇ ਰਾਜਧਾਨੀ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਸੀ, ਜਿਸ ਨੇ 2015 ਵਿਚ 36.1 ਡਿਗਰੀ ਸੈਲਸੀਅਸ ਦਾ ਪਿਛਲੇ ਰਿਕਾਰਡ ਤੋੜਿਆ। ਇਸ ਤੋਂ ਪਹਿਲਾਂ ਸਤੰਬਰ 2001 ਵਿਚ ਦਿੱਲੀ ਵਿਚ ਸਭ ਤੋਂ ਜ਼ਿਆਦਾ ਔਸਤਨ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਸੀ, ਜਦੋਂ ਪਾਰਾ ਵੱਧ ਕੇ 36.3 ਡਿਗਰੀ ਸੈਲਸੀਅਸ ਸੀ।
ਅਕਤੂਬਰ ਅਤੇ ਨਵੰਬਰ ਰਹੇ ਜ਼ਿਆਦਾ ਠੰਢੇ
ਅਕਤੂਬਰ ਅਤੇ ਨਵੰਬਰ ਵਿਚ ਸਥਿਤੀ ਇਸ ਤੋਂ ਉਲਟ ਸੀ। ਇਹ ਦੋ ਮਹੀਨੇ ਠੰਢੇ ਸੀ। ਅਕਤੂਬਰ ਵਿੱਚ ਦਿੱਲੀ ਨੇ ਇੱਕ 58 ਸਾਲ ਪੁਰਾਣਾ ਰਿਕਾਰਡ ਤੋੜਿਆ, ਜਿਸ 'ਚ ਘੱਟੋ ਘੱਟ ਤਾਪਮਾਨ ਸਿਰਫ 17.2 ਡਿਗਰੀ ਸੈਲਸੀਅਸ ਸੀ। ਨਵੰਬਰ ਨੇ ਇਸ ਤੋਂ ਵੀ ਪੁਰਾਣਾ ਰਿਕਾਰਡ ਤੋੜਿਆ ਅਤੇ ਮਹੀਨੇ ਦਾ ਔਸਤਨ ਘੱਟੋ ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਰਹਿ ਗਿਆ, ਜੋ ਆਖਰੀ ਵਾਰ 1949 ਵਿਚ ਦਰਜ ਕੀਤਾ ਗਿਆ ਸੀ।
ਦਸੰਬਰ 1965 ਤੋਂ ਬਾਅਦ ਸ਼ੀਤ ਲਹਿਰ ਦੇ ਦਿਨ
ਆਮ ਤੋਂ ਵੱਧ ਠੰਢ ਦਾ ਇਹ ਸਿਲਸਿਲਾ ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿੱਚ ਵੀ ਜਾਰੀ ਰਿਹਾ। ਦਸੰਬਰ ਨੇ ਅੱਠ ਦਿਨ ਅਖੌਤੀ ਸ਼ੀਤ ਲਹਿਰ ਵੇਖੀ, ਇਹ 1965 ਤੋਂ ਬਾਅਦ ਦੀ ਸਭ ਤੋਂ ਜ਼ਿਆਦਾ ਰਹੀ। ਜਨਵਰੀ ਵਿੱਚ 2008 ਤੋਂ ਬਾਅਦ ਸਭ ਤੋਂ ਜ਼ਿਆਦਾ ਸ਼ੀਤ ਲਹਿਰ ਦਰਜ ਕੀਤੀ ਗਈ ਅਤੇ 21 ਸਾਲਾਂ ਵਿੱਚ (56.6 ਮਿਲੀਮੀਟਰ) ਮਹੀਨੇ ਵਿੱਚ ਸਭ ਤੋਂ ਜ਼ਿਆਦਾ ਬਾਰਸ਼ ਹੋਣ ਦਾ ਰਿਕਾਰਡ ਵੀ ਤੋੜ ਦਿੱਤਾ।
29 ਮਾਰਚ 76 ਸਾਲਾਂ ਦਾ ਸਭ ਤੋਂ ਗਰਮ ਦਿਨ ਰਿਹਾ
ਫਰਵਰੀ ਵਿਚ ਮੌਸਮ ਦੇ ਹਾਲਾਤ ਫਿਰ ਬਦਲੀ। ਇਸ ਵਾਰ ਫਰਵਰੀ 120 ਸਾਲਾਂ ਵਿਚ ਦੂਜਾ ਸਭ ਤੋਂ ਗਰਮ ਸੀ। 2006 ਵਿਚ 29.7 ਡਿਗਰੀ ਸੈਲਸੀਅਸ ਦੇ ਮੁਕਾਬਲੇ ਇਸਦਾ ਔਸਤਨ ਵੱਧ ਤੋਂ ਵੱਧ ਤਾਪਮਾਨ 27.9 ਡਿਗਰੀ ਸੈਲਸੀਅਸ ਸੀ। ਮਾਰਚ 'ਚ 76 ਸਾਲਾਂ ਵਿਚ ਸਭ ਤੋਂ ਗਰਮ ਦਿਨ ਰਿਹਾ ਅਤੇ 29 ਮਾਰਚ ਨੂੰ ਪਾਰਾ 40.1 ਡਿਗਰੀ ਸੈਲਸੀਅਸ ਨੂੰ ਛੂਹ ਗਿਆ।
ਫਰਵਰੀ ਅਤੇ ਮਾਰਚ ਦੀ ਤੀਬਰ ਗਰਮੀ ਤੋਂ ਬਾਅਦ ਅਪ੍ਰੈਲ ਵਿਚ ਹਾਲਾਤ ਫਿਰ ਬਦਲ ਗਏ ਅਤੇ 4 ਅਪ੍ਰੈਲ ਨੂੰ ਦਹਾਕੇ ਦਾ ਘੱਟੋ ਘੱਟ ਤਾਪਮਾਨ 11.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸਭ ਤੋਂ ਜ਼ਿਆਦਾ ਮੀਂਹ ਦਾ ਰਿਕਾਰਡ ਮਈ ਦੇ ਇੱਕ ਦਿਨ
ਆਈਐਮਡੀ ਦੇ ਅਨੁਸਾਰ, ਮਈ ਨੇ ਕਈ ਇਤਿਹਾਸਕ ਰਿਕਾਰਡ ਤੋੜੇ। 19-20 ਮਈ ਨੂੰ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਕਾਰਨ ਦਿੱਲੀ ਨੇ 119.3 ਮਿਲੀਮੀਟਰ ਬਾਰਸ਼ ਦੇ ਨਾਲ ਇੱਕ ਦਿਨ ਦੀ ਬਾਰਸ਼ ਦਾ ਮਈ ਵਿਚ ਸਭ ਤੋਂ ਵੱਧ ਬਾਰਸ਼ ਦਾ ਰਿਕਾਰਡ ਤੋੜਿਆ।ਇਸ ਦੇ ਕਾਰਨ ਮਈ ਦੇ ਮਹੀਨੇ ਵਿੱਚ ਸ਼ਹਿਰ ਵਿੱਚ ਕੁੱਲ ਬਾਰਸ਼ 144.8 ਮਿਲੀਮੀਟਰ ਸੀ, ਜੋ ਕਿ ਮਈ ਵਿੱਚ 2008 ਤੋਂ ਬਾਅਦ ਦੀ ਦੂਜੀ ਸਭ ਤੋਂ ਵੱਧ ਬਾਰਸ਼ ਹੈ।
ਮੌਸਮ ਦੇ ਅਸਥਾਈ ਹਾਲਾਤ ਦੀ ਭੂਮਿਕਾ ਨੂੰ ਇਨ੍ਹਾਂ ਐਕਸਟ੍ਰੀਮ ਵੇਦਰ ਰਿਕਾਰਡਿੰਗ ਦਾ ਕਾਰਨ ਮੰਨਦਿਆਂ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਐਕਸਟ੍ਰੀਮ ਵੇਦਰ ਦਾ ਰੁਝਾਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿਕਲਾਈਮੈਟ ਕ੍ਰਾਈਸਿਸ ਦੀ ਭੂਮਿਕਾ ਇਸ ਵਿਚ ਸਪਸ਼ਟ ਹੈ।
ਇਹ ਵੀ ਪੜ੍ਹੋ: ਦਿਨ ਦਿਹਾੜੇ ਡਾਕਟਰ ਜੋੜੇ ਦਾ ਗੋਲੀਆਂ ਮਾਰ ਕਤਲ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ, ਕਲਤ ਦੀ ਵਜ੍ਹਾ ਆਈ ਸਾਹਮਣੇਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin