Weather Update: ਮੌਸਮ ਵਿਭਾਗ ਦੀ ਚੇਤਾਵਨੀ! ਮੀਂਹ, ਚੱਟਾਨਾਂ ਖਿਸਕਣ, ਹੜ੍ਹ, ਝੱਖੜ ਝੁੱਲਣ, ਅਸਮਾਨੀ ਬਿਜਲੀ ਡਿੱਗਣ ਤੇ ਗੜੇਮਾਰ ਦਾ ਖਤਰਾ
ਮੌਸਮ ਵਿਭਾਗ ਅਨੁਸਾਰ ਬੰਗਾਲ ਦੀ ਖਾੜੀ ਤੋਂ ਦੱਖਣ ਵੱਲ ਹੇਠਲੇ ਪੱਧਰ ਦੀਆਂ ਤੇਜ਼ ਹਵਾਵਾਂ ਦੇ ਚੱਲਦਿਆਂ ਉੱਤਰ-ਪੂਰਬੀ ਭਾਰਤ ’ਚ ਬਿਜਲੀ ਦੀ ਗਰਜ ਨਾਲ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ ’ਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 29 ਮਾਰਚ ਤੋਂ 1 ਅਪ੍ਰੈਲ ਤੱਕ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲਣ ਨਾਲ ਭਾਰੀ ਮੀਂਹ ਵੀ ਪੈ ਸਕਦਾ ਹੈ। ਬੱਦਲ ਗਰਜਣ ਨਾਲ ਅਸਮਾਨੀ ਬਿਜਲੀ ਚਮਕਣ ਜਾਂ ਡਿੱਗਣ ਦਾ ਵੀ ਅਨੁਮਾਨ ਹੈ। ਦੱਖਣੀ ਆਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ ’ਚ ਕੁਝ ਸਥਾਨਾਂ ਉੱਤੇ ਹੇਠਲੇ ਇਲਾਕਿਆਂ ’ਚ ਚੱਟਾਨਾਂ ਖਿਸਕਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ ਤੇ ਹੜ੍ਹ ਵੀ ਆ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ ਬੰਗਾਲ ਦੀ ਖਾੜੀ ਤੋਂ ਦੱਖਣ ਵੱਲ ਹੇਠਲੇ ਪੱਧਰ ਦੀਆਂ ਤੇਜ਼ ਹਵਾਵਾਂ ਦੇ ਚੱਲਦਿਆਂ ਉੱਤਰ-ਪੂਰਬੀ ਭਾਰਤ ’ਚ ਬਿਜਲੀ ਦੀ ਗਰਜ ਨਾਲ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਅਨੁਮਾਨ ਮੁਤਾਬਕ 30 ਮਾਰਚ ਤੇ 31 ਮਾਰਚ ਨੂੰ ਵਰਖਾ ਬਹੁਤ ਜ਼ਿਆਦਾ ਵੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਆਸਾਮ, ਮੇਘਾਲਿਆ, ਮਨੀਪੁਰ, ਮਿਜ਼ੋਰਮ, ਨਾਗਾਲੈਂਡ ਤੇ ਤ੍ਰਿਪੁਰਾ ਲਈ ਨਾਰੰਗੀ ਅਲਰਟ ਜਾਰੀ ਕਰ ਦਿੱਤਾ ਹੈ।
ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ’ਚ ਵੀ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਪੀਲਾ ਅਲਰਟ ਨਿਵਾਸੀਆਂ ਨੂੰ ਸਥਾਨਕ ਮੌਸਮ ਦੀ ਸਥਿਤੀ ਬਾਰੇ ਜਾਗਰੂਕ ਰਹਿਣ ਲਈ ਦੱਸਦਾ ਹੈ। ਮੌਸਮ ਵਿਭਾਗ ਨੇ ਇਸ ਦੌਰਾਨ ਝੱਖੜ ਝੁੱਲਣ, ਬਿਜਲੀ ਚਮਕਣ, ਗੜੇਮਾਰ ਹੋਣ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਹੈ।
ਮੌਸਮ ਵਿਭਾਗ ਅਨੁਸਾਰ ਤੇਜ਼ ਹਵਾਵਾਂ ਕਾਰਣ ਰੁੱਖ ਡਿੱਗ ਸਕਦੇ ਹਨ, ਬਾਗ਼ਬਾਨੀ ਤੇ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪੁੱਜ ਸਕਦਾ ਹੈ। ਖ਼ਰਾਬ ਮੌਸਮ ਕਾਰਣ ਖੁੱਲ੍ਹੇ ਸਥਾਨਾਂ ਉੱਤੇ ਲੋਕਾਂ ਨੂੰ ਆਪਣੇ ਪਸ਼ੂ ਨਾ ਰੱਖਣ ਲਈ ਆਖਿਆ ਗਿਆ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਤੇ ਕੋਰੋਨਾ ਦੇ ਕਹਿਰ 'ਚ ਫਸਲਾਂ ਦੀ ਕਟਾਈ ਤੇ ਬਿਜਾਈ ਬਾਰੇ ਵੱਡੀ ਖ਼ਬਰ, ਖੇਤੀ ਮੰਤਰਾਲੇ ਕੀਤਾ ਖੁਲਾਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin