Weather Update: ਪੰਜਾਬ 'ਚ ਠੰਢ ਤੋਂ ਰਾਹਤ, ਜਾਣੋ ਬਾਕੀ ਸੂਬਿਆਂ ਦਾ ਹਾਲ
Punjab Weather Update: ਹਿਮਾਚਲ ਪ੍ਰਦੇਸ਼ ਵਿੱਚ 14 ਫਰਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ 15 ਫਰਵਰੀ ਨੂੰ ਇੱਕ ਵਾਰ ਫਿਰ ਬਰਫਬਾਰੀ ਹੋ ਸਕਦੀ ਹੈ ਅਤੇ ਠੰਢ ਵਧ ਸਕਦੀ ਹੈ।
Punjab Weather Update: ਉੱਤਰੀ ਭਾਰਤ 'ਚ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਪੰਜਾਬ 'ਚ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੀ ਹੈ ਪਰ ਕਈ ਹਿੱਸਿਆਂ 'ਚ ਹਲਕੀ ਠੰਢ ਪੈ ਰਹੀ ਹੈ। ਸਵੇਰੇ ਤੇ ਸ਼ਾਮ ਵੇਲੇ ਮੌਸਮ ਦਾ ਮਿਜ਼ਾਜ ਬਦਲਿਆ ਨਜ਼ਰ ਆਉਂਦਾ ਹੈ। ਆਉਣ ਵਾਲੇ ਦਿਨਾਂ 'ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਉੱਥੇ ਹੀ ਉੱਤਰ ਪ੍ਰਦੇਸ਼ (ਯੂਪੀ) ਦੇ ਕੁਝ ਸ਼ਹਿਰਾਂ ਵਿੱਚ ਕੋਹਰਾ ਪੈਣ ਕਾਰਨ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਦੇ ਲੋਕਾਂ ਨੂੰ ਬਦਲਦੇ ਮੌਸਮ ਨਾਲ ਹੋ ਰਹੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਕਿਉਂਕਿ ਆਉਣ ਵਾਲੇ ਹਫਤੇ ਦੇ ਅੰਤ ਤੱਕ ਮੌਸਮ 'ਚ ਕੋਈ ਬਦਲਾਅ ਨਹੀਂ ਹੋਵੇਗਾ।
ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿੱਚ 14 ਫਰਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ 15 ਫਰਵਰੀ ਨੂੰ ਇੱਕ ਵਾਰ ਫਿਰ ਬਰਫਬਾਰੀ ਹੋ ਸਕਦੀ ਹੈ ਅਤੇ ਠੰਢ ਵਧ ਸਕਦੀ ਹੈ। ਸੂਬੇ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਫਬਾਰੀ ਨੇ ਕਈ ਇਲਾਕਿਆਂ 'ਚ ਜਨਜੀਵਨ ਠੱਪ ਹੋ ਗਿਆ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਬਿਹਾਰ 'ਚ ਵੀ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੇਗੀ। ਬਿਹਾਰ 'ਚ ਅੱਜ ਧੁੱਪ ਨਿਕਲੇਗੀ। ਅੱਜ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ 20 ਅਤੇ ਘੱਟੋ-ਘੱਟ 8 ਡਿਗਰੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਜਦਕਿ ਉੱਤਰ ਪ੍ਰਦੇਸ਼ 'ਚ ਲੋਕਾਂ ਨੂੰ ਧੁੱਪ ਦੇਖਣ ਨੂੰ ਮਿਲੇਗੀ। ਹਾਲਾਂਕਿ ਮੌਸਮ ਵਿਭਾਗ ਨੇ ਵੀ ਇੱਥੇ ਚਾਰ ਫੀਸਦੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਅੱਜ ਯੂਪੀ ਵਿੱਚ ਵੱਧ ਤੋਂ ਵੱਧ ਤਾਪਮਾਨ 21 ਅਤੇ ਘੱਟ ਤੋਂ ਘੱਟ 8 ਡਿਗਰੀ ਰਹੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904